ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਦੋ ਵਾਰ ਸਟੇਟ ਅਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਸੰਸਥਾ ਐਂਟੀ ਕਰੱਪਸ਼ਨ ਅਵੇਅਰਨੈਸ ਆਰਗੇਨਾਈਜ਼ੇਸ਼ਨ ਪੰਜਾਬ ਤੇ ਸੋਹਣਾ ਮੋਗਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਨਾਲ-ਨਾਲ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣ ਲਈ ਹਰ ਸਾਲ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਸੰਸਥਾ ਵਲੋਂ 21ਵਾਂ ਤੀਆਂ ਦਾ ਮੇਲਾ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਖੇ ਕਰਵਾਇਆ ਗਿਆ ਜੋ ਦੇਰ ਸ਼ਾਮ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ। ਇਸ ਦੋ ਰੋਜ਼ਾ ਤੀਆਂ ਦੇ ਮੇਲੇ ਵਿਚ ਸ਼ਹਿਰ ਤੇ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਤੇ ਮੁਟਿਆਰਾਂ ਨੇ ਸ਼ਮੂਲੀਅਤ ਕਰ ਕੇ ਤੀਆਂ ਦੇ ਮੇਲੇ ਨੂੰ ਜਿੱਥੇ ਚਾਰ ਚੰਨ ਲਗਾਏ ਉੱਥੇ ਆਪਣੇ ਅਮੀਰ ਸਭਿਆਚਾਰ ਵਿਰਸੇ ਦੀ ਝਲਕ ਵੀ ਪੇਸ਼ ਕੀਤੀ। ਡੀ.ਜੇ. ਦੀ ਧੁਨ ‘ਤੇ ਮੁਟਿਆਰਾਂ ਨੇ ਨੱਚ ਟੱਪ ਕੇ ਖ਼ੂਬ ਧਮਾਲਾਂ ਪਾਈਆਂ ਤੇ ਬਜ਼ੁਰਗ ਔਰਤਾਂ ਨੇ ਵੀ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਬੋਲੀਆਂ ਪਾ ਕੇ ਪੁਰਾਤਨ ਸਭਿਆਚਾਰ ਨੂੰ ਜਿੱਥੇ ਤਾਜ਼ਾ ਕੀਤਾ ਉੱਥੇ ਮੇਲੇ ਵਿਚ ਪੁੱਜੀਆਂ ਸ਼ਖ਼ਸੀਅਤਾਂ ਦਾ ਮਨ ਜਿੱਤ ਲਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸੰਸਥਾ ਵਲੋਂ 21ਵਾਂ ਤੀਆਂ ਦਾ ਮੇਲਾ ਕਰਵਾਉਣਾ ਇਕ ਸ਼ਲਾਘਾਯੋਗ ਉੱਦਮ ਹੈ ਤੇ ਇਸ ਨਾਲ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜਿੱਥੇ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਦਾ ਪ੍ਰਤੀਕ ਹੈ ਉੱਥੇ ਦੂਰ ਦੁਰਾਡੇ ਤੋਂ ਵਿਆਹੀਆਂ ਔਰਤਾਂ ਸਾਉਣ ਦੇ ਮਹੀਨੇ ਵਿਚ ਆਪਣੇ ਪੇਕੇ ਘਰ ਆ ਕੇ ਤੀਆਂ ਦੇ ਮੇਲੇ ਵਿਚ ਜਾ ਕੇ ਆਪਣੀਆਂ ਸਖ਼ੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਇਸ ਨਾਲ ਜਿੱਥੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਉੱਥੇ ਇਸ ਮੇਲੇ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਤਣਾਅ ਭਰੀ ਜ਼ਿੰਦਗੀ ਤੋਂ ਮੁਕਤ ਕਰਨਾ ਵੀ ਹੈ। ਇਸ ਮੌਕੇ ਸਟੇਜ ਦਾ ਸੰਚਾਲਨ ਸਟੇਜ ਦੇ ਧਨੀ ਤੇ ਉੱਘੇ ਸਮਾਜ ਸੇਵੀ ਰਾਕੇਸ਼ ਸਿਤਾਰਾ ਨੇ ਬਾਖ਼ੂਬੀ ਨਿਭਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਅਰ ਵਿਨੇਪਾਲ ਕੌਰ, ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਨੇ ਵੀ ਆਪਣੇ ਸੰਬੋਧਨ ਵਿਚ ਜਿੱਥੇ ਸੰਸਥਾ ਨੂੰ ਤੀਆਂ ਦਾ ਵਿਸ਼ਾਲ ਮੇਲਾ ਕਰਵਾਉਣ ‘ਤੇ ਵਧਾਈ ਦਿੱਤੀ ਉੱਥੇ ਉਨ੍ਹਾਂ ਤੀਆਂ ਦੇ ਮੇਲੇ ਵਿਚ ਪੁੱਜੀਆਂ ਔਰਤਾਂ ਤੇ ਮੁਟਿਆਰਾਂ ਦੀ ਵੀ ਹੌਸਲਾ - ਅਫ਼ਜ਼ਾਈ ਕੀਤੀ। ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਸਾਬਕਾ ਕੌਂਸਲਰ ਤੇ ਉਨ੍ਹਾਂ ਦੀ ਧਰਮ-ਪਤਨੀ ਕੁਲਵਿੰਦਰ ਕੌਰ ਸਚਦੇਵਾ ਕੌਂਸਲਰ ਨੇ ਤੀਆਂ ਦੇ ਮੇਲੇ ਵਿਚ ਪੁੱਜੀਆਂ ਸ਼ਖ਼ਸੀਅਤਾਂ ਤੇ ਔਰਤਾਂ ਦਾ ਇਸ ਨੂੰ ਯਾਦਗਾਰੀ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਦੋ ਰੋਜ਼ਾ ਤੀਆਂ ਦੇ ਮੇਲੇ ਵਿਚ ਗਿੱਧਾ, ਭੰਗੜਾ , ਪੀਂਘਾਂ, ਮਹਿੰਦੀ, ਪੰਜਾਬੀ ਪਹਿਰਾਵਾ, ਧੀਆਂ ਲਈ ਵਿਸ਼ੇਸ਼ ਸਨਮਾਨ, ਬਜ਼ੁਰਗ ਔਰਤਾਂ ਦਾ ਵਿਸ਼ੇਸ਼ ਸਨਮਾਨ, ਰੰਗਾਰੰਗ ਪੇਸ਼ਕਾਰੀਆਂ, ਕਈ ਮਨੋਰੰਜਕ ਪ੍ਰੋਗਰਾਮ ਆਕਰਸ਼ਨ ਦਾ ਕੇਂਦਰ ਬਿੰਦੂ ਰਹੇ। ਇਸ ਤੋਂ ਇਲਾਵਾ ਸੈਲਫੀ ਪੁਆਇੰਟ, ਮੁਫ਼ਤ ਐਂਟਰੀ, ਚਾਂਦੀ ਦੇ ਸਿੱਕੇ ਤੇ ਸੈਂਕੜੇ ਇਨਾਮਾਂ ਦਾ ਵੀ ਸੰਸਥਾ ਵਲੋਂ ਪ੍ਰਬੰਧ ਕੀਤਾ ਗਿਆ ਸੀ। ਸੰਸਥਾ ਵਲੋਂ ਦੋ ਰੋਜ਼ਾ ਤੀਆਂ ਦੇ ਮੇਲੇ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਡਾ. ਜੋਗਿੰਦਰ ਸਿੰਘ ਮਾਹਲਾ ਸਾਬਕਾ ਸੀਨੀਅਰ ਫਾਰਮਾਸਿਸਟ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਮਨਮੋਹਨ ਸਿੰਘ ਬਿੰਦਰਾ ਉੱਘੇ ਸਮਾਜ ਸੇਵੀ, ਮਨੀ ਟੱਕਰ ਆੜ੍ਹਤੀ ਮੋਗਾ, ਸਤਨਾਮ ਸਿੰਘ ਗਿੱਲ, ਵਿੱਕੀ ਸਿਤਾਰਾ ਕੌਂਸਲਰ, ਧੀਰਜ ਮਨੋਚਾ, ਜਗਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਬੱਬਰ, ਵਰਿੰਦਰ ਕੁਮਾਰ, ਗੁਰਬਚਨ ਸਿੰਘ, ਰਜਿੰਦਰ ਸਿੰਘ, ਸੰਦੀਪ ਧਾਮੀ, ਰੁਪਿੰਦਰਜੀਤ ਸਿੰਘ ਜੋਨੀ, ਵਿਪਨ ਓਕਾੜਾ, ਹੈਪੀ ਢੰਡ, ਅਮਨਦੀਪ ਗੋਇਲ, ਮਮਤਾ ਬਾਂਸਲ, ਮਿਨਾਕਸ਼ੀ ਬਾਂਸਲ, ਪ੍ਰੋਮਿਲਾ ਮਨਰਾਏ ਭਾਜਪਾ ਆਗੂ, ਐਸ.ਕੇ. ਬਾਂਸਲ ਐਨ.ਜੀ.ਓ., ਗੁਰਦੇਵ ਭੰਮ, ਹਰਪਾਲ ਸਿੰਘ ਸਹਾਰਨ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੀਆਂ ਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਮੋਗਾ ਸ਼ਹਿਰ ਇਸ ਦੋ ਰੋਜ਼ਾ ਤੀਆਂ ਦੇ ਮੇਲੇ ਵਿਚ ਰੰਗਿਆ ਗਿਆ।
ਮੋਗਾ ਦਾ ਮਸ਼ਹੂਰ ਤੇ ਮਾਲਵੇ ਦਾ ਸਭ ਤੋਂ ਵੱਡਾ 21ਵਾਂ ਦੋ ਰੋਜ਼ਾ ਤੀਆਂ ਦਾ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ
ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਦੋ ਵਾਰ ਸਟੇਟ ਅਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਸੰਸਥਾ ਐਂਟੀ ਕਰੱਪਸ਼ਨ ਅਵੇਅਰਨੈਸ ਆਰਗੇਨਾਈਜ਼ੇਸ਼ਨ ਪੰਜਾਬ ਤੇ ਸੋਹਣਾ ਮੋਗਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਨਾਲ-ਨਾਲ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣ ਲਈ ਹਰ ਸਾਲ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਸੰਸਥਾ ਵਲੋਂ 21ਵਾਂ ਤੀਆਂ ਦਾ ਮੇਲਾ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਖੇ ਕਰਵਾਇਆ ਗਿਆ ਜੋ ਦੇਰ ਸ਼ਾਮ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।
ਅਜੀਤ ਡੈਸਕ
11-08-2026