07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 11-06-2026
ਬੱਧਨੀ ਕਲਾਂ, 10 ਜੂਨ (ਸੰਜੀਵ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਹੋਈ, ਜਿਸ ਵਿਚ ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਬੁਲਾਰਿਆਂ ਨੇ ਦੱਸਿਆ ਕਿ ਅਮਰੀਕਾ ਤੇ ਇਜ਼ਰਾਇਲ ਨੇ ਜੋ ਜੰਗ ਈਰਾਨ ਖ਼ਿਲਾਫ਼ ਵਿੱਢੀ ਹੋਈ ਹੈ, ਉਸ ਜੰਗ ਦੇ ਕਾਰਨ ਜੋ ਤੇਲ ਤੇ ਯੂਰੀਆ ਤੇ ਰੇਹ ਆਦਿ ਨਾਲ ਸਬੰਧਿਤ ਸਮਾਨ ਅਰਬ ਮੁਲਕਾਂ ਤੋਂ ਆਉਂਦਾ ਸੀ ਉਹ ਹੁਣ ਹੋਮਰੂਜ ਜਲ ਡਮਰੂ ਵਿਖੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਬੰਦ ਹੋਣ ਕਰਕੇ ਸਾਡੇ ਦੇਸ਼ ਵਿਚ ਤੇਲ ਤੇ ਹੋਰ ਸਾਮਾਨ ਪਹੁੰਚਦਾ ਹੀ ਨਹੀਂ, ਜੇ ਪਹੁੰਚਦਾ ਹੈ ਤਾਂ ਬਹੁਤ ਲੇਟ ਪਹੁੰਚਦਾ ਹੈ | ਦੂਸਰਾ ਤੇਲ ਸਾਨੂੰ ਰੂਸ ਤੋਂ ਸਸਤਾ ਮਿਲਦਾ ਸੀ ਪਰ ਅਮਰੀਕਾ ਸਰਕਾਰ ਦੀ ਘੁਰਕੀ ਕਾਰਨ ਭਾਰਤ ਸਰਕਾਰ ਦੀ ਗੋਡੇ ਟੇਕੂ ਨੀਤੀ ਕਰਕੇ ਤੇਲ ਸਾਨੂੰ ਹੋਰਨਾ ਦੇਸ਼ਾਂ ਤੋਂ ਮਹਿੰਗੇ ਭਾਅ ਖ਼ਰੀਦਣਾ ਪੈਂਦਾ ਹੈ, ਜਿਸ ਕਰਕੇ ਸਾਡੇ ਦੇਸ਼ ਵਿਚ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਸਰਕਾਰ ਨੇ ਕਈ ਵਾਰ ਤੇਲ ਗੈਸ ਅਤੇ ਰੇਹ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਜੇਕਰ ਕਿਸਾਨ ਨੂੰ ਰੇਹ ਸਮੇਂ ਸਿਰ ਨਹੀਂ ਮਿਲਦੀ ਤਾਂ ਝੋਨਾ ਤੇ ਹੋਰ ਫ਼ਸਲਾਂ ਦੇ ਝਾੜ ਤੇ ਬਹੁਤ ਮਾਰੂ ਅਸਰ ਪੈਣਗੇ, ਪਿੱਛੇ ਜਿਹੇ ਇਹ ਵੀ ਖ਼ਬਰ ਆਈ ਹੈ ਕਿ ਭਾਰਤ ਸਰਕਾਰ ਨੇ 1.4 ਲੱਖ ਕਰੋੜ ਦਾ ਸੋਨਾ ਵੇਚ ਦਿੱਤਾ ਹੈ, ਜਿਹੜੀ ਸਰਕਾਰ ਸੋਨਾ ਵੇਚ ਕੇ ਡੰਗ ਚਲਾਉਂਦੀ ਹੋਵੇ ਉਹ ਸਰਕਾਰ ਤੋਂ ਭਲੇ ਦੀ ਕੀ ਝਾਕ ਰੱਖੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਦੇ ਸਬੰਧ ਵਿਚ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਚ ਧਰਨਾ ਦੇਣ ਉਪਰੰਤ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਪ੍ਰੋਗਰਾਮ ਵਿਚ ਮੋਗਾ ਜ਼ਿਲ੍ਹੇ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਨੌਜਵਾਨ ਤੇ ਔਰਤਾਂ ਸ਼ਾਮਿਲ ਹੋਣਗੀਆਂ | ਇਸ ਮੌਕੇ ਉਪਰੋਕਤ ਤੋਂ ਇਲਾਵਾ ਜੰਗੀਰ ਸਿੰਘ ਹਿੰਮਤਪੁਰਾ, ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਕੁਲਦੀਪ ਕੌਰ ਕੁੱਸਾ, ਗੁਰਦੇਵ ਸਿੰਘ ਕਿਸ਼ਨਪੁਰਾ, ਇਕਬਾਲ, ਸੁਖਜੀਤ ਸਿੰਘ ਲੰਢੇਕੇ, ਜਸਵਿੰਦਰ ਸਿੰਘ ਘੱਲ ਕਲਾਂ, ਸੁਖਵਿੰਦਰ ਸਿੰਘ ਲੰਗੇਆਣਾ, ਗੁਰਦਾਸ ਸਿੰਘ ਸੇਖਾ, ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ, ਲਖਵੀਰ ਸਿੰਘ ਚੜਿੱਕ, ਨਛੱਤਰ ਸਿੰਘ ਝੰਡੇ ਵਾਲਾ, ਕੇਵਲ ਕ੍ਰਿਸ਼ਨ ਸ਼ਰਮਾ ਬੱਧਨੀ, ਜਗਜੀਤ ਸਿੰਘ ਬੱਧਨੀ, ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ, ਕਰਮਜੀਤ ਕੌਰ ਹਿੰਮਤਪੁਰਾ, ਲਖਬੀਰ ਸਿੰਘ ਚੜਿੱਕ, ਸੁਰਜੀਤ ਸਿੰਘ ਦੁੱਨੇਕੇ, ਗੁਰਦੇਵ ਸਿੰਘ ਡੇਮਰੂ, ਸੁਰਜੀਤ ਸਿੰਘ ਕਿਲੀ ਚਾਹਲਾਂ, ਬਲਜੀਤ ਸਿੰਘ ਸੁਖਾਨੰਦ ਤੇ ਹੋਰ ਬਹੁਤ ਸਾਰੇ ਕਿਸਾਨ ਭਰਾ ਤੇ ਭੈਣਾਂ ਮੀਟਿੰਗ ਵਿਚ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਫਰੀਡਮ ਫਾਈਟਰ, ਸਾਬਕਾ ਡੀ.ਈ.ਓ. ਗੁਰਨਾਮ ਸਿੰਘ ਧਾਲੀਵਾਲ ਦੇ ਦਿਹਾਂਤ 'ਤੇ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਖੱਤਰੀ ਸਭਾ ਨੇ ਪੰਛੀਆਂ ਲਈ ਮੁਫ਼ਤ ਮਿੱਟੀ ਦੇ ਕਸੋਰੇ ਵੰਡੇ
Ad Position 24