05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੰਗਲ ਸਫ਼ਾਰੀ ਦੇ ਰੰਗਾਂ ’ਚ ਰੰਗਿਆ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ, ਨੰਨ੍ਹੇ ਵਿਦਿਆਰਥੀਆਂ ਨੇ ਦਿੱਤਾ ਜੰਗਲੀ ਜੀਵ ਸੰਭਾਲ ਦਾ ਸੰਦੇਸ਼

ਮੋਗਾ, 5 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.

Ad Position 21
No active advertisement
ਅਜੀਤ ਡੈਸਕ 06-08-2026
ਮੋਗਾ, 5 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਖੇ ਕਿੰਡਰਗਾਰਟਨ ਤੋਂ ਗਰੇਡ ਦੂਜੀ ਤੱਕ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਜੰਗਲ ਸਫ਼ਾਰੀ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੂਰੇ ਸਕੂਲ ਕੈਂਪਸ ਨੂੰ ਜੰਗਲ ਦੀ ਥੀਮ ਅਨੁਸਾਰ ਸਜਾਇਆ ਗਿਆ, ਜਿੱਥੇ ਨੰਨ੍ਹੇ ਵਿਦਿਆਰਥੀਆਂ ਨੇ ਮਨੋਰੰਜਨ, ਰਚਨਾਤਮਿਕਤਾ ਅਤੇ ਵਾਤਾਵਰਨ ਸੰਭਾਲ ਦਾ ਵਿਲੱਖਣ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਬੱਚੇ ਸ਼ੇਰ, ਬਾਘ, ਹਾਥੀ, ਜਰਾਫ਼, ਜ਼ੈਬਰਾ, ਬਾਂਦਰ, ਪੰਛੀ, ਤਿਤਲੀ, ਦਰੱਖਤ ਅਤੇ ਵਣ ਰੱਖਿਅਕਾਂ ਦੀਆਂ ਆਕਰਸ਼ਕ ਵੇਸ਼ਭੂਸ਼ਾਵਾਂ ਵਿਚ ਨਜ਼ਰ ਆਏ। ਵਿਦਿਆਰਥੀਆਂ ਨੇ ਐਕਸ਼ਨ ਗੀਤਾਂ, ਰੰਗਾਰੰਗ ਨਾਚਾਂ, ਰੋਲ ਪਲੇਅ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਰਾਹੀਂ ਜੰਗਲੀ ਜੀਵਾਂ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਸੇਵ ਵਾਇਲਡ ਲਾਈਫ਼, ਸੇਵ ਟਰੀਜ਼, ਸੇਵ ਐਨਵਾਇਰਨਮੈਂਟ, ਸੇਵ ਆਵਰਸੈਲਵਜ਼ ਦੇ ਨਾਅਰਿਆਂ ਨਾਲ ਪੂਰਾ ਕੈਂਪਸ ਗੂੰਜ ਉੱਠਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ, ਡਾਇਰੈਕਟਰ ਡਾ. ਮੁਸਕਾਨ ਗਰਗ, ਡਾਇਰੈਕਟਰ ਅਕਾਦਮਿਕ ਗਗਨਦੀਪ ਸਿੰਘ, ਪ੍ਰਿੰਸੀਪਲ ਨੀਤੂ ਡਾਂਡੀ, ਡੀਨ ਅਕਾਦਮਿਕ ਰਵਿੰਦਰ ਕੌਰ ਅਤੇ ਐਚ.ਐਮ. ਸੋਨੀਆ ਸਚਦੇਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਅਧਿਆਪਕਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਚੇਅਰਮੈਨ ਇੰਜ: ਜਨੇਸ਼ ਗਰਗ ਨੇ ਕਿਹਾ ਕਿ ਜੰਗਲ ਅਤੇ ਜੰਗਲੀ ਜੀਵ ਕੁਦਰਤ ਦੀ ਅਨਮੋਲ ਧਰੋਹਰ ਹਨ, ਜਿਨ੍ਹਾਂ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਬੱਚਿਆਂ ਨੂੰ ਬੂਟਿਆਂ, ਪਸ਼ੂ-ਪੰਛੀਆਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਵਾਤਾਵਰਨ ਦੇ ਜ਼ਿੰਮੇਵਾਰ ਰਾਖੇ ਬਣਨ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਨੀਤੂ ਡਾਂਡੀ ਨੇ ਵਿਦਿਆਰਥੀਆਂ ਨੂੰ ਹਰ ਸਾਲ ਇਕ ਬੂਟਾ ਲਗਾਉਣ, ਹਰ ਜੀਵ ਦੀ ਰੱਖਿਆ ਕਰਨ ਅਤੇ ਕੁਦਰਤ ਸੰਭਾਲ ਨੂੰ ਆਪਣੇ ਜੀਵਨ ਦਾ ਸੰਕਲਪ ਬਣਾਉਣ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੰਗਲਾਂ ਦੀ ਰੱਖਿਆ, ਜੈਵ ਵਿਭਿੰਨਤਾ, ਪ੍ਰਦੂਸ਼ਣ ਘਟਾਉਣ ਅਤੇ ਧਰਤੀ ਨੂੰ ਹੋਰ ਹਰੀ-ਭਰੀ ਅਤੇ ਸਾਫ਼-ਸੁਥਰੀ ਬਣਾਉਣ ਦੀ ਸਾਂਝੀ ਸਹੁੰ ਚੁੱਕੀ।
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ (ਇੰਟਰਨੈਸ਼ਨਲ) ਵਿਖੇ ਪਾਠਕ੍ਰਮ ਢਾਂਚੇ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ ਅਗਲੀ ਖ਼ਬਰ ਨਾਥੇਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ, ਚੇਅਰਪਰਸਨ ਨੱਥੂਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ
Ad Position 24
No active advertisement