16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਿੱਕ ਬਾਕਸਿੰਗ ਦੀ ਹੋਣਹਾਰ ਖਿਡਾਰਨ ਪ੍ਰਨੀਤ ਕੌਰ ਬੰਬੀਹਾ ਭਾਈ ਨੂੰ ਐਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ ਵਲੋਂ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਠੱਠੀ ਭਾਈ, 11 ਜੂਨ (ਜਗਰੂਪ ਸਿੰਘ ਮਠਾੜੂ)- ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵਲੋਂ ਜਲੰਧਰ ਵਿਖੇ ਕਰਵਾਈ ਗਈ ਰਾਜ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਲ ਕਰਕੇ ਪਿੰਡ ਬੰਬੀਹਾ ਭਾਈ, ਜ਼ਿਲ੍ਹਾ ਮੋਗਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਪ੍ਰਨੀਤ ਕੌਰ ਨੂੰ ਸਨਮਾਨਿਤ ਕਰਨ ਲਈ ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਦੇ ਪੀ.ਏ. ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ 'ਤੇ ਪਿੰਡ ਬੰਬੀਹਾ ਭਾਈ ਪਹੁੰਚੇ | ਇਸ ਮੌਕੇ ਦਲੇਰ ਸਿੰਘ ਡੋਡ ਨੇ ਪ੍ਰਨੀਤ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਪ੍ਰਨੀਤ ਕੌਰ, ਜੋ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ, ਕਥਾਵਾਚਕ ਭਾਈ ਮੱਖਣ ਸਿੰਘ ਅਤੇ ਮਾਤਾ ਗਗਨਦੀਪ ਕੌਰ ਦੀ ਧੀ ਹੈ | ਉਸ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ 'ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ | ਦਲੇਰ ਸਿੰਘ ਡੋਡ ਨੇ ਬੱਚੀ ਦੇ ਮਾਪਿਆਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫਲਤਾ ਪਿੱਛੇ ਮਾਪਿਆਂ ਦੀ ਪੇ੍ਰਰਨਾ ਅਤੇ ਸਹਿਯੋਗ ਦਾ ਅਹਿਮ ਯੋਗਦਾਨ ਹੁੰਦਾ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਨੀਤ ਕੌਰ ਭਵਿੱਖ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਪੰਜਾਬ ਦਾ ਨਾਂਅ ਰੌਸ਼ਨ ਕਰੇਗੀ | ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰਨੀਤ ਕੌਰ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਹਲਕੇ ਅੰਦਰ ਲੋੜਵੰਦਾਂ ਨੂੰ ਯੋਜਨਾਵਾਂ ਦਾ ਸਹੀ ਲਾਭ ਮਿਲ ਰਿਹਾ- ਕੌਂਸਲਰ ਅਰੁਣ ਸੀਕਰੀ... ਅਗਲੀ ਖ਼ਬਰ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਸਨਮਾਨ ਦਿਨੇਸ਼ ਗੁਪਤਾ ਵਲੋਂ ਕੀਤੇ ਜਾ ਰਹੇ...
Ad Position 24