02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

‘ਮੀਰੀ-ਪੀਰੀ ਖਾਲਸਾ ਮਾਰਚ’ ਪ੍ਰਤੀ ਹਲਕੇ ਦੀ ਸੰਗਤ ਵਿਚ ਵੱਡਾ ਉਤਸ਼ਾਹ-ਸੁਖਹਰਪ੍ਰੀਤ ਸਿੰਘ ਰੋਡੇ

Ad Position 21
No active advertisement
ਅਜੀਤ ਡੈਸਕ 27-07-2026
ਬਾਘਾ ਪੁਰਾਣਾ, 26 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅੰਦਰ ਪਹੁੰਚ ਰਹੇ ‘ਮੀਰੀ-ਪੀਰੀ ਖਾਲਸਾ ਮਾਰਚ’ ਨੂੰ ਲੈ ਕੇ ਹਲਕੇ ਦੀਆਂ ਸਿੱਖ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਨੇ ਸਥਾਨਕ ਸ਼ਹਿਰ ’ਚ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ| ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਆਰੰਭ ਹੋਏ ‘ਮੀਰੀ-ਪੀਰੀ ਖਾਲਸਾ ਮਾਰਚ’ 29 ਜੁਲਾਈ ਨੂੰ ਹਲਕਾ ਬਾਘਾ ਪੁਰਾਣਾ ਅੰਦਰ ਸੰਗਤਾਂ ਦੇ ਵੱਡੇ ਕਾਫਲੇ ਨਾਲ ਪਹੁੰਚੇਗਾ| ਇਹ ਖਾਲਸਾ ਮਾਰਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਪੜਾਅ ਕਰਦਾ ਹੋਇਆ 29 ਜੁਲਾਈ ਦਿਨ ਬੁੱਧਵਾਰ ਨੂੰ ਬਾਘਾ ਪੁਰਾਣਾ ਹਲਕੇ ’ਚ ਪਿੰਡ ਫੂਲੇਵਾਲਾ ਦੇ ਪੁਲ ਰਾਹੀਂ ਪ੍ਰਵੇਸ਼ ਕਰੇਗਾ ਜਿਸ ਉਪਰੰਤ ਵੱਡੀ ਗਿਣਤੀ ’ਚ ਸੰਗਤਾਂ ਦੇ ਕਾਫਲੇ ਨਾਲ ਇਹ ਖਾਲਸਾ ਮਾਰਚ ਪਿੰਡ ਨੱਥੋਕੇ ਤੋਂ ਬਾਘਾ ਪੁਰਾਣਾ ਸ਼ਹਿਰ ’ਚ ਪਹੁੰਚੇਗਾ| ਇਸ ਤੋਂ ਅਗਲੇ ਪੜਾਅ ਤਹਿਤ ਇਹ ਖਲਾਸਾ ਮਾਰਚ ਮੁੱਦਕੀ ਰੋਡ ਨੂੰ ਜਾਂਦਾ ਹੋਇਆ ਪਿੰਡ ਆਲਮਵਾਲਾ, ਲੰਗੇਆਣਾ ਨਵਾਂ ਤੇ ਪੁਰਾਣਾ, ਨੱਥੂਵਾਲਾ ਗਰਬੀ ਦਾ ਪੁਲ, ਵੱਡਾ ਘਰ, ਛੋਟਾ ਘਰ ਹੁੰਦਾ ਹੋਇਆ ਅਗਲੇ ਪੜਾਅ ਵੱਲ ਰਵਾਨਾ ਹੋਵੇਗਾ| ਇਸ ਖਾਲਸਾ ਮਾਰਚ ਸਬੰਧੀ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ ਨੇ ਹਲਕਾ ਬਾਘਾ ਪੁਰਾਣਾ ਦੀ ਸਮੁੱਚੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ’ਚ ਸੰਗਤਾਂ ਇਸ ਮਾਰਚ ਵਿਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲਾ ਬਣਾਉਣ| ਇਸ ਮੌਕੇ ਛਿੰਦਰਪਾਲ ਸਿੰਘ ਮੱਲਕੇ, ਤਾਰਾ ਸਿੰਘ ਰੋਡੇ, ਹਰਜਿੰਦਰ ਸਿੰਘ ਰੋਡੇ, ਯੂਥ ਆਗੂ ਸੁਖਦੀਪ ਸਿੰਘ ਭਲੂਰ, ਸ਼ੈਰੀ ਭਲੂਰ, ਸਤਵੰਤ ਸਿੰਘ ਹੈਪੀ ਰੋਡੇ, ਸਤਨਾਮ ਸਿੰਘ ਸੱਤੂ ਐਮ.ਸੀ., ਜਵਾਹਰ ਸਿੰਘ ਰਾਜੇਆਣਾ, ਪ੍ਰਧਾਨ ਪਵਨ ਗੋਇਲ, ਚੈਰੀ ਭਾਟੀਆ, ਚੰਦਨ ਸੇਠੀ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਲੁਹਾਰਾ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਹਲਕਾ ਧਰਮਕੋਟ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਚ ਹਿੰਦੀ ਹਾਸ-ਕਵੀ ਦਰਬਾਰ ਦਾ ਆਯੋਜਨ, ਨੰਨ੍ਹੇ ਕਵੀਆਂ ਨੇ ਹਾਸੇ ਦੀਆਂ ਫੁਹਾਰਾਂ ਬਥੇ...
Ad Position 24
No active advertisement