07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੋਗਾ ਦੇ ਸਾਬਕਾ ਡੀ.ਸੀ. ਵਿਸ਼ੇਸ਼ ਸਾਰੰਗਲ ਦਾ ਕੈਨੇਡਾ ਵਿਖੇ ਭਰਵਾਂ ਸੁਆਗਤ ਡੀ.ਸੀ. ਹੁੰਦਿਆਂ ਵਿਸ਼ੇਸ਼ ਸਾਰੰਗਲ ਨੇ ਆਪਣੀ ਵੱਖਰੀ ਪਹਿਚਾਣ ਬਣਾਈ-ਦਵਿੰਦਰਪਾਲ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਕੈਨੇਡਾ ਦੇ ਸਰੀ ਸ਼ਹਿਰ ਦੇ ਬਹੁਤ ਵੱਡੇ ਬਿਲਡਰ ਨਛੱਤਰ ਸਿੰਘ ਕੂਨਰ ਅਤੇ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਲੋਂ ਵਿਸ਼ੇਸ਼ ਸਾਰੰਗਲ ਦਾ ਕੈਨੇਡਾ ਦੇ ਸ਼ਹਿਰ ਸਰੀ ਪਹੁੰਚਣ 'ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ | ਸਾਰੰਗਲ ਨੇ ਤਕਰੀਬਨ 6-7 ਮਹੀਨੇ ਮੋਗਾ ਜ਼ਿਲ੍ਹੇ ਵਿਚ ਬਤੌਰ ਡੀ.ਸੀ. ਸੇਵਾ ਨਿਭਾਈ ਜੋ ਕਿ ਅੱਜ ਵੀ ਮੋਗਾ ਦੇ ਸ਼ਹਿਰ ਨਿਵਾਸੀ ਯਾਦ ਕਰਦੇ ਹਨ | ਸਾਰੰਗਲ ਨੇ ਵੀ ਕਿਹਾ ਕਿ ਬਤੌਰ ਮੋਗਾ ਡੀ.ਸੀ. ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬੀਤਿਆ ਸੀ | ਚੇਅਰਮੈਨ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਸਾਰੰਗਲ ਨੇ ਮੋਗਾ ਜ਼ਿਲ੍ਹੇ ਵਿਚ ਬਹੁਤ ਥੋੜ੍ਹਾ ਸਮਾਂ ਬਿਤਾਇਆ ਪਰ ਉਹ ਯਾਦਗਾਰ ਬਣ ਗਿਆ ਤੇ ਜ਼ਿਲ੍ਹਾ ਮੋਗਾ ਦੇ ਲੋਕ ਉਨ੍ਹਾਂ ਵਲੋਂ ਕੀਤੇ ਕੰਮਾਂ ਤੇ ਮਿਲਵਰਤਨ ਨੂੰ ਅੱਜ ਵੀ ਯਾਦ ਕਰਦੇ ਹਨ ਕਿ ਉਨ੍ਹਾਂ ਥੋੜ੍ਹੇ ਸਮੇਂ ਵਿਚ ਆਪਣੇ ਕੀਤੇ ਵਿਕਾਸ ਕਾਰਜਾਂ ਜ਼ਿਲ੍ਹੇ ਦੇ ਲੋਕਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਤੇ ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝ... ਅਗਲੀ ਖ਼ਬਰ ਐਸ.ਬੀ.ਕੇ.ਐਫ. ਦੀਆਂ 14ਵੀਂਆਂ ਨੈਸ਼ਨਲ ਖੇਡਾਂ 'ਚ ਮਨਦੀਪ ਸਿੰਘ ਨੇ ਜਿੱਤੇ ਤਿੰਨ ਸੋਨ ਤਗਮੇ
Ad Position 24