ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨਾਲ ਅਥਾਹ ਪਿਆਰ ਰੱਖਣ ਵਾਲੇ ਸੁੱਚਾ ਸਿੰਘ ਭਾਊ ਮੱਝਾਂ ਵਾਲੇ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਮੋਗਾ ਵਿਖੇ ਹੋਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਨੂਰ ਦੇ ਰਾਗੀ ਜਥੇ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਵੈਰਾਗ ਮਈ ਕੀਰਤਨ ਰਾਹੀ ਗੁਰੂ ਬਾਣੀ ਨਾਲ ਜੋੜਦਿਆਂ ਜੀਵਨ ਮਰਨ ਦੇ ਫ਼ਲਸਫ਼ੇ ਤੋ ਜਾਣੂੰ ਕਰਵਾਇਆ। ਅੰਤਿਮ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਤੇ ਹੋਰ ਸ਼ਖ਼ਸੀਅਤਾਂ ਨੇ ਸੁੱਚਾ ਸਿੰਘ ਭਾਊ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਕਿ ਸੁੱਚਾ ਸਿੰਘ ਸਾਫ਼ ਦਿਨ ਤੇ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਜਿਨ੍ਹਾਂ ਦਾ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਨਾਲ ਗੂੜਾ ਪਿਆਰ ਸੀ । ਇਸ ਮੌਕੇ ਬਾਬਾ ਕਰਨੈਲ ਸਿੰਘ ਤੇ ਹੋਰਾਂ ਮਹਾਂਪੁਰਸ਼ਾਂ ਵਲੋਂ ਸੁੱਚਾ ਸਿੰਘ ਦੇ ਦੋ ਪੁੱਤਰ ਜਸਪਾਲ ਸਿੰਘ ਤੇ ਸਾਹਿਬ ਸਿੰਘ ਨੂੰ ਸਨਮਾਨ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਜਸਪਾਲ ਸਿੰਘ ਨੇ ਸਮੂਹ ਰੰਧਾਵਾ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸੁੱਚਾ ਸਿੰਘ ਭਾਊ ਦੀ ਅੰਤਿਮ ਅਰਦਾਸ ਸਮੇਂ ਮੇਅਰ ਮੋਗਾ ਵਿਨੇਪਾਲ ਕੌਰ, ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਕੌਂਸਲਰ ਮਨਜੀਤ ਸਿੰਘ ਮਾਨ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ, ਸਾਬਕਾ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਬਰਾੜ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ, ਮਲਕੀਤ ਸਿੰਘ, ਬਾਬਾ ਮੰਗਾ ਸਿੰਘ ਧਰਮਕੋਟ ਵਾਲੇ, ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ ਵਾਲੇ, ਸੁਖਬੀਰ ਸਿੰਘ, ਦਿਲਪ੍ਰੀਤ ਸਿੰਘ, ਜਸਬੀਰ ਸਿੰਘ, ਅਮਾਨਤ ਕੌਰ, ਡਾ. ਸੁਰਜੀਤ ਸਿੰਘ, ਹਰਦਿਆਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ।