05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਡਰੱਗ ਸੈਂਸਸ ਡਿਊਟੀ ਕਰਦੀ ਪੀੜਤ ਅਧਿਆਪਕਾ ਨੂੰ ਮਾਸਟਰ ਕੇਡਰ ਯੂਨੀਅਨ ਨੇ ਦਿਵਾਇਆ ਇਨਸਾਫ਼

Ad Position 21
No active advertisement
ਅਜੀਤ ਡੈਸਕ 27-06-2026
ਮੋਗਾ, 26 ਜੂਨ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮੈਡਮ ਨਿਧੀ, ਸਟੇਟ ਕਮੇਟੀ ਮੈਂਬਰ ਨਿਰਵੈਰ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ, ਸਟੇਟ ਕਮੇਟੀ ਮੈਂਬਰ ਗਗਨਦੀਪ ਸਿੰਘ ਨੇ ਸਾਂਝੇ ਤੌਰ ‘ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰੱਗ ਸੈਂਸਸ ਵਿਚ ਬਹੁਤ ਸਾਰੀਆਂ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਥੋਪੀਆਂ ਗਈਆਂ ਹਨ ਤੇ ਇਨ੍ਹਾਂ ਡਿਊਟੀਆਂ ਦੌਰਾਨ ਘਰ-ਘਰ ਜਾ ਕੇ ਅਧਿਆਪਕਾਂ ਵਲੋਂ ਸਰਵੇਅ ਕੀਤਾ ਜਾ ਰਿਹਾ ਹੈ। ਵਾਰਡ ਨੰਬਰ 33, ਬੂਥ ਨੰਬਰ 178 ਵਿਚ ਸੈਂਸਸ ਡਿਊਟੀ ਦੌਰਾਨ ਲੈਕਚਰਾਰ ਕਿਰਨ ਬਾਲਾ ਡਰੱਗ ਸਰਵੇਅ ਦੌਰਾਨ ਇਕ ਪਰਿਵਾਰ ਵਲੋਂ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਗਿਆ, ਕਿਰਨ ਬਾਲਾ ਮੈਡਮ ਨਾਲ ਬਦਸਲੂਕੀ ਕੀਤੀ ਗਈ। ਮੈਡਮ ਕਿਰਨ ਬਾਲਾ ਇਸ ਘਟਨਾ ਤੋਂ ਮਾਨਸਿਕ ਪ੍ਰੇਸ਼ਾਨ ਹੋ ਗਏ ਅਤੇ ਇਸ ਘਟਨਾ ਦੀ ਜਾਣਕਾਰੀ ਮਾਸਟਰ ਕੇਡਰ ਯੂਨੀਅਨ ਤੇ ਪੁਲਿਸ ਥਾਣੇ ਨੂੰ ਦਿੱਤੀ ਗਈ। ਮੈਡਮ ਕਿਰਨ ਬਾਲਾ ਵਲੋਂ ਇਕ ਲਿਖਤੀ ਸ਼ਿਕਾਇਤ ਵੀ ਥਾਣਾ ਸਿਟੀ ਸਾਊਥ ਵਿਚ ਦਿੱਤੀ ਗਈ ਸੀ। ਥਾਣਾ ਸਿਟੀ ਸਾਊਥ ਦੇ ਪੁਲਿਸ ਅਧਿਕਾਰੀ ਵਲੋਂ ਇਸ ਘਟਨਾ ਦੀ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਪਰਿਵਾਰ ਨੂੰ ਥਾਣੇ ਬੁਲਾ ਕੇ ਜਥੇਬੰਦੀ ਦੇ ਸਾਹਮਣੇ ਅਤੇ ਪੀੜਤ ਮਹਿਲਾ ਅਧਿਆਪਕਾ ਦੇ ਸਾਹਮਣੇ ਲਿਖਤੀ ਮਾਫ਼ੀ ਮੰਗਵਾਈ ਗਈ ਅਤੇ ਦੋਸ਼ੀ ਪਰਿਵਾਰ ਵਲੋਂ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਜਥੇਬੰਦੀ ਅਤੇ ਪੁਲਿਸ ਪ੍ਰਸ਼ਾਸਨ ਸਾਹਮਣੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਣਾ ਦੁਬਾਰਾ ਨਾ ਦੁਹਰਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਮੈਡਮ ਰਸ਼ਮੀ, ਮੈਡਮ ਅਲਕਾ, ਮੈਡਮ ਜਗਦੀਪ ਕੌਰ, ਮੈਡਮ ਕਰਮਜੀਤ ਕੌਰ, ਬਲਾਕ ਪ੍ਰਧਾਨ ਅਰੁਣ ਕੁਮਾਰ, ਗੁਰਪ੍ਰੀਤ ਸਿੰਘ ਧੂੜਕੋਟ, ਗੁਰਜੰਟ ਸਿੰਘ ਬਹਿਰਾਮਕੇ, ਵਿਸ਼ਾਲ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਧਾਮੀ, ਗੁਰਮੀਤ ਸਿੰਘ, ਰਜੇਸ਼ ਧੂੜਕੋਟ, ਅਰੁਣ ਕੁਮਾਰ, ਗੁਰਸ਼ਰਨਪਾਲ ਸਿੰਘ, ਸ਼ਿੰਦਰਪਾਲ ਸਿੰਘ ਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਤੋਂ ਪਹਿਲਾਂ ਵਾਰਡ-38 ਵਿਚ ਜਲ ਭਰਨ ਦੇ ਖ਼ਤਰੇ ਨੂੰ ਲੈ ਕੇ ਕੌਂਸਲਰ ਡਿੰਪਲ ਅਰੋੜਾ ਨੇ ਨਿਗਮ ਕਮਿਸ਼ਨਰ ਨੂੰ ਲਿਖਿਆ ਪ... ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਚੁਗਾਵਾਂ ’ਚ ਕੀਤੀ ਪ੍ਰਭਾਵਸ਼ਾਲੀ ਲੋਕ ਮਿਲਣੀ
Ad Position 24
No active advertisement