07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਧਾਰਮਿਕ ਸਮਾਗਮਾਂ ਦੀ ਹੋਈ ਸਮਾਪਤੀ

Ad Position 21
No active advertisement
ਅਜੀਤ ਡੈਸਕ 20-06-2026

ਧਰਮਕੋਟ, 19 ਜੂਨ (ਪਰਮਜੀਤ ਸਿੰਘ)-ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਬਾਬਾ ਈਸ਼ਰ ਸਿੰਘ ਮੰਦਰ ਮੁਹਾਰ ਦੀ ਅਧਿਆਪਕਾ ਮਨਪ੍ਰੀਤ ਕੌਰ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧਰਮਕੋਟ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਦੀ ਅਗਵਾਈ ਵਿਚ ਲਗਾਈਆਂ ਗਈਆਂ ਗੁਰਮਤਿ ਕਲਾਸਾਂ ਦਾ ਅੱਜ ਸਮਾਪਤੀ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਮਤਿ ਕਲਾਸਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਧਾਰਮਿਕ ਗਿਆਨ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਭਾਈ ਹਰਦੀਪ ਸਿੰਘ ਲੋਪੋਂ ਵਲੋਂ ਵਿਸ਼ੇਸ਼ ਤੌਰ ‘ਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਦਿਆਂ ਗੁਰਬਾਣੀ ਅਤੇ ਗੁਰਸਿੱਖੀ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਗੁਰਮਤਿ ਕਲਾਸਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਉੱਚੇ ਜੀਵਨ ਮੁੱਲਾਂ ਨਾਲ ਜੋੜਨਾ ਹੈ। ਸਮਾਗਮ ਦੌਰਾਨ ਮਾਪਿਆਂ ਅਤੇ ਸੰਗਤ ਵਲੋਂ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੰਤ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ ਨੇ ਟਰੱਸਟ ਦੇ ਮੈਂਬਰਾਂ ਤੇ ਸਮੂਹ ਸੰਗਤ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਗੁਰਮਤਿ ਕਲਾਸਾਂ ਸਫਲਤਾ ਪੂਰਵਕ ਸੰਪੰਨ ਹੋਈਆਂ।

Ad Position 22
No active advertisement
ਪਿਛਲੀ ਖ਼ਬਰ ਲਾਈਫ਼ ਲਾਈਨ ਵੈੱਲਫੇਅਰ ਕਲੱਬ ਵਲੋਂ ਪੰਛੀਆਂ ਲਈ ਪਾਣੀ ਦੇ ਮਿੱਟੀ ਦੇ ਕਸੋਰੇ ਵੰਡੇ ਅਗਲੀ ਖ਼ਬਰ ਬਾਘਾ ਪੁਰਾਣਾ ਫੋਟੋਗਰਾਫਰ ਯੂਨੀਅਨ ਨੇ ਵਰਕਸ਼ਾਪ ਲਗਾਈ
Ad Position 24
No active advertisement