01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਵ: ਮਾਤਾ ਜਸਵੰਤ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ

Ad Position 21
No active advertisement
ਅਜੀਤ ਡੈਸਕ 01-08-2026
ਕੋਟ ਈਸੇ ਖਾਂ, 31 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਦਾਤੇਵਾਲਾ ਰੋਡ ਦੇ ਵਸਨੀਕ ਬੋਹੜ ਸਿੰਘ ਦੀ ਸਤਿਕਾਰਯੋਗ ਮਾਤਾ ਅਤੇ ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਦੀ ਤਾਈ ਸਵ: ਮਾਤਾ ਜਸਵੰਤ ਕੌਰ ਧਰਮ ਪਤਨੀ ਅਜੈਬ ਸਿੰਘ ਸ਼ਾਦੀ ਵਾਲਾ ਜੋ ਬੀਤੀ 22 ਜੁਲਾਈ 2026 ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਮਸੀਤਾਂ ਰੋਡ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ‘ਚ ਵੱਡੀ ਗਿਣਤੀ ‘ਚ ਸਾਕ ਸੰਬੰਧੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ। ਇਸ ਮੌਕੇ ਮੁੱਖ ਗ੍ਰੰਥੀ ਬਾਬਾ ਬਾਜ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਪਰਿਵਾਰਿਕ ਮੈਂਬਰ ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਨੇ ਜਿੱਥੇ ਮਾਤਾ ਜੀ ਦੇ ਪਰਿਵਾਰਿਕ ਪਿਛੋਕੜ ‘ਤੇ ਚਾਨਣਾ ਪਾਉਂਦਿਆਂ ਪਰਿਵਾਰ ਤਰਫ਼ੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ, ਉੱਥੇ ਹੀ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਮਾਸਟਰ ਮੇਵਾ ਸਿੰਘ ਸ਼ਾਦੀ ਵਾਲਾ, ਕਾਮਰੇਡ ਸੁਰਜੀਤ ਸਿੰਘ ਗਗੜਾ, ਸਾਹਿਤਕਾਰ ਬੂਟਾ ਗੁਲਾਮੀ ਵਾਲਾ ਆਦਿ ਆਗੂਆਂ ਨੇ ਸੰਬੋਧਨ ਦੌਰਾਨ ਦੁੱਖ ਵੰਡਾਉਂਦਿਆਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਸਮਾਗਮ ਦੌਰਾਨ ਕਾਂਗਰਸੀ ਆਗੂ ਰਵੀ ਗਰੇਵਾਲ, ਮਾਸਟਰ ਗੁਰਵਿੰਦਰ ਸਿੰਘ, ਮਾਸਟਰ ਗੁਰਮੀਤ ਸਿੰਘ ਸ਼ਾਦੀ ਵਾਲਾ, ਅਵਤਾਰ ਸਿੰਘ ਮਨਾਵਾਂ ਸਾਬਕਾ ਸਰਪੰਚ, ਮਨਫੂਲ ਸਿੰਘ ਲਾਡੀ ਸਰਕਲ ਪ੍ਰਧਾਨ ਅਕਾਲੀ ਦਲ, ਅੰਗਰੇਜ਼ ਸਿੰਘ ਸ਼ਾਦੀ ਵਾਲਾ ਸਾਬਕਾ ਸਰਪੰਚ, ਡਾ. ਰਾਜਦਵਿੰਦਰ ਸਿੰਘ ਗਿੱਲ, ਕੌਂਸਲਰ ਸੁੱਚਾ ਸਿੰਘ ਪੁਰਬਾ, ਮਾਸਟਰ ਬਲਵੀਰ ਸਿੰਘ, ਦੇਸ ਰਾਜ ਟੱਕਰ, ਬਲਜੀਤ ਸਿੰਘ ਬਿੱਟੂ, ਸਾਹਿਬ ਸਿੱਧੂ, ਸੁਰਜੀਤ ਸਿੰਘ ਔਲਖ, ਲਾਡੀ ਜ਼ੀਰਾ, ਆਸ਼ੂ ਗੁਪਤਾ, ਗੁਰਮੀਤ ਸਿੰਘ ਚੀਮਾ, ਪਰਮਜੀਤ ਔਲਖ, ਬਲਜੀਤ ਸਿੰਘ, ਭੋਲਾ ਫੋਟੋਗ੍ਰਾਫਰ ਭਾਜਪਾ ਆਗੂ, ਗੁਰਮੁਖ ਸਿੰਘ ਘਲੋਟੀ, ਏ.ਐਸ.ਆਈ. ਗੁਰਪ੍ਰਤਾਪ ਸਿੰਘ, ਰਾਜੂ ਠਾਕੁਰ, ਲੱਖਾ ਇਲੈਕਟ੍ਰੋਨਿਕਸ, ਅਜੇ ਸੀਕਰੀ, ਪਰਗਟ ਸਿੰਘ ਧਾਲੀਵਾਲ, ਰਿੰਕੂ ਗੁਲਾਟੀ, ਰਵਿੰਦਰ ਸੁਨਿਆਰਾ, ਗੁਰਮੀਤ ਸਿੰਘ ਚੀਮਾ, ਮਨੂੰ ਗਾਂਧੀ, ਪ੍ਰਧਾਨ ਪੰਮਾ ਕਲਸੀ ਆਦਿ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਸੰਗਰਾਮ ਦੇ ਇਤਿਹਾਸ ’ਚ ਅਮਰ ਹੈ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ-ਸ਼ਿਆਮ ਸਿੰਘ ਰਾਣਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ ਸਮਾਗਮ ਕਰਵਾਇਆ
Ad Position 24
No active advertisement