06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਮਾਜ ਸੇਵਾ ਅਤੇ ਲੋਕ ਭਲਾਈ ਲਈ ਹਮੇਸ਼ਾ ਯਾਦ ਰਹਿਣਗੇ ਠੇਕੇਦਾਰ ਬਸੰਤ ਸਿੰਘ ਰਾਜੇਆਣਾ ਜ਼ਿਲ੍ਹਾ ਪੱਧਰੀ ਰੈੱਡ ਰਨ (ਮੈਰਾਥਨ) ’ਚ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਮੋਹਰੀ ਰਹੇ

ਬਾਘਾ ਪੁਰਾਣਾ, 5 ਅਗਸਤ (ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਦੇ ਪ੍ਰਸਿੱਧ ਸਮਾਜ ਸੇਵੀ, ਸਾਬਕਾ ਪੰਚਾਇਤ ਮੈਂਬਰ ਅਤੇ ਠੇਕੇਦਾਰ ਬਸੰਤ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਅਤੇ ਉਨ੍ਹਾਂ ਨੂੰ ਜਾਣਨ ਵਾਲਿਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Ad Position 21
No active advertisement
ਪੰਚਾਇਤ ਮੈਂਬਰ, ਕਾਰਪੈਂਟਰ ਯੂਨੀਅਨ ਦੇ ਲੰਬੇ ਸਮੇਂ ਤੱਕ ਪ੍ਰਧਾਨ ਅਤੇ ਲੋੜਵੰਦਾਂ ਦੇ ਸਹਾਇਕ ਵਜੋਂ ਬਣਾਈ ਵਿਲੱਖਣ ਪਹਿਚਾਣ 06-08-2026
ਬਾਘਾ ਪੁਰਾਣਾ, 5 ਅਗਸਤ (ਟਿੰਕੂ ਕਾਠਪਾਲ)-ਪਿੰਡ ਰਾਜੇਆਣਾ ਦੇ ਪ੍ਰਸਿੱਧ ਸਮਾਜ ਸੇਵੀ, ਸਾਬਕਾ ਪੰਚਾਇਤ ਮੈਂਬਰ ਅਤੇ ਠੇਕੇਦਾਰ ਬਸੰਤ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਅਤੇ ਉਨ੍ਹਾਂ ਨੂੰ ਜਾਣਨ ਵਾਲਿਆਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਠੇਕੇਦਾਰ ਬਸੰਤ ਸਿੰਘ ਦਾ ਜਨਮ ਪਿੰਡ ਰਾਜੇਆਣਾ ਵਿਚ ਪਿਤਾ ਭਗਤ ਹਜ਼ੂਰਾ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਦਸਵੀਂ ਤੱਕ ਸਿੱਖਿਆ ਪ੍ਰਾਪਤ ਕੀਤੀ। ਸਾਲ 1969 ਵਿਚ ਉਨ੍ਹਾਂ ਦਾ ਵਿਆਹ ਪਿੰਡ ਕੜਿਆਲ ਦੀ ਵਸਨੀਕ ਸੁਖਦੇਵ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਬੱਚਿਆਂ ਗੁਰਚਰਨ ਸਿੰਘ, ਬਲਵੀਰ ਸਿੰਘ ਅਤੇ ਬਲਜੀਤ ਕੌਰ ਨੇ ਜਨਮ ਲਿਆ। ਉਨ੍ਹਾਂ ਦੇ ਵੱਡੇ ਪੁੱਤਰ ਗੁਰਚਰਨ ਸਿੰਘ ਨੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਠੇਕੇਦਾਰੀ ਦੇ ਕਾਰੋਬਾਰ ਨੂੰ ਬਾਲ ਕ੍ਰਿਸ਼ਨ ਗਰਗ ਬਾਲੀ ਦੇ ਪਰਿਵਾਰ ਨਾਲ ਜੋੜ ਕੇ ਨਵੀਆਂ ਉਚਾਈਆਂ ਤੱਕ ਪਹੁੰਚਾਇਆ, ਜਦ ਕਿ ਦੂਜਾ ਪੁੱਤਰ ਬਲਵੀਰ ਸਿੰਘ ਨਿਊਜ਼ੀਲੈਂਡ ਵਿਚ ਸਥਾਈ ਤੌਰ ‘ਤੇ ਵਸਦਾ ਹੈ। ਧੀ ਬਲਜੀਤ ਕੌਰ ਦਾ ਵਿਆਹ ਮਹਿੰਦਰ ਸਿੰਘ ਮਠਾੜੂ ਨਾਲ ਹੋਇਆ। ਪਰਿਵਾਰ ਦੀਆਂ ਦੋ ਪੋਤਰੀਆਂ ਅਤੇ ਇਕ ਪੋਤਰਾ ਵਿਦੇਸ਼ ਵਿਚ ਵੱਸਦੇ ਹਨ, ਜਿਨ੍ਹਾਂ ਵਿਚੋਂ ਇਕ ਪੋਤਰੀ ਕੈਨੇਡਾ ਵਿਚ ਡਾਕਟਰ ਵਜੋਂ ਸੇਵਾ ਨਿਭਾ ਰਹੀ ਹੈ। ਠੇਕੇਦਾਰ ਬਸੰਤ ਸਿੰਘ ਨੇ ਪਿੰਡ ਦੀ ਪੰਚਾਇਤ ਚੋਣ ਜਿੱਤ ਕੇ ਕਰੀਬ 10 ਸਾਲ ਮੈਂਬਰ ਵਜੋਂ ਲੋਕ ਸੇਵਾ ਕੀਤੀ। ਇਸ ਤੋਂ ਇਲਾਵਾ ਉਹ ਕਾਰਪੈਂਟਰ ਯੂਨੀਅਨ ਦੇ ਲਗਾਤਾਰ 25 ਸਾਲ ਪ੍ਰਧਾਨ ਰਹੇ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸਰਗਰਮ ਭੂਮਿਕਾ ਨਿਭਾਈ। ਆਪਣੇ ਠੇਕੇਦਾਰੀ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਨੇ ਸਮਾਜ ਸੇਵਾ ਨੂੰ ਵੀ ਹਮੇਸ਼ਾ ਪਹਿਲ ਦਿੱਤੀ। ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਉਨ੍ਹਾਂ ਦੀ ਵਿਸ਼ੇਸ਼ ਰੁਚੀ ਰਹੀ। ਉਹ ਲਗਾਤਾਰ 35 ਸਾਲ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਂਦੇ ਰਹੇ। ਇਸ ਮੌਕੇ ਲੰਗਰ ਲਗਾਉਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਨਾ ਅਤੇ ਗਰੀਬ ਧੀਆਂ ਦੇ ਵਿਆਹਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣਾ ਉਨ੍ਹਾਂ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਸੀ। ਇਸੇ ਕਾਰਨ ਉਹ ਪਿੰਡ ਅਤੇ ਇਲਾਕੇ ਵਿਚ ਇਕ ਸਤਿਕਾਰਯੋਗ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਸਾਲ 1995 ਵਿਚ ਕੰਮ ਦੌਰਾਨ 19 ਸਾਲਾ ਪੁੱਤਰ ਹਰਜਿੰਦਰ ਸਿੰਘ ਦੀ ਹਾਦਸੇ ਵਿਚ ਮੌਤ ਨੇ ਉਨ੍ਹਾਂ ਨੂੰ ਡੂੰਘਾ ਸਦਮਾ ਦਿੱਤਾ। ਇਸ ਦੁੱਖ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਨਾਜ਼ੁਕ ਰਹਿਣ ਲੱਗੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਲੋਕ ਸੇਵਾ ਅਤੇ ਧਾਰਮਿਕ ਕਾਰਜਾਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦੇ ਦਿਹਾਂਤ ਨਾਲ ਇਕ ਅਜਿਹੀ ਸ਼ਖ਼ਸੀਅਤ ਦਾ ਅੰਤ ਹੋਇਆ ਹੈ, ਜਿਸ ਨੇ ਆਪਣਾ ਜੀਵਨ ਮਿਹਨਤ, ਸੇਵਾ, ਧਾਰਮਿਕ ਆਸਥਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਕੀਤਾ ਅਤੇ ਆਪਣੀ ਸਵਾਸਾਂ ਦੀ ਮਾਲਾ ਨੂੰ ਭੋਗਦੇ ਹੋਏ 29 ਜੁਲਾਈ 2026 ਜੋ ਅਕਾਲ ਚਲਾਣਾ ਕਰ ਗਏ ਆਪ ਜੀ ਅੰਤਿਮ ਅਰਦਾਸ ਪਾਠ ਦਾ ਭੋਗ 7 ਅਗਸਤ 2026 ਨੂੰ ਡੇਰਾ ਸੰਤ ਮੀਆਂ ਸਿੰਘ ਰਾਜਾ ਪੀਰ ਝੀੜੀ ਰਾਜੇਆਣਾ ਮੋਗਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ ਪਵਿੱਤਰ ਜਨਮ ਅਸਥਾਨ ਤੋਂ ਆਇਆ ਪਵਿੱਤਰ ਮਿੱਟੀ ਦਾ ਕਲਸ਼ ਬਾਘਾ ਪੁਰਾਣਾ ਪੁੱਜਿਆ ਅਗਲੀ ਖ਼ਬਰ 20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸੰਬੰਧੀ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਤੇ ਧਾਰਮਿਕ ਜਥੇ...
Ad Position 24
No active advertisement