ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਯੋਗਾ ਅਤੇ ਕਸਰਤ ਨਾਲ ਸਰੀਰ ਨੂੰ ਰੋਗ-ਰਹਿਤ ਰੱਖਿਆ ਜਾ ਸਕਦੈ-ਡਾ. ਹਨੀਸ਼ ਬਾਂਸਲ

Ad Position 21
No active advertisement
ਅਜੀਤ ਡੈਸਕ 13-06-2026
ਕਿਸ਼ਨਪੁਰਾ ਕਲਾਂ, 12 ਜੂਨ (ਅਮੋਲਕ ਸਿੰਘ ਕਲਸੀ)-ਮੌਸਮ ਦੇ ਬਦਲਣ ਨਾਲ ਹਰੇਕ ਇਨਸਾਨ ਨੂੰ ਇਲਾਜ ਨਾਲੋਂ ਪਰਹੇਜ਼ ਨੂੰ ਤਰਜੀਹ ਦੇਣੀ ਚਾਹੀਦੀ ਹੈ | ਇਹ ਪ੍ਰਗਟਾਵਾ ਦਇਆਨੰਦ ਮੈਡੀਕਲ ਹਸਪਤਾਲ ਤੇ ਕਾਲਜ ਲੁਧਿਆਣਾ ਦੇ ਗੋਲਡ ਮੈਡਲਿਸਟ ਪ੍ਰਸਿੱਧ ਡਾ. ਹਨੀਸ਼ ਬਾਂਸਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਬੱਚਿਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਣੰੂ ਕਰਵਾਉਂਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੌਸਮ ਦੇ ਅਚਾਨਕ ਬਦਲਾਅ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਸਕਦੀ ਹੈ | ਦਿਮਾਗ਼ ਦੇ ਨਾਮਵਰ ਪ੍ਰਸਿੱਧ ਡਾ. ਹਨੀਸ਼ ਬਾਂਸਲ ਗੋਲਡ ਮੈਡਲਿਸਟ ਨੇ ਆਮ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਮੀਂਹ ਪੈਣ ਨਾਲ ਸਵੇਰ ਦੇ ਸਮੇਂ ਹਲਕੀ ਠੰਢ ਦੁਬਾਰਾ ਹੋ ਗਈ ਹੈ, ਜਿਸ ਤੋਂ ਬਚਣ ਲਈ ਹਲਕੇ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ | ਬਦਲਦੇ ਮੌਸਮ ਵਿਚ ਸਾਫ਼-ਸੁਥਰਾ ਅਤੇ ਪੌਸ਼ਟਿਕ ਭੋਜਨ ਖਾਣਾ ਵੀ ਲਾਜ਼ਮੀ ਹੈ | ਭੋਜਨ ਵਿਚ ਜ਼ਿਆਦਾ ਤਲੀਆਂ ਹੋਈਆਂ ਅਤੇ ਬਾਹਰਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਯੋਗਾ ਅਤੇ ਕਸਰਤ ਨਾਲ ਸਰੀਰ ਨੂੰ ਰੋਗ ਰਹਿਤ ਰੱਖਿਆ ਜਾ ਸਕਦਾ ਹੈ | ਰੋਜ਼ਾਨਾ ਕਸਰਤ, ਸਵੇਰ ਦੀ ਸੈਰ ਅਤੇ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਅਜਿਹਾ ਕਰਨ ਨਾਲ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ |
Ad Position 22
No active advertisement
ਪਿਛਲੀ ਖ਼ਬਰ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਦਰਦੀ ਇਕ ਮੰਚ 'ਤੇ ਇਕੱਠੇ ਹੋਣ-ਗਿਆਨੀ ਕੇਵਲ ਸਿੰਘ ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਸਮਾਜ ਸੇਵੀ ਰਣਧੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਪਿੰਡ ਚੂਹੜਚੱਕ ਵਿਖੇ ਵਿਅਕਤੀਗਤ ਪੱਧਰ 'ਤੇ...
Ad Position 24
No active advertisement