07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫਰੀਡਮ ਫਾਈਟਰ, ਸਾਬਕਾ ਡੀ.ਈ.ਓ. ਗੁਰਨਾਮ ਸਿੰਘ ਧਾਲੀਵਾਲ ਦੇ ਦਿਹਾਂਤ 'ਤੇ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਜਸਪਾਲ ਸਿੰਘ ਬੱਬੀ)-ਫਰੀਡਮ ਫਾਈਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਰਿਟਾਇਰਡ ਗੁਰਨਾਮ ਸਿੰਘ ਧਾਲੀਵਾਲ ਪੁੱਤਰ ਜੈਮਲ ਸਿੰਘ ਵਾਸੀ ਲੀਲਾ ਮੇਘ ਸਿੰਘ ਜ਼ਿਲ੍ਹਾ ਲੁਧਿਆਣਾ ਜੋ ਬੀਤੇ ਮਿਤੀ : 4 ਜੂਨ ਪੀ.ਜੀ.ਆਈ. ਵਿਖੇ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ | ਇਸ ਦੁੱਖਦਾਈ ਖ਼ਬਰ ਸੁਣਦਿਆਂ ਗੁਰਪ੍ਰਤਾਪ ਸਿੰਘ ਪੁੱਤਰ, ਗੁਰਕਿ੍ਪਾਲ ਸਿੰਘ ਪੁੱਤਰ ਤੇ ਪਰਿਵਾਰਕ ਮੈਂਬਰਾਂ ਨਾਲ ਸੱਤਪ੍ਰੇਮ ਘਈ, ਸਤਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ, ਵਰਿੰਦਰ ਅਰੋੜਾ ਐਡਵੋਕੇਟ, ਸ਼ਮਸ਼ੇਰ ਗਿੱਲ ਢੁੱਡੀਕੇ, ਡਾ. ਹਰਵਿੰਦਰ ਸਿੰਘ, ਹਰਿਮੰਦਰ ਸਿੰਘ ਦੁਸਾਂਝ, ਗਿਆਨੀ ਜਸਵੰਤ ਸਿੰਘ ਗਿੱਲ ਕੈਨੇਡਾ, ਜਗਦੀਪ ਸਿੰਘ ਢਿੱਲੋਂ, ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਅਕਾਲ ਅਕੈਡਮੀ ਟੱਲੇਵਾਲ ਦੇ ਸਟਾਫ਼ ਮੈਂਬਰਾਂ ਨੇ ਦੁੱਖ ਸਾਝਾ ਕੀਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਰੀਡਮ ਫਾਈਟਰ, ਜ਼ਿਲ੍ਹਾ ਸਿੱਖਿਆ ਅਫ਼ਸਰ ਰਿਟਾਇਰਡ ਗੁਰਨਾਮ ਸਿੰਘ ਧਾਲੀਵਾਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ : 13 ਜੂਨ 2026, ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਆਪਣੀ ਹਰਮਨ ਪਿਆਰਤਾ ਕਰਕੇ ਸਭ ਤੋਂ ਵੱਧ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ-ਮੁਖ਼ਤਿਆਰ ਸਿੰਘ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ
Ad Position 24