05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਹਰਭਜਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 10-07-2026
ਕਿਸ਼ਨਪੁਰਾ ਕਲਾਂ, 9 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਪਰਿਵਾਰ ਉੱਘੇ ਕਾਰੋਬਾਰੀ, ਸਮਾਜ ਸੇਵੀ ਨਵਦੀਪ ਸਿੰਘ ਆੜ੍ਹਤੀਆਂ, ਅਗਾਂਹਵਧੂ ਨੌਜਵਾਨ ਨਵਪ੍ਰੀਤ ਸਿੰਘ ਆਸਟ੍ਰੇਲੀਆ ਦੇ ਸਤਿਕਾਰਯੋਗ ਤਾਇਆ ਅਤੇ ਐਡਵੋਕੇਟ ਮਲਕੀਤ ਸਿੰਘ ਦੇ ਵੱਡੇ ਭਰਾ ਹਰਭਜਨ ਸਿੰਘ ਦਾ ਬੀਤੇ ਦਿਨ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਕਰੀਬ ਸਨ। ਹਰਭਜਨ ਸਿੰਘ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਪੱਤੀ ਬਖਾਪੁਰ ਦੀ ਸ਼ਮਸ਼ਾਨਘਾਟ ਕਿਸ਼ਨਪੁਰਾ ਕਲਾਂ ਵਿਖੇ ਕੀਤਾ ਗਿਆ, ਹੈੱਡ ਗ੍ਰੰਥੀ ਭਾਈ ਸਰਬਜੀਤ ਸਿੰਘ ਨੇ ਅੰਤਿਮ ਅਰਦਾਸ ਬੇਨਤੀ ਕਰਨ ਉਪਰੰਤ ਚਿਤਾ ਨੂੰ ਅਗਨੀ ਉਨ੍ਹਾਂ ਦਾ ਭਤੀਜਾ ਉੱਘੇ ਕਾਰੋਬਾਰੀ ਸਮਾਜ ਸੇਵੀ ਨਵਦੀਪ ਸਿੰਘ ਆੜ੍ਹਤੀਆਂ, ਮਨਪ੍ਰੀਤ ਸਿੰਘ ਨੀਟਾ ਵਹਿਣੀ ਵਾਲੀਆਂ ਨੇ ਦਿਖਾਈ। ਹਰਭਜਨ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ‘ਚ ਉਦਾਸੀਨ ਡੇਰਾ ਦੇ ਮੁੱਖ ਸੇਵਾਦਾਰ ਮਹੰਤ ਬਲਵਿੰਦਰ ਦਾਸ, ਚੇਅਰਮੈਨ ਅਮਰਦੀਪ ਸਿੰਘ ਮਨੀਲਾ, ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ ਪ੍ਰਧਾਨ ਅਵਤਾਰ ਸਿੰਘ ਮਾਨ, ਬਲਰਾਜ ਸਿੰਘ ਕਲਸੀ, ਡਾ. ਹਰਜਿੰਦਰ ਸਿੰਘ ਔਲਖ, ਜੱਸੀ ਆੜ੍ਹਤੀਆਂ, ਡਾ. ਭੁਪਿੰਦਰ ਸਿੰਘ ਭਿੰਦਾ, ਕੁਲਦੀਪ ਸਿੰਘ ਗਿੱਲ ਮਲਕਪੁਰ ਵਾਲੇ, ਰਾਣਾ ਬਾਸੀ ਪੈਲੇਸ ਵਾਲੇ, ਲਾਡੀ ਸੰਧੂ, ਸੰਦੀਪ ਕੁਮਾਰ ਸੀਪਾ, ਸੁਖਵਿੰਦਰ ਸਿੰਘ ਫ਼ੌਜੀ, ਰਾਜਾ ਮੱਟੂ, ਡਾ. ਲਖਵੀਰ ਸਿੰਘ ਸ਼ਾਹਕੋਟੀਆ, ਅਜੀਤ ਸਿੰਘ ਸਾਗੂ, ਬਲਵਿੰਦਰ ਸੀਮਿੰਟ ਸਟੋਰ ਵਾਲੇ, ਰਣਜੀਤ ਮੁਨੀਮ, ਨਿਰਮਲ ਸਿੰਘ ਔਲਖ, ਅਜਮੇਰ ਸਿੰਘ ਮਾਨ, ਇਕਬਾਲ ਸਿੰਘ ਮਾਨ, ਸਾਧੂ ਸਿੰਘ ਬੱਡੂਵਾਲ, ਰਵੀ ਭਿੰਡਰ, ਬਲਕਾਰ ਸਿੰਘ, ਹਰਭਜਨ ਸਿੰਘ ਬਾਬਾ, ਧਰਮ ਸਿੰਘ ਮਾਨ, ਪੰਚ ਅਵਤਾਰ ਸਿੰਘ ਮਾਨ, ਜਸਵਿੰਦਰ ਸਿੰਘ ਸੋਨੀ, ਦਰਸ਼ਨ ਮੁਨੀਮ, ਧਰਮਿੰਦਰ ਸਿੰਘ, ਨਿਰਮਲ ਮੱਟੂ, ਲਵਲੀ ਮਾਨ, ਘੱਮਾ ਬਲਿਆਰ, ਬਿੱਟਾ ਮਠਾੜੂ, ਟੀਟੂ ਚਾਵਲਾ ਤੋਂ ਇਲਾਵਾ ਰਿਸ਼ਤੇਦਾਰ ਸਾਕ ਸਬੰਧੀ ਦੋਸਤ ਮਿੱਤਰ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਪਿੰਡ ਸਸਰਾਲੀ ਕਾਲੋਨੀ ਵਿਖੇ ਸਤਲੁਜ ਬੰਨ੍ਹ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮਿੱਟੀ, ਰੇਤਾ, ਬਜਰੀ, ਸੀਮੈਂਟ ਆਦਿ ਨੂੰ ਬਿਨਾਂ ਢਕੇ ਆਵਾਜਾਈ ਕਰਨ ’ਤੇ ਪੂਰਨ ਰੋਕ
Ad Position 24
No active advertisement