09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਰਦਮਸ਼ੁਮਾਰੀ 2027 ’ਚ ਕੇਂਦਰ ਸਰਕਾਰ ਪਛੜੀਆਂ ਜਾਤੀਆਂ ਦੀ ਜਾਤੀ ਆਧਾਰਿਤ ਗਿਣਤੀ ਕਰਵਾਏ

ਨਿਹਾਲ ਸਿੰਘ ਵਾਲਾ, 8 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ਅਤੇ ਜ਼ਹਿਰ ਇਲਾਜ ਕੇਂਦਰ ਦੇ ਭਗਤ ਸਿੰਘ-ਅੰਬੇਡਕਰ ਸੈਮੀਨਾਰ ਹਾਲ ਵਿਚ ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਵਿਚ ਮੋਰਚਾ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੰਦ ਸਿੰਘ, ਪੰਜਾਬ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 09-08-2026
ਨਿਹਾਲ ਸਿੰਘ ਵਾਲਾ, 8 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ਅਤੇ ਜ਼ਹਿਰ ਇਲਾਜ ਕੇਂਦਰ ਦੇ ਭਗਤ ਸਿੰਘ-ਅੰਬੇਡਕਰ ਸੈਮੀਨਾਰ ਹਾਲ ਵਿਚ ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਵਿਚ ਮੋਰਚਾ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੰਦ ਸਿੰਘ, ਪੰਜਾਬ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਾਂਦਿੱਤਾ ਸਿੰਘ ਦੋਦਾ ਤੋਂ ਇਲਾਵਾ ਸੂਬਾ ਮੀਡੀਆ ਇੰਚਾਰਜ ਬਹੁਜਨ ਮੁਕਤੀ ਪਾਰਟੀ ਦੀਪ ਸ਼ੇਰਗਿੱਲ ਅਤੇ ਮੋਗਾ ਇਲਾਕੇ ਦੇ ਪਿਛੜੇ ਸਮਾਜ ਨਾਲ ਸੰਬੰਧਿਤ ਸਮਾਜ ਸੇਵੀ, ਡਾਕਟਰ ਅਤੇ ਬੁੱਧੀਜੀਵੀ ਵੀਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਮੀਤ ਪ੍ਰਧਾਨ ਮੁਕੰਦ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਿਛੜੇ ਵਰਗਾਂ ਦੀ ਆਬਾਦੀ ਦੀ ਰਾਜਨੀਤਿਕ ਪੱਖੋਂ ਚੇਤਨਤਾ ਬਹੁਤ ਹੀ ਨੀਵੇਂ ਪੱਧਰ ਦੀ ਹੈ। ਇਸ ਨੂੰ ਵਧਾਉਣ ਲਈ ਲਗਾਤਾਰ ਉਪਰਾਲੇ ਕਰਨੇ ਜ਼ਰੂਰੀ ਹਨ। ਦੀਪ ਸ਼ੇਰਗਿੱਲ ਨੇ ਪੰਜਾਬ ਵਿਧਾਨ ਸਭਾ ਵਿਚ ਪਿਛੜੇ ਵਰਗਾਂ ਦੀ ਨੁਮਾਇੰਦਗੀ ਬਹੁਤ ਘੱਟ ਹੋਣ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕੇਂਦਰ ਸਰਕਾਰ ਨੂੰ 2027 ਦੀ ਮਰਦਮਸ਼ੁਮਾਰੀ ਵਿਚ ਪਛੜੀਆਂ ਜਾਤੀਆਂ ਦਾ ਵੱਖਰਾ ਕਾਲਮ ਦਰਜ਼ ਕਰਕੇ ਦੇਸ਼ ਦੀਆਂ ਸਮੂਹ ਪਛੜੀਆਂ ਜਾਤੀਆਂ ਦੀ ਜਾਤੀ ਗਿਣਤੀ ਕਰਕੇ ਦੇਸ਼ ਦੇ ਸ਼ਾਸਨ ਅਤੇ ਪ੍ਰਸ਼ਾਸਨ ਵਿਚ ਜਨਸੰਖਿਆ ਦੇ ਅਨੁਪਾਤ ਵਿਚ ਹਿੱਸੇਦਾਰੀ ਦੇਣ ਦੀ ਵਕਾਲਤ ਕੀਤੀ। ਡਾ. ਹਰਗੁਰਪ੍ਰਤਾਪ ਸਿੰਘ ਸੂਬਾ ਪ੍ਰਧਾਨ ਨੇ ਪੰਜਾਬ ਦੇ ਸਮੂਹ ਪਿਛੜੇ ਵਰਗਾਂ ਨੂੰ ਇਕਜੁੱਟ ਹੋ ਕੇ ਆਪਣੀ ਰਾਜਨੀਤਿਕ ਅਤੇ ਆਰਥਿਕ ਤਰੱਕੀ ਨੂੰ ਪਰਪੱਕ ਕਰਨ ਦੀ ਗੱਲ ਕਹੀ। ਇਨ੍ਹਾਂ ਤੋਂ ਇਲਾਵਾ ਡਾ. ਮਨਪ੍ਰੀਤ ਸਿੰਘ ਇਲੈਕਟ੍ਰੋਹੋਮਿਓਪੈਥੀ ਵਾਲੇ ਅਤੇ ਜਲੌਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਾਰੇ ਹੀ ਬੁੱਧੀਜੀਵੀਆਂ ਅਤੇ ਆਗੂਆਂ ਨੇ ਇਕਸੁਰ ਹੋ ਕੇ ਪੰਜਾਬ ਵਿਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ, ਪਿਛੜੇ ਵਰਗਾਂ ਦੀ ਰਿਜ਼ਰਵੇਸ਼ਨ 12 ਫ਼ੀਸਦੀ ਤੋਂ ਵਧਾ ਕੇ 27 ਫ਼ੀਸਦੀ ਕਰਨ ਅਤੇ ਭੂਮੀ ਸੁਧਾਰ ਕਾਨੂੰਨ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਰਾਸ਼ਟਰੀ ਪਿਛੜਾ ਵਰਗ ਦੀ ਮੋਗਾ ਇਕਾਈ ਨੂੰ ਵਿਸਥਾਰ ਦਿੰਦਿਆਂ ਸਤਨਾਮ ਸਿੰਘ ਮਾਛੀਕੇ ਨੂੰ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਜਨਰਲ ਸੈਕਟਰੀ, ਡਾ. ਮਨਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਰਛਿੰਦਰ ਸਿੰਘ ਨੂੰ ਮੀਤ ਪ੍ਰਧਾਨ, ਪ੍ਰਸਿੱਧ ਪੱਤਰਕਾਰ ਮਿੰਟੂ ਖੁਰਮੀ ਹਿੰਮਤਪੁਰਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਅਤੇ ਰਘਵੀਰ ਸਿੰਘ ਬਲਵੀਰ ਟੇਲਰਜ਼ ਵਾਲਿਆਂ ਨੂੰ ਜ਼ਿਲ੍ਹਾ ਸੰਯੁਕਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੂਬਾ ਕਾਰਜਕਾਰਨੀ ਵਲੋਂ ਦੀਪ ਸ਼ੇਰਗਿੱਲ ਨੂੰ ਸੂਬਾ ਕਾਨੂੰਨੀ ਸਲਾਹਕਾਰ ਵੀ ਸਰਬ ਸੰਮਤੀ ਨਾਲ ਚੁਣਿਆਂ ਗਿਆ।
Ad Position 22
No active advertisement
ਪਿਛਲੀ ਖ਼ਬਰ ਸੋਚ ਏਕ ਆਸ਼ਾ ਕੀ ਕਿਰਨ ਐਨ.ਜੀ.ਓ. ਨੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ
Ad Position 24