05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਮਾਲ-ਕੇ ਨਜ਼ਦੀਕ ਟਰੈਕਟਰ ਟਰਾਲੀ ਹੋਏ ਹਾਦਸੇ ਦਾ ਸ਼ਿਕਾਰ

Ad Position 21
No active advertisement
ਅਜੀਤ ਡੈਸਕ 10-07-2026

ਧਰਮਕੋਟ, 9 ਜੁਲਾਈ (ਪਰਮਜੀਤ ਸਿੰਘ)-ਇੱਥੇ ਮੋਗਾ ਜਲੰਧਰ ਹਾਈਵੇ ਉੱਪਰ ਪਿੰਡ ਕਮਾਲ ਕੇ ਦੇ ਨਜ਼ਦੀਕ ਹਰਾ ਚਾਰਾ ਲੈ ਕੇ ਜਾ ਰਿਹਾ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ੁਸ਼ਕਿਸਮਤੀ ਨਾਲ ਟਰੈਕਟਰ ਚਾਲਕ ਅਤੇ ਉਸ ਦਾ ਸਾਥੀ ਵਾਲ ਵਾਲ ਬਚ ਗਏ। ਪਰ ਇਸ ਦੌਰਾਨ ਟਰੈਕਟਰ ਦੋ ਹਿੱਸਿਆਂ ਵਿਚ ਵੰਡਿਆਂ ਗਿਆ। ਜਾਣਕਾਰੀ ਮੁਤਾਬਿਕ ਅੱਜ ਤੜਕਸਾਰ ਪੰਜ ਵਜੇ ਦੇ ਕਰੀਬ ਪਿੰਡ ਮੰਝਲੀ ਦਾ ਗੁਰਨਾਮ ਸਿੰਘ ਨਾਮੀ ਨੌਜਵਾਨ ਅਤੇ ਸਾਥੀ ਨਾਲ ਰੋਜ਼ਾਨਾ ਦੀ ਤਰ੍ਹਾਂ ਸ਼ਾਹਕੋਟ ਵਿਖੇ ਹਰਾ ਚਾਰਾ ਵੇਚਣ ਲਈ ਲਿਜਾ ਰਿਹਾ ਸੀ। ਜਦੋਂ ਚਾਰਾ ਲੱਦਿਆ ਟਰੈਕਟਰ ਪਿੰਡ ਕਮਾਲ ਕੇ ਪਾਸ ਪੁੱਜਾ ਤਾਂ ਤੇਜ਼ ਰਫ਼ਤਾਰ ਹੋਣ ਸਦਕਾ ਚਾਲਕ ਸੰਤੁਲਨ ਗਵਾ ਬੈਠਾ ਅਤੇ ਡਵਾਈਡਰ ਨਾਲ ਟਕਰਾਉਣ ਤੋਂ ਬਾਅਦ ਸੜਕ ਵਿਚਲੀ ਲੋਹੇ ਦੀ ਐਂਗਲ ਵਿਚ ਜਾ ਵਜਾ। ਟੱਕਰ ਐਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ। ਖ਼ੁਸ਼ਕਿਸਮਤੀ ਨਾਲ ਚਾਲਕ ਅਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ। ਧਰਮਕੋਟ ਪੁਲਿਸ ਇਸ ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਅਤੇ ਘਟਨਾ ਦੇ ਵੇਰਵੇ ਪ੍ਰਾਪਤ ਕੀਤੇ।
Ad Position 22
No active advertisement
ਪਿਛਲੀ ਖ਼ਬਰ ਮਿੱਟੀ, ਰੇਤਾ, ਬਜਰੀ, ਸੀਮੈਂਟ ਆਦਿ ਨੂੰ ਬਿਨਾਂ ਢਕੇ ਆਵਾਜਾਈ ਕਰਨ ’ਤੇ ਪੂਰਨ ਰੋਕ ਅਗਲੀ ਖ਼ਬਰ ਸਿੱਧੂ ਪਰਿਵਾਰ ਨੇ ਬੰਬੀਹਾ ਭਾਈ ਬਹੁਮੰਤਵੀ ਸਹਿਕਾਰੀ ਸਭਾ ਨੂੰ ਏਅਰ ਕੰਡੀਸ਼ਨਰ ਦਾਨ ਵਜੋਂ ਭੇਟ
Ad Position 24
No active advertisement