07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਖੱਤਰੀ ਸਭਾ ਨੇ ਪੰਛੀਆਂ ਲਈ ਮੁਫ਼ਤ ਮਿੱਟੀ ਦੇ ਕਸੋਰੇ ਵੰਡੇ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 8 ਜੂਨ (ਅਸ਼ੋਕ ਬਾਂਸਲ)-ਭਿਆਨਕ ਗਰਮੀ ਨੂੰ ਦੇਖਦੇ ਹੋਏ ਖੱਤਰੀ ਸਭਾ ਵਲੋਂ ਗੀਤਾ ਭਵਨ ਮੰਦਰ ਦੇ ਸਾਹਮਣੇ ਪੰਛੀਆਂ ਲਈ ਪਾਣੀ ਰੱਖਣ ਵਾਸਤੇ ਮਿੱਟੀ ਦੇ ਕਸੋਰੇ ਮੁਫ਼ਤ ਵੰਡੇ ਗਏ | ਇਹ ਸੇਵਾ ਪੰਜਾਬ ਖੱਤਰੀ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਵਰਿੰਦਰ ਕੌੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਨਾਨਕ ਚੋਪੜਾ ਅਤੇ ਚੇਅਰਮੈਨ ਪਵਨ ਕੌੜਾ ਦੀ ਅਗਵਾਈ ਵਿਚ ਨਿਭਾਈ ਗਈ | ਇਸ ਮੌਕੇ ਖੱਤਰੀ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਭਗ 1100 ਮਿੱਟੀ ਦੇ ਕਸੋਰੇ ਸ਼ਹਿਰ ਵਾਸੀਆਂ ਨੂੰ ਮੁਫ਼ਤ ਵੰਡੇ ਗਏ ਤਾਂ ਜੋ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੰਛੀਆਂ ਲਈ ਪਾਣੀ ਰੱਖ ਸਕਣ ਅਤੇ ਇਸ ਤਪਦੀ ਗਰਮੀ ਵਿਚ ਉਨ੍ਹਾਂ ਦੀ ਪਿਆਸ ਬੁਝਾਈ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ ਅਤੇ ਪ੍ਰਧਾਨ ਨਾਨਕ ਚੋਪੜਾ ਨੇ ਕਿਹਾ ਕਿ ਸਮਾਜ ਨੂੰ ਜੀਵ-ਜੰਤੂਆਂ ਅਤੇ ਪੰਛੀਆਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ | ਗਰਮੀਆਂ ਵਿਚ ਪੰਛੀਆਂ ਲਈ ਪਾਣੀ ਅਤੇ ਦਾਣਾ ਰੱਖਣਾ ਬਹੁਤ ਵੱਡਾ ਪੁੰਨ ਦਾ ਕੰਮ ਹੈ | ਉਨ੍ਹਾਂ ਕਿਹਾ ਕਿ ਖੱਤਰੀ ਸਭਾ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵੀ ਕੰਮ ਕਰਦੀ ਰਹੇਗੀ | ਇਸ ਮੌਕੇ ਖੱਤਰੀ ਸਭਾ ਦੀ ਮਹਿਲਾ ਪ੍ਰਧਾਨ ਗੀਤਾ ਨੰਦਾ ਆਰੀਆ ਅਤੇ ਚੇਅਰਪਰਸਨ ਨੀਤੂ ਚੋਪੜਾ ਨੇ ਕਿਹਾ ਕਿ ਵੱਧ ਰਹੀ ਗਰਮੀ ਕਾਰਨ ਪੰਛੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹੇ ਸਮੇਂ ਹਰ ਵਿਅਕਤੀ ਨੂੰ ਆਪਣੇ ਘਰ ਦੀ ਛੱਤ, ਬਾਲਕੋਨੀ ਜਾਂ ਆਂਗਣ ਵਿਚ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਬੇਜ਼ਬਾਨ ਪੰਛੀਆਂ ਦੀ ਜਾਨ ਬਚਾਈ ਜਾ ਸਕੇ | ਚੇਅਰਮੈਨ ਪਵਨ ਕੌੜਾ ਤੇ ਸਰਪ੍ਰਸਤ ਜਤਿੰਦਰ ਸਿੰਘ ਬੇਦੀ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਅਤੇ ਜੀਵ ਸੇਵਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀਆਂ ਵਿਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ | ਪ੍ਰਧਾਨ ਨਾਨਕ ਚੋਪੜਾ ਨੇ ਜ਼ੋਰ ਦੇ ਕੇ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਪੰਛੀਆਂ ਨੂੰ ਬਾਜਰੇ ਦਾ ਦਾਣਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ | ਇਸ ਨਾਲ ਪੰਛੀਆਂ ਦੀਆਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਈ ਵਾਰ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਗਰਮੀਆਂ ਵਿਚ ਪੰਛੀਆਂ ਨੂੰ ਕਣਕ, ਦਾਲ, ਜੌਂ ਅਤੇ ਗੁੱਲੀ-ਡੰਡੇ ਦਾ ਦਾਣਾ ਪਾਉਣਾ ਚਾਹੀਦਾ ਹੈ, ਜੋ ਉਨ੍ਹਾਂ ਲਈ ਲਾਭਦਾਇਕ ਹੁੰਦਾ ਹੈ | ਇਸ ਮੌਕੇ ਪ੍ਰਵੀਨ ਜੰਡ, ਲਵਲੀਨ ਜੰਡ, ਸੁਰਿੰਦਰ ਵਿਨਾਇਕ, ਨਵਦੀਪ ਗਰੋਵਰ, ਕਰਨੈਲ ਸਿੰਘ, ਬੀ.ਬੀ.ਢੰਡ, ਸੋਨੂੰ ਧਵਨ, ਸ਼ਿਵ ਚੋਪੜਾ, ਵਿਜੈ ਧਵਨ, ਜਤਿੰਦਰ ਪੁਰੀ, ਆਰੁਸ਼ ਚੋਪੜਾ, ਪਵਨ ਕਪੂਰ, ਸੁਰੇਸ਼ ਭੱਲਾ, ਲਕਸ਼ਮੀ, ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ, ਸਰਪ੍ਰਸਤ ਜਤਿੰਦਰ ਸਿੰਘ ਬੇਦੀ, ਚੇਅਰਮੈਨ ਪਵਨ ਕੌੜਾ, ਮਹਿਲਾ ਪ੍ਰਧਾਨ ਗੀਤਾ ਨੰਦਾ ਆਰੀਆ, ਚੇਅਰਪਰਸਨ ਨੀਤੂ ਚੋਪੜਾ, ਪ੍ਰਧਾਨ ਨਾਨਕ ਚੋਪੜਾ, ਬਲਜਿੰਦਰ ਢੱਲ, ਸੁਭਾਸ਼ ਸਹਿਗਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ
Ad Position 24