ਧਰਮਕੋਟ, 2 ਜੁਲਾਈ (ਪਰਮਜੀਤ ਸਿੰਘ)-ਜੀ ਐਜੂਕੇਸ਼ਨ ਧਰਮਕੋਟ ਸੰਸਥਾ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਇਸੇ ਤਹਿਤ ਹੀ ਸੰਸਥਾ ਵਲੋਂ ਵਿਕਰਮ ਸਿੰਘ ਦਾ ਯੂ.ਕੇ. ਦਾ ਲਾਟਰੀ ਵਰਕ ਪਰਮਿਟ ਵੀਜ਼ਾ ਲਗਵਾ ਕੇ ਦਿੱਤਾ ਹੈ। ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਅਤੇ ਅਮਰਿੰਦਰ ਸਿੰਘ ਸੈਂਡੀ ਨੇ ਕਿਹਾ ਕਿ ਵਿਦੇਸ਼ ਵਿਚ ਘੁੰਮਣ ਫਿਰਨ ਪੜ੍ਹਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਤੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਤੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੇਸ ਨਾਲ ਕਿਸੇ ਨੂੰ ਵੀਜ਼ਾ ਲਗਵਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਧੜਾਧੜ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਇਹ ਵੀਜ਼ਾ ਸਿਰਫ਼ ਦੋ ਦਿਨਾਂ ਵਿਚ ਆਇਆ ਹੈ। ਉਨ੍ਹਾਂ ਵਿਕਰਮ ਸਿੰਘ ਨੂੰ ਵੀਜ਼ਾ ਸੌਂਪਦਿਆਂ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਇਕੋ ਛੱਤ ਹੇਠ ਹਵਾਈ ਟਿਕਟਾਂ, ਵੈਸਟਰਨ ਯੂਨੀਅਨ, ਆਈਲਟਸ, ਇਮੀਗ੍ਰੇਸ਼ਨ, ਪੀ.ਟੀ.ਈ., ਇੰਡੋ-ਕੈਨੇਡੀਅਨ ਬੱਸ ਬੁਕਿੰਗ ਅਤੇ ਪਾਸਪੋਰਟ ਅਪਲਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਭਜਨ ਸਿੰਘ, ਅਮਰਿੰਦਰ ਸਿੰਘ ਸੈਂਡੀ, ਮਨਜੋਤ ਕੌਰ, ਸਿਮਰਨਜੀਤ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਸਿੰਘ ਮਨੀ ਤੋਂ ਇਲਾਵਾ ਸੰਸਥਾ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।