05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼੍ਰੋਮਣੀ ਅਕਾਲੀ ਦਲ ਸਰਕਲ ਕੋਟ ਸਦਰ ਖਾਂ ਦੀ ਵਿਸ਼ਾਲ ਇਕੱਤਰਤਾ *ਬਰਜਿੰਦਰ ਸਿੰਘ ਬਰਾੜ ਨੇ ਸਰਬਸੰਮਤੀ ਨਾਲ ਮਨਫੂਲ ਲਾਡੀ ਮਸਤੇਵਾਲਾ ਨੂੰ ਸਰਕਲ ਪ੍ਰਧਾਨ, ਗੁਰਪ੍ਰੀਤ ਹੇਰ ਨੂੰ ਯੂਥ ਸਰਕਲ ਪ੍ਰਧਾਨ ਦੀ ਸੌਂਪੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 30-07-2026

ਕੋਟ ਈਸੇ ਖਾਂ, 29 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਚੱਲ ਰਹੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਜਥੇਬੰਦੀ ਦੀ ਸਰਕਲ ਕੋਟ ਸਦਰ ਖਾਂ ਦੀ ਇਕ ਵਿਸ਼ਾਲ ਇਕੱਤਰਤਾ ਗੁਰਦੁਆਰਾ ਭਾਈ ਮਨਸ਼ਾ ਸਿੰਘ ਜੀ, ਪਿੰਡ ਘਲੋਟੀ ਵਿਖੇ ਹੋਈ। ਜਿਸ ਵਿਚ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਤੋਂ ਇਲਾਵਾ ਇਲਾਕੇ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ ਤੇ ਹਲਕੇ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ। ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਾਬਕਾ ਡਾਇ: ਮੰਡੀ ਬੋਰਡ ਪੰਜਾਬ ਰਣਜੀਤ ਸਿੰਘ ਰਾਣਾ ਮਸੀਤਾਂ, ਟਰਾਂਸਪੋਰਟ ਸੈਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਸੀਨੀ: ਆਗੂ ਐਡਵੋਕੇਟ ਪਰਮਜੀਤ ਸਿੰਘ ਸਦਰਕੋਟ ਆਦਿ ਆਗੂਆਂ ਕਿਹਾ ਕਿ ਹਲਕਾ ਧਰਮਕੋਟ ‘ਚ ਪਹਿਲਾਂ ਸਵ: ਸ. ਲਛਮਣ ਸਿੰਘ ਗਿੱਲ ਮੌਕੇ ਚੰਗੇ ਕੰਮ ਹੋਏ। ਉਸ ਤੋਂ ਬਾਅਦ ਹਲਕੇ ਦੇ ਆਗੂਆਂ ਨੇ ਆਪਸੀ ਲੜਾਈ ਝਗੜੇ ਤੇ ਪਰਚਿਆਂ ਦੀ ਰਾਜਨੀਤੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਸਵਾਰਿਆ। ਆਗੂਆਂ ਕਿਹਾ ਕਿ ਜਦੋਂ ਵਿਕਾਸ ਪੁਰਸ਼ ਜਥੇਦਾਰ ਤੋਤਾ ਸਿੰਘ ਨੇ ਵਾਗਡੋਰ ਸੰਭਾਲੀ ਸੀ ਤਾਂ ਬਿਜਲੀ, ਪਾਣੀ, ਸਿਹਤ, ਸਿੱਖਿਆ, ਲਿੰਕ ਸੜਕਾਂ, ਮੰਡੀਆਂ ਦੇ ਸੁਚੱਜੇ ਪ੍ਰਬੰਧ, ਕੜਿਆਲ ਡਿਗਰੀ ਕਾਲਜ ਤੇ ਹੋਰ ਸੁੱਖ ਸਹੂਲਤਾਂ ਲਈ ਇੰਨੀ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾ ਕੇ ਹਲਕੇ ਨਾਲੋਂ ਪਛੜਿਆ ਸ਼ਬਦ ਲਾਹ ਦਿੱਤਾ ਤੇ ਉਨ੍ਹਾਂ ਤੋਂ ਬਾਅਦ ਹਲਕਾ ਵਾਸੀਆਂ ਨੇ ਦੋ ਹੋਰ ਵਿਧਾਇਕ ਚੁਣ ਕੇ ਦੇਖੇ ਤਾਂ ਲੋਕਾਂ ਦੇ ਪੱਲੇ ਨਿਰਾਸ਼ਾ ਪਈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਲਕਾ ਵਾਸੀਆਂ ਨੇ ਸਭ ਨੂੰ ਪਰਖਿਆ ਤੇ ਮੁਲਾਂਕਣ ਕਰਨ। ਉਨ੍ਹਾਂ ਕਿਹਾ ਕਿ ਸਵ: ਜਥੇਦਾਰ ਤੋਤਾ ਸਿੰਘ ਦੇ ਹੋਣਹਾਰ ਫ਼ਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਪੜੇ ਲਿਖੇ ਤੇ ਦੂਰ ਅੰਦੇਸ਼ੀ ਵਾਲੇ ਆਗੂ ਹਨ ਤੇ ਇਸ ਵਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਪਿੰਡਾਂ ਦੀ ਧੜੇਬੰਦੀ ਤੋਂ ਉੱਠ ਕੇ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਹਲਕੇ ਨੂੰ ਮੁੜ ਖ਼ੁਸ਼ਹਾਲੀ ਦੀਆਂ ਲੀਹਾਂ ‘ਤੇ ਲਿਆਂਦਾ ਜਾ ਸਕੇ। ਇਸ ਮੌਕੇ ਜਥੇਬੰਦੀ ਦੀ ਸਹਿਮਤੀ ਨਾਲ ਮਨਫੂਲ ਸਿੰਘ ਲਾਡੀ ਮਸਤੇਵਾਲਾ ਨੂੰ ਸਰਕਲ ਕੋਟ ਸਦਰ ਖਾਂ ਦਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਲਾਡੀ ਹੇਰ ਨੂੰ ਯੂਥ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਪਿਛਲੇ ਦਿਨੀਂ ਐਸ.ਸੀ. ਵਿੰਗ ਦੇ ਬਣਾਏ ਸਰਕਲ ਪ੍ਰਧਾਨ ਜਸਵੰਤ ਸਿੰਘ ਜੱਸਾ ਚੌਧਰੀ, ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨ ਜਿਉਣ ਸਿੰਘ ਤੇ ਹੋਰਨਾਂ ਆਗੂਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਨਸੀਰੇ ਵਾਲਾ ਪ੍ਰਧਾਨ ਯੂਥ ਵਿੰਗ ਹਲਕਾ ਧਰਮਕੋਟ, ਇਕਬਾਲਦੀਪ ਸਿੰਘ ਹੈਰੀ, ਜੋਗਿੰਦਰ ਸਿੰਘ ਸਦਰਕੋਟ ਸਾਬਕਾ ਸਰਪੰਚ, ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਹਰਮੇਲ ਸਿੰਘ ਰਾਜਪੂਤ ਸ਼ਹਿਰੀ ਪ੍ਰਧਾਨ, ਭਗਵਾਨ ਸਿੰਘ ਅਟਾਰੀ, ਰਾਜਦੀਪ ਸਿੰਘ ਘਲੋਟੀ, ਅਵਤਾਰ ਸਿੰਘ ਆੜ੍ਹਤੀ, ਸਵਰਨ ਸਿੰਘ ਨਿਹਾਲਗੜ੍ਹ, ਕਰਨੈਲ ਸਿੰਘ ਹੇਰ, ਰਕੇਸ਼ ਟੈਣੀ ਮਲਹੋਤਰਾ, ਬਲਜੀਤ ਸਿੰਘ ਸੋਸ਼ਲ ਮੀਡੀਆ, ਲਾਡੀ ਏਅਰ, ਗੁਰਪ੍ਰੀਤ ਲਵਲੀ ਹੇਰ, ਜਸਵਿੰਦਰ ਸਿੰਘ ਘਾਰੂ, ਨਾਇਬ ਸਿੰਘ ਭੁੱਲਰ, ਜਰਨੈਲ ਸਿੰਘ ਧਾਲੀਵਾਲ, ਕਾਲਾ ਚੌਹਾਨ, ਨਮਸਕਾਰ ਮਿੰਟੂ ਮਸੀਤਾਂ ਤੋਂ ਇਲਾਵਾ ਹੋਰ ਆਗੂ ਤੇ ਵੱਡੀ ਗਿਣਤੀ ਚ ਵਰਕਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਦੇ ਮੋਗਾ ਪੁੱਜਣ ’ਤੇ ਰਜਿੰਦਰ ਸਿੰਘ ਡੱਲਾ ਨੇ ਕੀਤਾ ਜਥੇ. ਗੜਗੱਜ ਨੂੰ ਸਨਮਾਨਿਤ ਅਗਲੀ ਖ਼ਬਰ ਪੰਥ ਵਿਰੋਧੀ ਤਾਕਤਾਂ ਨੂੰ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ-ਜਥੇਦਾਰ ਕੁਲਦੀਪ ਸਿੰਘ ਗੜਗੱਜ
Ad Position 24
No active advertisement