05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ (ਇੰਟਰਨੈਸ਼ਨਲ) ਵਿਖੇ ਪਾਠਕ੍ਰਮ ਢਾਂਚੇ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ

ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ (ਇੰਟਰਨੈਸ਼ਨਲ) ਵਿਖੇ ਅਧਿਆਪਕਾਂ ਲਈ ਪਾਠਕ੍ਰਮ ਢਾਂਚੇ ਬਾਰੇ ਇਕ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੀ ਅਗਵਾਈ ਕੈਂਬਰਿਜ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਟਰੇਨਰ ਹਨ, ਸ਼੍ਰੀਮਤੀ ਅਚਾਮਾ ਮੈਥਿਊ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 06-08-2026
ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ (ਇੰਟਰਨੈਸ਼ਨਲ) ਵਿਖੇ ਅਧਿਆਪਕਾਂ ਲਈ ਪਾਠਕ੍ਰਮ ਢਾਂਚੇ ਬਾਰੇ ਇਕ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੀ ਅਗਵਾਈ ਕੈਂਬਰਿਜ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਟਰੇਨਰ ਹਨ, ਸ਼੍ਰੀਮਤੀ ਅਚਾਮਾ ਮੈਥਿਊ ਨੇ ਕੀਤੀ। ਉਹ ਕੈਂਬਰਿਜ ਗਲੋਬਲ ਪਰਿਪੇਖ ਦੇ ਅਧਿਐਨ ਸਰੋਤਾਂ ਦੀ ਲੇਖਕਾ ਹਨ ਅਤੇ ਇਸ ਸਮੇਂ ਕੈਂਬਰਿਜ ਪ੍ਰਾਇਮਰੀ ਵਿੱਚ ਗਲੋਬਲ ਪਰਿਪੇਖ, ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਵਿਸ਼ਿਆਂ ਦੀ ਪੜ੍ਹਾਈ ਅਤੇ ਸਿਖਲਾਈ ਨਾਲ ਜੁੜੇ ਹੋਏ ਹਨ। ਸੈਸ਼ਨ ਦੌਰਾਨ ਸ਼੍ਰੀਮਤੀ ਮੈਥਿਊ ਨੇ ਪਾਠਕ੍ਰਮ ਢਾਂਚੇ ਦੇ ਉਦੇਸ਼ਾਂ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਜਾਣਕਾਰੀ ਦਿੰਦਿਆਂ ਯੋਗਤਾ-ਆਧਾਰਿਤ ਸਿੱਖਿਆ, ਅਨੁਭਵ ਰਾਹੀਂ ਸਿੱਖਣ, ਆਲੋਚਨਾਤਮਿਕ ਸੋਚ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ। ਇਸ ਦੇ ਨਾਲ ਉਨ੍ਹਾਂ ਨੇ ਕਲਾਸ ਰੂਮ ਗਤੀਵਿਧੀਆਂ, ਸਿੱਖਣ ਦੇ ਨਤੀਜਿਆਂ, ਮੁਲਾਂਕਣ ਅਤੇ ਪੜ੍ਹਾਉਣ ਦੇ ਤਰੀਕਿਆਂ ਨੂੰ ਪਾਠਕ੍ਰਮ ਨਾਲ ਜੋੜਨ ਬਾਰੇ ਵੀ ਜਾਣਕਾਰੀ ਦਿੱਤੀ। ਇਹ ਸੈਸ਼ਨ ਬਹੁਤ ਹੀ ਰੁਚੀਕਾਰ ਅਤੇ ਗਿਆਨ ਵਰਧਕ ਰਿਹਾ। ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਇਸ ਵਿਚ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਢੰਗ ਨਾਲ ਪੜ੍ਹਾਉਣ ਦੇ ਨਵੇਂ ਤਰੀਕੇ ਸਿੱਖੇ। ਉਨ੍ਹਾਂ ਨੂੰ ਆਧੁਨਿਕ ਪੜ੍ਹਾਉਣ ਦੇ ਤਰੀਕੇ ਅਪਣਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਵੱਧ ਧਿਆਨ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ। ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ, ਮੈਨੇਜਿੰਗ ਡਾਇ: ਸ਼੍ਰੀਮਤੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਸ਼੍ਰੀਮਤੀ ਅਚਾਮਾ ਮੈਥਿਊ ਦਾ ਇਸ ਜਾਣਕਾਰੀ ਭਰਪੂਰ ਸੈਸ਼ਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗਿੱਲ ਪਾਰਕ ਐਂਡ ਹੋਟਲ ’ਚ ਪ੍ਰਦਰਸ਼ਨੀ ਅਤੇ ਤੀਆਂ ਦਾ ਮੇਲਾ 9 ਨੂੰ ਡੀ.ਏ.ਵੀ. ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਰੋ... ਅਗਲੀ ਖ਼ਬਰ ਜੰਗਲ ਸਫ਼ਾਰੀ ਦੇ ਰੰਗਾਂ ’ਚ ਰੰਗਿਆ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ, ਨੰਨ੍ਹੇ ਵਿਦਿਆਰਥੀਆਂ ਨੇ ਦਿੱਤਾ ਜੰਗਲੀ ਜੀਵ ਸੰਭਾਲ...
Ad Position 24
No active advertisement