07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲ ਸੇਵਾ, ਸੁਸ਼ਾਸਨ ਅਤੇ ਵਿਕਸਿਤ ਭਾਰਤ ਦੇ ਸੰਕਲਪ ਦਾ ਸਵਰਨ ਯੁੱਗ-ਡਾ. ਸੀਮਾਂਤ ਗਰਗ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਤੇ 12 ਸਾਲ ਭਾਰਤ ਦੀ ਸਮਰੱਥਾ, ਸੰਕਲਪ ਅਤੇ ਉਪਲਬਧੀਆਂ ਦੀ ਨਵੀਂ ਕਹਾਣੀ ਲਿਖਣ ਵਾਲੇ ਸਾਲ ਰਹੇ ਹਨ | ਇਹ ਸਮਾਂ ਇਕ ਅਜਿਹੇ ਭਾਰਤ ਦੇ ਨਿਰਮਾਣ ਦਾ ਗਵਾਹ ਬਣਿਆ ਹੈ ਜੋ ਆਤਮ-ਵਿਸ਼ਵਾਸੀ, ਆਤਮ-ਨਿਰਭਰ, ਆਪਣੀ ਸੰਸਕਿ੍ਤੀ 'ਤੇ ਮਾਣ ਕਰਨ ਵਾਲਾ ਅਤੇ ਵਿਸ਼ਵ ਅਗਵਾਈ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ 10 ਜੂਨ 2014 ਤੋਂ 10 ਜੂਨ 2026 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਫਲ ਕਾਰਜਕਾਲ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੀਤਾ | ਡਾ. ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਕੀਤਾ, ਸਗੋਂ ਆਤਮ-ਵਿਸ਼ਵਾਸ ਅਤੇ ਰਾਸ਼ਟਰੀ ਗੌਰਵ ਦੀਆਂ ਨਵੀਆਂ ਉਚਾਈਆਂ ਨੂੰ ਵੀ ਛੂਹਿਆ ਹੈ | ਬੀਤੇ ਸਾਲਾਂ ਵਿਚ ਭਾਰਤ ਨੇ ਇਹ ਸਾਬਤ ਕੀਤਾ ਹੈ ਕਿ ਲੋਕਤੰਤਰਿਕ ਪ੍ਰਣਾਲੀ ਵਿਚ ਦਿ੍ੜ੍ਹ ਇਰਾਦੇ, ਸਪਸ਼ਟ ਨੀਅਤ ਅਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਵੱਡੇ ਤੋਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 12 ਸਾਲ ਪੂਰੇ ਕਰ ਲਏ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੀਆਂ ਉਪਲਬਧੀਆਂ ਨੂੰ ਭਾਜਪਾ ਲੋਕਾਂ ਸਾਹਮਣੇ ਰੱਖ ਰਹੀ ਹੈ ਅਤੇ ਇਸ ਮੌਕੇ ਨੂੰ ਉਪਲਬਧੀਆਂ ਦੇ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ | ਡਾ. ਗਰਗ ਨੇ ਕਿਹਾ ਕਿ 2014 ਤੋਂ ਬਾਅਦ ਜਦੋਂ ਵੀ ਦੇਸ਼ 'ਤੇ ਆਰਥਿਕ ਜਾਂ ਬਾਹਰੀ ਖ਼ਤਰੇ ਮੰਡਰਾਏ ਹਨ, ਪ੍ਰਧਾਨ ਮੰਤਰੀ ਨੇ ਨਿਡਰ ਹੋ ਕੇ ਫ਼ੈਸਲੇ ਲਏ ਅਤੇ ਦੇਸ਼ ਨੂੰ ਉਨ੍ਹਾਂ ਚੁਣੌਤੀਆਂ ਤੋਂ ਬਾਹਰ ਕੱਢਿਆ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਜੋ ਨਵੀਂ ਛਵੀ ਬਣਾਈ ਹੈ ਅਤੇ ਦੇਸ਼ ਨੂੰ ਨਵੀਂ ਸੋਚ ਅਤੇ ਆਧੁਨਿਕਤਾ ਵੱਲ ਲੈ ਕੇ ਗਏ ਹਨ, ਉਸ ਨੂੰ ਇਤਿਹਾਸ ਵਿਚ ਸਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਬਾਘਾ ਪੁਰਾਣਾ ਵਿਚ 8 ਮੁਕੱਦਮੇ ਦਰਜ, 7 ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਆਪਣੀ ਹਰਮਨ ਪਿਆਰਤਾ ਕਰਕੇ ਸਭ ਤੋਂ ਵੱਧ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ-ਮੁਖ਼ਤਿਆਰ ਸਿੰਘ
Ad Position 24