06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸੰਬੰਧੀ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੀ ਹੋਈ ਮੀਟਿੰਗ

ਮੋਗਾ, 5 ਅਗਸਤ (ਅਜੀਤ ਬਿਊਰੋ)-ਬੀਤੀ ਦੇਰ ਸ਼ਾਮ ਅਜੀਤ ਉਪ ਦਫ਼ਤਰ ਮੋਗਾ ਵਿਖੇ ਸਤਿਕਾਰਯੋਗ ਭਾਅ ਜੀ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਦੇ 83ਵੇਂ ਜਨਮ ਦਿਨ ’ਤੇ 20 ਅਗਸਤ ਨੂੰ ਮੋਗਾ ਉਪ ਦਫ਼ਤਰ ਵਲੋਂ ਲਗਾਏ ਜਾ ਰਹੇ ਤੀਸਰੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੋਗਾ ਸ਼ਹਿਰ ਦੀਆਂ 21 ਦੇ ਕਰੀਬ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ 32 ਦੇ ਕਰੀਬ ਸ਼ਾਮਿਲ ਹੋਈਆਂ| ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਜੀਤ ਉਪ ਦਫ਼ਤਰ ਮੋਗਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਭਾਅ ਜੀ ਦੇ ਜਨਮ ਦਿਨ ’ਤੇ 20 ਅਗਸਤ ਨੂੰ ਤੀਸਰਾ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਨਕ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾਵਾਂ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.

Ad Position 21
No active advertisement
ਅਜੀਤ ਡੈਸਕ 06-08-2026
ਮੋਗਾ, 5 ਅਗਸਤ (ਅਜੀਤ ਬਿਊਰੋ)-ਬੀਤੀ ਦੇਰ ਸ਼ਾਮ ਅਜੀਤ ਉਪ ਦਫ਼ਤਰ ਮੋਗਾ ਵਿਖੇ ਸਤਿਕਾਰਯੋਗ ਭਾਅ ਜੀ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਦੇ 83ਵੇਂ ਜਨਮ ਦਿਨ ’ਤੇ 20 ਅਗਸਤ ਨੂੰ ਮੋਗਾ ਉਪ ਦਫ਼ਤਰ ਵਲੋਂ ਲਗਾਏ ਜਾ ਰਹੇ ਤੀਸਰੇ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੋਗਾ ਸ਼ਹਿਰ ਦੀਆਂ 21 ਦੇ ਕਰੀਬ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ 32 ਦੇ ਕਰੀਬ ਸ਼ਾਮਿਲ ਹੋਈਆਂ| ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਜੀਤ ਉਪ ਦਫ਼ਤਰ ਮੋਗਾ ਵਲੋਂ ਆਪ ਸਭ ਦੇ ਸਹਿਯੋਗ ਨਾਲ ਭਾਅ ਜੀ ਦੇ ਜਨਮ ਦਿਨ ’ਤੇ 20 ਅਗਸਤ ਨੂੰ ਤੀਸਰਾ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਨਕ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾਵਾਂ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਦੀ ਯੋਗ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ| ਜਥੇਬੰਦੀਆਂ ਨੂੰ ਇਹ ਵੀ ਦੱਸਿਆ ਗਿਆ ਕਿ 202 4 ਵਿਚ ਲਗਾਏ ਗਏ ਜ਼ਿਲ੍ਹਾ ਪੱਧਰੀ ਖ਼ੂਨਦਾਨ ਕੈਂਪ ਵਿਚ 354 ਖ਼ੂਨ ਦਾਨੀਆਂ ਨੇ ਖ਼ੂਨਦਾਨ ਕੀਤਾ ਸੀ ਜਦੋਂ ਕਿ 2025 ਵਿਚ 490 ਖ਼ੂਨ ਦਾਨੀਆਂ ਨੇ ਖ਼ੂਨਦਾਨ ਕੀਤਾ ਸੀ ਅਤੇ ਇਸ ਵਾਰ ਤੀਸਰੇ ਜ਼ਿਲ੍ਹਾ ਪੱਧਰੀ ਕੈਂਪ ਵਿਚ 700 ਯੂਨਿਟ ਖ਼ੂਨਦਾਨ ਦਾ ਟੀਚਾ ਮਿਥਿਆ ਗਿਆ ਹੈ ਤੇ ਇਹ ਆਪ ਜੀ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਦਾ ਹੈ| ਇਸ ਮੌਕੇ ਉੱਘੀ ਸਮਾਜ ਸੇਵਕਾ ਸ੍ਰੀਮਤੀ ਭਾਵਨਾ ਬਾਂਸਲ ਨੇ ਕਿਹਾ ਕਿ ਇਹ ਅਜੀਤ ਉਪ ਦਫ਼ਤਰ ਮੋਗਾ ਦਾ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ ਜਿਸ ਦਾ ਅਜੇ ਤੱਕ ਕੋਈ ਬਦਲ ਨਹੀਂ ਮਿਲਿਆ| ਉਨ੍ਹਾਂ ਆਪਣੇ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ| ਭਾਈ ਘਨੱਈਆ ਜਲ ਸੇਵਕ ਜਥੇ ਦੇ ਮੁੱਖ ਸੇਵਾਦਾਰ ਬਲਕਰਨ ਸਿੰਘ ਢਿੱਲੋਂ (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ ਵਾਲੀ ਵੈਨ ਨੂੰ ਘੇਰ ਕੇ ਡਰਾਈਵਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਹਿੰਮਤਪੁਰਾ ਦੇ ਵਿਕਾਸ ਕਾਰਜਾਂ ਲਈ ਸੌਂਪੇ ਚੈੱਕ
Ad Position 24
No active advertisement