02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨਮਿਤ 37ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-06-2026
ਮੋਗਾ, 28 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਪੀੜਤ ਸਹਾਇਤਾ ਤੇ ਸਮਾਰਕ ਸੰਮਤੀ ਸ਼ਹੀਦੀ ਪਾਰਕ ਮੋਗਾ ਵਲੋਂ 25 ਜੂਨ 1989 ਮੋਗਾ ਗੋਲੀ ਕਾਂਡ ਵਿਚ ਸ਼ਹੀਦ ਹੋਏ 25 ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸਵੇਰੇ ਮੋਗਾ ਦੇ ਸ਼ਹੀਦੀ ਪਾਰਕ ਵਿਖੇ 37ਵਾਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿਚ ਉੱਘੇ ਸਮਾਜ ਸੇਵੀ ਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਡਾ. ਕੁਰਨੇਸ਼ ਗੁਪਤਾ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਿਲ ਹੋਏ। ਸ਼ਰਧਾਂਜਲੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਡਾ. ਕੁਰਨੇਸ਼ ਗੁਪਤਾ, ਡਾ. ਸੰਜੀਵ ਸੈਣੀ, ਡਾ. ਸੰਜੀਵ ਮਿੱਤਲ ਪ੍ਰਧਾਨ ਆਈ.ਐਮ.ਏ. ਮੋਗਾ, ਵਿਜੇ ਕੋਸ਼ਿਕ ਪ੍ਰਬੰਧਕ ਸਮਾਗਮ, ਅਨਿਲ ਬਾਂਸਲ ਸਾਬਕਾ ਡਿਪਟੀ ਮੇਅਰ, ਡਾ. ਸੀਮਾਂਤ ਗਰਗ, ਪ੍ਰਧਾਨ ਅਭਿਸ਼ੇਕ ਜਿੰਦਲ, ਰਾਮ ਗੋਪਾਲ ਵਲੋਂ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ, ਰਾਮ ਗੋਪਾਲ ਵਿਰਸਾ ਸੰਭਾਲ ਪੰਜਾਬ, ਡਾ. ਕੁਰਨੇਸ਼ ਗੁਪਤਾ, ਡਾ. ਸੀਮਾਂਤ ਗਰਗ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਡਾ. ਸੰਜੀਵ ਮਿੱਤਲ ਪ੍ਰਧਾਨ ਆਈ.ਐਮ.ਏ., ਵਿਜੇ ਕੋਸ਼ਿਕ, ਭਾਜਪਾ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਜਿੱਥੇ 25 ਜੂਨ 1989 ਦੇ ਗੋਲੀ ਕਾਂਡ ਵਿਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਮੋਗਾ ਗੋਲੀ ਕਾਂਡ ਦੇਸ਼ ਦੇ ਇਤਿਹਾਸ ਦਾ ਇਕ ਦੁਖਦਾਈ ਪੰਨਾ ਹੈ ਤੇ ਰਾਸ਼ਟਰੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਬੁਲਾਰਿਆਂ ਨੇ ਸਮਾਰਕ ‘ਤੇ ਫੁੱਲ ਭੇਟ ਕਰ ਕੇ ਜਿੱਥੇ ਸ਼ਹੀਦਾਂ ਨੂੰ ਨਮਨ ਕੀਤਾ ਉੱਥੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੇ ਸੰਘਰਸ਼, ਹਿੰਮਤ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਸਾਖਾ ਮੋਗਾ ਦੇ ਮੁਖੀ ਰਾਮ ਗੋਪਾਲ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵਲੰਟੀਅਰਾਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਅੱਜ ਤੋਂ 37 ਸਾਲ ਪਹਿਲਾਂ 25 ਜੂਨ 1989 ਨੂੰ ਦੇਸ਼ ਵਿਰੋਧੀ ਅਨਸਰਾਂ ਵਲੋਂ ਇਸ ਅਸਥਾਨ ‘ਤੇ ਹੋਈ ਸਾਖਾ ਮੀਟਿੰਗ ‘ਤੇ ਗੋਲਾਬਾਰੀ ਕੀਤੀ ਸੀ ਜਿਸ ਵਿਚ 25 ਵਲੰਟੀਅਰਾਂ ਦੀ ਮੌਤ ਹੋ ਗਈ ਸੀ ਤੇ 36 ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ਵਾਸੀਆਂ ਤੋਂ ਇਲਾਵਾ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਹੀਦੀ ਪਾਰਕ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜਦੇ ਹਨ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਸ਼ਹੀਦਾਂ ਦੀ ਸਮਾਰਕ ‘ਤੇ ਫੁੱਲ ਮਾਲਾਵਾਂ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਗਾ ਪੀੜਤ ਸਹਾਇਤਾ ਤੇ ਸਮਾਰਕ ਸੰਮਤੀ ਸ਼ਹੀਦੀ ਪਾਰਕ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਚੇਅਰਮੈਨ ਐਸ.ਐਫ.ਸੀ. ਗਰੁੱਪ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਇੰਦੂ ਪੁਰੀ ਐਮ.ਡੀ. ਪੀ ਮਾਰਕਾ, ਸੰਜੀਵ ਗੁਪਤਾ, ਰਾਹੁਲ ਗਰਗ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਡਾ. ਹਰਕਮਲਜੋਤ ਸਿੰਘ ਜ਼ਿਲ੍ਹਾ ਪ੍ਰਧਾਨ, ਵਿਨੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਨਿਧੜਕ ਸਿੰਘ ਬਰਾੜ ਮੁੱਖ ਬੁਲਾਰੇ, ਰਜਿੰਦਰ ਬੱਬੂ, ਗਵਰਧਨ ਪੋਪਲੀ ਕੌਂਸਲਰ, ਛਾਬੜਾ ਕੌਂਸਲਰ, ਨਿਸ਼ਾਂਤ ਕੋਸ਼ਿਕ, ਮਨਿੰਦਰ ਕੌਰ ਸਲੀਣਾ, ਵੇਦ ਕਾਂਸਲ, ਵਿਜੇ ਸਿੰਗਲਾ, ਦਿਨੇਸ਼ ਬਾਂਸਲ, ਹਰਸ਼ ਗੋਇਲ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੱਖਣ ਬਰਾੜ ਵਲੋਂ ਗੱਲ ਪੰਜਾਬ ਦੀ ਮੁਹਿੰਮ ਤਹਿਤ ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਕਾਨਫ਼ਰੰਸ ਨੂੰ ਕੀਤਾ ਸੰਬੋ... ਅਗਲੀ ਖ਼ਬਰ ਕਮਾਹੀ ਦੇਵੀ ਵਿਖੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਆਯੋਜਿਤ ਹੋਈ ਹੱਲਾ ਬੋਲ ਰੈਲੀ
Ad Position 24
No active advertisement