ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰੋਟਰੀ ਕਲੱਬ ਮੋਗਾ ਸਿਟੀ ਵਲੋਂ ਖੂਨਦਾਨ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 28-06-2026

ਮੋਗਾ, 25 ਜੂਨ (ਜਸਪਾਲ ਸਿੰਘ ਬੱਬੀ)- ਰੋਟਰੀ ਕਲੱਬ ਮੋਗਾ ਸਿਟੀ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰੋਟੇਰੀਅਨ ਪਰਵੇਸ਼ ਗੋਇਲ, ਸਕੱਤਰ ਰਾਹੁਲ ਬਾਂਸਲ, ਖਜ਼ਾਨਚੀ ਵਨੀਤ ਗੁਪਤਾ, ਪ੍ਰੋਜੈਕਟ ਚੇਅਰਮੈਨ ਦਿਲਬਾਗ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਕਲੱਬ ਦੇ 25 ਸਾਲ ਪੂਰੇ ਹੋਣ ’ਤੇ 28 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਆਰੀਆ ਮਾਡਲ ਸਕੂਲ ਨਿਊ ਟਾਊਨ ਮੋਗਾ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਦਾ ਉਦੇਸ਼ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣਾ ਅਤੇ ਬਲੱਡ ਬੈਂਕ ਵਿਚ ਖੂਨ ਦੀ ਕਮੀ ਨੂੰ ਦੂਰ ਕਰਨਾ ਹੈ| ਇਹ ਕੈਂਪ ਮਿੱਤਲ ਹਸਪਤਾਲ ਅਤੇ ਹਾਰਟ ਸੈਂਟਰ ਮੋਗਾ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਖੂਨਦਾਨੀਆਂ ਨੂੰ ਕਲੱਬ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ|
Ad Position 22
No active advertisement
ਪਿਛਲੀ ਖ਼ਬਰ ਕੈਂਬਰੀਆ ਕਾਲਜ ਕੈਨੇਡਾ ਵਿਖੇ ਮੈਂਬਰ ਪਾਰਲੀਮੈਂਟ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਬੱਧਨੀ ਕਲਾਂ ਅਤੇ ਲੋਪੋ ਨੂੰ ਜੋੜਦੇ ਹਾਈਵੇ ’ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਲਗਾਇਆ ਧਰਨਾ
Ad Position 24
No active advertisement