ਰੰਘਰੇਟਾ ਕੌਮ ਪ੍ਰੋਫੈਸਰ ਡਾ. ਰਾਗਨੀ ਦੀ ਖੋਜ ਲਈ ਹਮੇਸ਼ਾ ਰਿਣੀ ਰਹੇਗੀ-ਜਥੇਦਾਰ ਬਲਦੇਵ ਸਿੰਘ
5 ਸਤੰਬਰ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਡਾ. ਰਾਗਨੀ ਨੂੰ ਕੀਤਾ ਜਾਵੇਗਾ ਸਨਮਾਨਿਤ
ਮੋਗਾ, 6 ਅਗਸਤ (ਸੁਰਿੰਦਰਪਾਲ ਸਿੰਘ)-ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਵਲੋਂ ਭਾਈ ਜੈਤਾ ਦੇ ਜੀਵਨ ਦੇ ਉੱਤੇ ਪੀ. ਐਚ.
ਮੋਗਾ, 6 ਅਗਸਤ (ਸੁਰਿੰਦਰਪਾਲ ਸਿੰਘ)-ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਵਲੋਂ ਭਾਈ ਜੈਤਾ ਦੇ ਜੀਵਨ ਦੇ ਉੱਤੇ ਪੀ.ਐਚ.ਡੀ. ਕਰਨ ਵਾਲੇ ਗੁਰੂ ਨਾਨਕ ਕਾਲਜ ਮੋਗਾ ਦੇ ਇਤਿਹਾਸ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਡਾ. ਰਾਗਨੀ ਉਰਫ਼ ਸਿਮਰਨਜੀਤ ਕੌਰ ਨੂੰ ਦਲ ਖ਼ਾਲਸਾ ਵਲੋਂ ਮਾਲਵਾ ਜ਼ੋਨ ਦੇ ਦਸਮੇਸ਼ ਤਰਨਾ ਦਲ ਦੇ ਇੰਚਾਰਜ ਜਥੇਦਾਰ ਬਾਬਾ ਬਲਦੇਵ ਸਿੰਘ ਲੁਹਾਰਾ ਵਲੋਂ ਸਨਮਾਨਿਤ ਕੀਤਾ ਗਿਆ। ਜਥੇਦਾਰ ਬਲਦੇਵ ਸਿੰਘ ਲੁਹਾਰਾ ਨੇ ਸਨਮਾਨਿਤ ਕਰਦਿਆਂ ਆਖਿਆ ਕਿ ਸਿੱਖ ਇਤਿਹਾਸ ਵਿਚ ਪ੍ਰੋਫੈਸਰ ਡਾਕਟਰ ਰਾਗਨੀ ਉਰਫ਼ ਸਿਮਰਨਜੀਤ ਕੌਰ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਰੰਘਰੇਟਾ ਸਮਾਜ ਇਸ ਮਹਾਨ ਸੇਵਾ ਦਾ ਕਰਜ਼ਾ ਕਦੇ ਵੀ ਉਤਾਰ ਨਹੀਂ ਸਕੇਗਾ। ਗੌਰਤਲਬ ਹੈ ਕਿ ਆਉਣ ਵਾਲੀ 5 ਸਤੰਬਰ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਅਨੰਦਪੁਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਹਿਯੋਗ ਨਾਲ ਬਾਬਾ ਮੇਜਰ ਸਿੰਘ, ਸੋਢੀ ਬਾਬਾ, ਤੀਰਥ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਨਗਰ ਕੀਰਤਨ ਦੋ ਸਤੰਬਰ ਤੋਂ ਅਰੰਭ ਹੋ ਕੇ ਪੰਜ ਸਤੰਬਰ ਨੂੰ ਭਾਈ ਜੈਤਾ ਦੇ ਤਪ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਜਾਣਗੇ। ਸ਼ਾਮ ਦੇ ਦੀਵਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜਾਏ ਜਾਣਗੇ ਜਿੱਥੇ ਪ੍ਰੋਫੈਸਰ ਡਾ. ਰਾਗਨੀ ਉਰਫ਼ ਸਿਮਰਨਜੀਤ ਕੌਰ ਸਮੇਤ ਹੋਰ ਇਤਿਹਾਸਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਜਤਿੰਦਰ ਸਿੰਘ ਭੁੱਲਰ ਅਤੇ ਜਥੇ ਦੇ ਹੋਰ ਆਗੂ ਮੌਜੂਦ ਸਨ।