ਪਵਿੱਤਰ ਮਿੱਟੀ ਦੇ ਕਲਸ਼ ਦੀ ਯਾਤਰਾ ਅੱਜ
ਬਾਘਾ ਪੁਰਾਣਾ, 6 ਅਗਸਤ (ਟਿੰਕੂ ਕਾਠਪਾਲ)-ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ ਚਲਾਏ ਜਾ ਰਹੇ ਕਲਸ਼ ਯਾਤਰਾ ਅਭਿਆਨ ਤਹਿਤ ਹਲਕਾ ਬਾਘਾ ਪੁਰਾਣਾ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਸੁਖਨੰਦਨ ਅਗਰਵਾਲ ਅਤੇ ਆਰ.
ਬਾਘਾ ਪੁਰਾਣਾ, 6 ਅਗਸਤ (ਟਿੰਕੂ ਕਾਠਪਾਲ)-ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ ਚਲਾਏ ਜਾ ਰਹੇ ਕਲਸ਼ ਯਾਤਰਾ ਅਭਿਆਨ ਤਹਿਤ ਹਲਕਾ ਬਾਘਾ ਪੁਰਾਣਾ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਸੁਖਨੰਦਨ ਅਗਰਵਾਲ ਅਤੇ ਆਰ.ਟੀ.ਆਈ. ਸੈਲ ਦੇ ਕੋ-ਕਨਵੀਨਰ ਅਮਿਤ ਅਗਰਵਾਲ ਐਡਵੋਕੇਟ ਨੇ ਦੱਸਿਆ ਕਿ ਗੁਰੂ ਜੀ ਦੀ ਪਾਵਨ ਜਨਮ ਭੂਮੀ ਸੀਰ ਗੋਵਰਧਨ ਪੁਰ (ਵਾਰਾਨਸੀ) ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਦਾ ਕਲਸ਼ ਪੰਜਾਬ ਪਹੁੰਚ ਚੁੱਕਾ ਹੈ। ਅੱਜ ਨਿਹਾਲ ਸਿੰਘ ਵਾਲਾ ਰੋਡ ਐਡਵੋਕੇਟ ਅਮਿਤ ਅਗਰਵਾਲ ਦੇ ਦਫ਼ਤਰ ਤੋਂ ਨਿਕਲੇਗੀ ਵਿਸ਼ਾਲ ਯਾਤਰਾ ਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਸੰਗਤਾਂ ਨੂੰ ਕਰਵਾਏ ਜਾਣਗੇ ਪਵਿੱਤਰ ਮਿੱਟੀ ਦੇ ਦਰਸ਼ਨ ਗੁਰੂ ਜੀ ਦੇ ਸਮਾਨਤਾ, ਆਪਸੀ ਭਾਈਚਾਰੇ ਤੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ। ਯਾਤਰਾ ਦੀ ਸਫਲਤਾ ਲਈ ਭਾਜਪਾ ਆਗੂਆਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਯਾਤਰਾ ਦੇ ਰੂਟ, ਪ੍ਰਬੰਧਾਂ ਅਤੇ ਸੰਗਤ ਦੀ ਸ਼ਮੂਲੀਅਤ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹਰਿੰਦਰ ਧਾਲੀਵਾਲ, ਸੁਖਜਿੰਦਰ ਸਿੰਘ ਵਾਂਦਰ, ਚਮਨ ਲਾਲ, ਜੱਜ ਸਿੰਘ, ਕੁਲਵੰਤ ਸਿੰਘ, ਸੁਖਵੀਰ ਸਿੰਘ (ਸਾਰੇ ਸਰਕਲ ਪ੍ਰਧਾਨ) ਅਤੇ ਸਤਵੰਤ ਸਿੰਘ ਲੰਗੇਆਣਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਸੁਖਨੰਦਨ ਅਗਰਵਾਲ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਏਕਤਾ ਅਤੇ ਸਾਂਝੀਵਾਲਤਾ ਦਾ ਰਾਹ ਦਿਖਾਉਂਦੀਆਂ ਹਨ। ‘ਸਮਰਸਤਾ ਸੰਕਲਪ ਅਭਿਆਨ’ ਇਨ੍ਹਾਂ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਨਿਮਾਣਾ ਯਤਨ ਹੈ। ਆਗੂਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਯਾਤਰਾ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।