10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕੋਟ ਈਸੇ ਖਾਂ ’ਚ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਹਾਲਾਤ ਬਣੇ ਹੋਰ ਬਦਤਰ

ਕੋਟ ਈਸੇ ਖਾਂ, 10 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਮੋਗਾ ਤੋਂ ਕੋਟ ਈਸੇ ਖਾਂ ਵੱਲ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨਿਕਲਦੇ ਨੈਸ਼ਨਲ ਹਾਈਵੇ ਦੀ ਸਥਾਨਕ ਸ਼ਹਿਰ ਕੋਟ ਈਸੇ ਖਾਂ ਵਿਚ ਇਕ ਦੋ ਥਾਵਾਂ ‘ਤੇ ਪਿਛਲੇ ਕਈ ਮਹੀਨਿਆਂ ਤੋਂ ਹੋ ਚੁੱਕੀ ਬਦਤਰ ਹਾਲਤ ਸ਼ਹਿਰ ਵਾਸੀਆਂ ਤੇ ਲੰਘਣ ਵਾਲੇ ਰਾਹਗੀਰਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਚੁੱਕਾ ਹੈ। ਸ਼ਹਿਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਵੱਡੇ ਖੱਡੇ ਹੋਣ ਕਾਰਨ ਇੱਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਹੁਣ ਤੱਕ ਕਈ ਛੋਟੇ ਵੱਡੇ ਵਾਹਨ ਨੁਕਸਾਨੇ ਜਾ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 11-08-2026
ਕੋਟ ਈਸੇ ਖਾਂ, 10 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਮੋਗਾ ਤੋਂ ਕੋਟ ਈਸੇ ਖਾਂ ਵੱਲ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨਿਕਲਦੇ ਨੈਸ਼ਨਲ ਹਾਈਵੇ ਦੀ ਸਥਾਨਕ ਸ਼ਹਿਰ ਕੋਟ ਈਸੇ ਖਾਂ ਵਿਚ ਇਕ ਦੋ ਥਾਵਾਂ ‘ਤੇ ਪਿਛਲੇ ਕਈ ਮਹੀਨਿਆਂ ਤੋਂ ਹੋ ਚੁੱਕੀ ਬਦਤਰ ਹਾਲਤ ਸ਼ਹਿਰ ਵਾਸੀਆਂ ਤੇ ਲੰਘਣ ਵਾਲੇ ਰਾਹਗੀਰਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਚੁੱਕਾ ਹੈ। ਸ਼ਹਿਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਵੱਡੇ ਖੱਡੇ ਹੋਣ ਕਾਰਨ ਇੱਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਹੁਣ ਤੱਕ ਕਈ ਛੋਟੇ ਵੱਡੇ ਵਾਹਨ ਨੁਕਸਾਨੇ ਜਾ ਚੁੱਕੇ ਹਨ। ਇਸੇ ਦੇ ਚੱਲਦਿਆਂ ਬੀਤੀ ਰਾਤ ਇੱਥੇ ਆਲੂਆਂ ਨਾਲ ਭਰੀ ਹੋਈ ਟਰਾਲੀ ਖੱਡੇ ਵਿਚ ਵੱਜਣ ਕਾਰਨ ਪਲਟ ਗਈ ਤੇ ਜਾਨੀ ਨੁਕਸਾਨ ਹੋਣੋਂ ਮਸਾਂ ਬਚਿਆ। ਸਵੇਰ ਸਮੇਂ ਪਤਾ ਲੱਗਣ ‘ਤੇ ਉੱਥੇ ਜਾ ਕੇ ਮੌਕਾ ਦੇਖਿਆ ਤਾਂ ਚਾਲਕ ਨੇ ਦੱਸਿਆ ਕਿ ਰਾਤ ਸਮੇਂ 11 ਵਜੇ ਦੇ ਕਰੀਬ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਸੜਕ ਦੇ ਉੱਤੇ ਪਾਣੀ ਖੜ੍ਹਾ ਹੋਣ ਕਾਰਨ ਪਤਾ ਹੀ ਨਹੀਂ ਲੱਗਿਆ ਕਿ ਖੱਡੇ ਕਿੰਨੇ ਕੁ ਡੂੰਘੇ ਹਨ। ਉਨ੍ਹਾਂ ਕਿਹਾ ਕਿ ਉਹ ਮੋਗਾ ਮੰਡੀ ‘ਚੋਂ ਆਲੂ ਲੱਦ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਜਾ ਰਹੇ ਸਨ ਪਰ ਇੱਥੇ ਟਰਾਲੀ ਪਲਟ ਗਈ। ਉਨ੍ਹਾਂ ਕਿਹਾ ਕਿ 112 ਨੰਬਰ ‘ਤੇ ਕਾਲ ਕਰ ਕੇ ਸੂਚਨਾ ਦਿੱਤੀ ਗਈ ਸੀ ਪਰ ਸਵੇਰ ਤੱਕ ਵੀ ਕੋਈ ਨਹੀਂ ਬਹੁੜਿਆ। ਉਨ੍ਹਾਂ ਕਿਹਾ ਰਾਤ ਸਮੇਂ ਦੌਰਾਨ ਹੋਰਨਾਂ ਆ ਰਹੇ ਵਾਹਨਾਂ ਨੂੰ ਵੀ ਉਹ ਲਗਾਤਾਰ ਚੁਕੰਨਾ ਕਰਦੇ ਰਹੇ ਤਾਂ ਜੋ ਕੋਈ ਹੋਰ ਹਾਦਸਾ ਨਾ ਹੋ ਜਾਵੇ ਤੇ ਸਵੇਰ ਸਮੇਂ ਜੇ.ਸੀ.ਬੀ. ਬੁਲਾ ਕੇ ਟਰਾਲੀ ਸਿੱਧੀ ਕੀਤੀ ਗਈ ਤੇ ਅਜੇ ਮਾਲ ਲੱਦਣਾ ਬਾਕੀ ਸੀ। ਨੇੜਲੇ ਲੋਕਾਂ ਦਾ ਵੀ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਇੱਥੇ ਕਈ ਗੱਡੀਆਂ ਦੇ ਟਾਇਰ ਨੁਕਸਾਨੇ ਗਏ ਤੇ ਇਕ ਦੋ ਗੱਡੀਆਂ ਤਾਂ ਪਲਟ ਕੇ ਦੂਰ ਤੱਕ ਜਾ ਕੇ ਵੀ ਡਿਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਸੜਕ ਹੋਣ ਕਰ ਕੇ ਪਿੱਛੋਂ ਤਾਂ ਵਾਹਨ ਦੀ ਸਪੀਡ ਹੁੰਦੀ ਹੈ ਪਰ ਇੱਥੇ ਆ ਕੇ ਪਤਾ ਨਾ ਲੱਗਣ ਕਰ ਕੇ ਹਾਦਸੇ ਹੋ ਜਾਂਦੇ ਹਨ ਤੇ ਹੁਣ ਬਾਰਸ਼ ਦੇ ਦਿਨਾਂ ਵਿਚ ਹੋਰ ਵੀ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੇਰੀ ਜਾਂ ਰੋੜੇ ਵਗ਼ੈਰਾ ਪਾ ਕੇ ਖੱਡੇ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟੋਲ ਰੋਡ ਹੋਣ ਦੇ ਬਾਵਜੂਦ ਇਸ ਸੜਕ ਨਾਲ ਸਬੰਧਿਤ ਕੋਈ ਅਧਿਕਾਰੀ ਜਾਂ ਸਰਕਾਰ ਦਾ ਲੀਡਰ ਸਾਰ ਨਹੀਂ ਲੈ ਰਿਹਾ। ਲੋਕਾਂ ਕਿਹਾ ਕਿ ਹੁਣ ਉਮੀਦ ਤਾਂ ਨਹੀਂ ਬਚੀ ਪਰ ਫਿਰ ਵੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਇਸ ਮੁਸ਼ਕਿਲ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਹੱਲ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੋਗਾ ਦਾ ਮਸ਼ਹੂਰ ਤੇ ਮਾਲਵੇ ਦਾ ਸਭ ਤੋਂ ਵੱਡਾ 21ਵਾਂ ਦੋ ਰੋਜ਼ਾ ਤੀਆਂ ਦਾ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ ਅਗਲੀ ਖ਼ਬਰ ਕਿਸਾਨਾਂ ਮਜ਼ਦੂਰਾਂ ਵਲੋਂ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ
Ad Position 24