ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਬੈਠਕ
ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਬੰਦੀ ਦੀ ਬਲਾਕ ਪੱਧਰੀ ਬੈਠਕ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ, ਸੁਖਵਿੰਦਰ ਸਿੰਘ ਖ਼ਜ਼ਾਨਚੀ ਕੋਰ ਕਮੇਟੀ ਮੈਂਬਰ, ਸੂਰਤ ਸਿੰਘ ਬਹਿਰਾਮ ਕੇ ਕੋਰ ਕਮੇਟੀ ਮੈਂਬਰ ਤੇ ਹੋਰ ਸੀਨੀ: ਆਗੂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਬੈਠਕ ਦੀ ਕਾਰਵਾਈ ਲਖਬੀਰ ਸਿੰਘ ਬਲਾਕ ਜਨਰਲ ਸਕੱਤਰ ਨੇ ਚਲਾਈ।
ਕੋਟ ਈਸੇ ਖਾਂ, 5 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਬੰਦੀ ਦੀ ਬਲਾਕ ਪੱਧਰੀ ਬੈਠਕ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ, ਸੁਖਵਿੰਦਰ ਸਿੰਘ ਖ਼ਜ਼ਾਨਚੀ ਕੋਰ ਕਮੇਟੀ ਮੈਂਬਰ, ਸੂਰਤ ਸਿੰਘ ਬਹਿਰਾਮ ਕੇ ਕੋਰ ਕਮੇਟੀ ਮੈਂਬਰ ਤੇ ਹੋਰ ਸੀਨੀ: ਆਗੂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਬੈਠਕ ਦੀ ਕਾਰਵਾਈ ਲਖਬੀਰ ਸਿੰਘ ਬਲਾਕ ਜਨਰਲ ਸਕੱਤਰ ਨੇ ਚਲਾਈ। ਇਸ ਬੈਠਕ ਵਿਚ ਕਿਸਾਨੀ ਸਬੰਧੀ ਦਰਪੇਸ਼ ਮੁਸ਼ਕਲਾਂ ਤੇ ਉਨ੍ਹਾਂ ਦੇ ਸਾਰਥਿਕ ਹੱਲ ਲਈ ਵਿਚਾਰ ਵਟਾਂਦਰੇ ਕੀਤੇ ਗਏ। ਉਪਰੰਤ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਪੁਨਰਗਠਨ ਦੀ ਧਾਰਾ 79-80 ਦਾ ਯੂਨੀਅਨ ਡਟ ਕੇ ਵਿਰੋਧ ਕਰਦੀ ਹੈ। ਇਸ ਤੋਂ ਇਲਾਵਾ ਅਮਰੀਕਾ ਭਾਰਤ ਵਪਾਰ ਸਮਝੌਤਾ ਜੋ ਕਿ ਭਾਰਤ ਦੇ ਮਿਹਨਤਕਸ਼ ਵਰਗ ਦੇ ਖ਼ਿਲਾਫ਼ ਹੈ, ਉਹ ਤੁਰੰਤ ਰੱਦ ਹੋਵੇ। ਪਾਣੀਆਂ ਦੇ ਸਮਝੌਤੇ ਵੀ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ 22 ਫ਼ਸਲਾਂ ‘ਤੇ ਐਮ.ਐਸ.ਪੀ. ਲਾਗੂ ਕੀਤੀ ਜਾਵੇ। ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 10 ਅਗਸਤ ਨੂੰ ‘’ਪੰਜਾਬ ਬਚਾਓ ਕਾਰਪੋਰੇਟ ਭਜਾਓ’’ ਧਰਨੇ ਵਿਚ ਵੱਡੀ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਇਸ ਬੈਠਕ ਮੌਕੇ ਸੁਖਵਿੰਦਰ ਸਿੰਘ ਕਾਲਾ ਇਕਾਈ ਪ੍ਰਧਾਨ, ਦਵਿੰਦਰ ਸਿੰਘ ਕੋਰ ਕਮੇਟੀ ਮੈਂਬਰ, ਰਾਮ ਸਿੰਘ ਜਾਨੀਆ, ਸੁਖਵਿੰਦਰ ਸਿੰਘ ਵਿਰਕ ਬਹਿਰਾਮਕੇ, ਜਸਵੰਤ ਸਿੰਘ ਮਸੀਤਾਂ, ਬਲਬੀਰ ਸਿੰਘ ਬਹਿਰਾਮ ਕੇ, ਜਸਵੰਤ ਸਿੰਘ ਮਸੀਤਾਂ, ਲਖਵੀਰ ਸਿੰਘ ਕੋਟ, ਮਸਤਾਨ ਸਿੰਘ ਮਸੀਤਾਂ, ਮਿਹਰ ਸਿੰਘ ਝੰਡਾ ਬੱਗਾ, ਲਖਵਿੰਦਰ ਸਿੰਘ ਲੱਖਾ, ਦਰਸ਼ਨ ਸਿੰਘ ਘਲੋਟੀ, ਗੁਰਦੀਪ ਸਿੰਘ ਖੋਸਾ, ਇੰਦਰਜੀਤ ਸਿੰਘ ਖੋਸਾ, ਕਸ਼ਮੀਰ ਸਿੰਘ ਘਲੋਟੀ, ਨਿਰਮਲ ਸਿੰਘ ਬੱਡੂਵਾਲ, ਮਨਦੀਪ ਸਿੰਘ ਬਲਾਕ ਪ੍ਰਧਾਨ, ਗੁਰਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ ਸ਼ੌਂਕੀ, ਸਵਰਨ ਸਿੰਘ ਮਸੀਤਾਂ, ਰਵੀ ਗੁਲਾਟੀ ਕੋਟ, ਦਵਿੰਦਰ ਸਿੰਘ, ਨਿਰਮਲ ਸਿੰਘ, ਮਹਿਲ ਸਿੰਘ, ਗੁਰਦਿੱਤ ਸਿੰਘ, ਮੋਹਨ ਸਿੰਘ, ਜਸਪਾਲ ਸਿੰਘ ਸਾਰਜ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।