ਬਾਘਾ ਪੁਰਾਣਾ, 18 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਮਿਹਨਤੀ ਅਤੇ ਵਫਾਦਾਰ ਵਰਕਰਾਂ ਨੂੰ ਮਾਣ-ਸਨਮਾਨ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ| ਜਿਸ ਦੇ ਤਹਿਤ ਹਰਿਆਵਲ ਦਸਤੇ ਬਾਘਾ ਪੁਰਾਣਾ ਹਲਕੇ ਦੇ ਐਸ.ਓ.ਆਈ. ਯੂਥ ਵਿੰਗ ਦੀ ਦੇਖ-ਰੇਖ ਹੁਣ ਟਕਸਾਲੀ ਪਰਿਵਾਰ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਤੇ ਗੁਰਜੰਟ ਸਿੰਘ ਬਰਾੜ ਦੇ ਭਤੀਜੇ ਸੁਖਵੀਰ ਸਿੰਘ ਸੁੱਖਾ ਬਰਾੜ ਨੂੰ ਦਿੱਤੀ ਗਈ ਹੈ| ਇਸ ਨਿਯੁਕਤੀ ਉਪਰੰਤ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ, ਸੁਖਜੀਤ ਸਿੰਘ ਮਾਹਲਾ ਮੈਂਬਰ ਯੂਥ ਕੋਰ ਕਮੇਟੀ, ਜਸਪ੍ਰੀਤ ਸਿੰਘ ਮਾਹਲਾ ਤੇ ਹਲਕੇ ਦੇ ਸਮੁੱਚੇ ਸਰਕਲ ਪ੍ਰਧਾਨਾਂ ਦੀ ਹਾਜ਼ਰੀ ਵਿਚ ਅਹੁਦੇਦਾਰਾਂ ਦਾ ਵੱਡਾ ਇਕੱਠ ਕਰਕੇ ਸੁਖਵੀਰ ਸਿੰਘ ਸੁੱਖਾ ਬਰਾੜ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਸੁਖਜੀਤ ਸਿੰਘ ਮਾਹਲਾ ਨੇ ਕਿਹਾ ਕਿ ਸੁਖਵੀਰ ਬਰਾੜ ਦਾ ਪਰਿਵਾਰ ਮੁੱਢ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ| ਇਸ ਨੌਜਵਾਨ ਨੂੰ ਹਲਕੇ ਦੇ ਸਮੁੱਚੇ ਨੌਜਵਾਨਾਂ ਦੀ ਮੰਗ ’ਤੇ ਸਰਬਸੰਮਤੀ ਨਾਲ ਐਸ.ਓ.ਆਈ. ਦੀ ਹਲਕਾ ਪੱਧਰੀ ਜ਼ਿੰਮੇਵਾਰੀ ਦਿੱਤੀ ਗਈ ਹੈ| ਇਸ ਮੌਕੇ ਸੁੱਖਾ ਬਰਾੜ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਮੀਦਾਂ ’ਤੇ ਖਰਾ ਉੱਤਰਨ ਦਾ ਭਰੋਸਾ ਦਿੱਤਾ| ਇਸ ਮੌਕੇ ਜਗਮੋਹਨ ਸਿੰਘ ਜੈ ਸਿੰਘ ਵਾਲਾ ਸੀਨੀਅਰ ਆਗੂ, ਪ੍ਰਧਾਨ ਸਤਨਾਮ ਸਿੰਘ ਸੱਤੂ ਐਮ.ਸੀ. ਬਾਘਾ ਪੁਰਾਣਾ, ਜਿੰਮੀ ਸਰਪੰਚ ਗੱਜਣਵਾਲਾ, ਹਰਜੋਤ ਸਿੰਘ ਡੇਮਰੂ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਮੋਗਾ, ਸਰਪੰਚ ਗੋਪੀ ਕੋਟਲਾ ਹਲਕਾ ਪ੍ਰਧਾਨ ਯੂਥ ਵਿੰਗ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ, ਗੁਰਜੀਤ ਸਿੰਘ ਕੋਟਲਾ ਸਰਕਲ ਪ੍ਰਧਾਨ, ਨਰਦੀਪ ਸਿੰਘ ਕੋਟਲਾ, ਇੰਦਰਜੀਤ ਸਿੰਘ ਸੰਮਤੀ ਮੈਂਬਰ, ਐਡਵੋਕੇਟ ਰਾਮ ਬਾਂਸਲ ਸ਼ਹਿਰੀ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਧੱਤੂ ਚੀਮਾ, ਗੁਰਵਿੰਦਰ ਸਿੰਘ ਬਰਾੜ, ਜਨਮਦੀਪ ਸਿੰਘ ਚੰਨੂਵਾਲਾ, ਸੁੱਖੀ ਚੀਮਾ, ਪਿਰਤਾ ਬਾਘਾ ਪੁਰਾਣਾ, ਰਾਜਵਿੰਦਰ ਜੈ ਸਿੰਘ ਵਾਲਾ, ਪ੍ਰਧਾਨ ਪਵਨ ਗੋਇਲ, ਚੰਦਨ ਸੇਠੀ, ਚੈਰੀ ਭਾਟੀਆ ਆਦਿ ਆਗੂ ਤੇ ਵਰਕਰ ਹਾਜ਼ਰ ਸਨ|