10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਵਿਖੇ ਸਾਵਣ ਦੀ ਸ਼ਿਵਰਾਤਰੀ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਮੁਕੰਮਲ

ਬਾਘਾ ਪੁਰਾਣਾ, 10 ਅਗਸਤ (ਟਿੰਕੂ ਕਾਠਪਾਲ)-ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ (ਮਾਲ ਸਾਹਿਬ) ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ਼੍ਰੀ ਰਾਜ ਕੁਮਾਰ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਾਵਣ ਮਹੀਨੇ ਦੀ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 11 ਅਗਸਤ, ਦਿਨ ਮੰਗਲਵਾਰ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਪ੍ਰਬੰਧਕ ਕਮੇਟੀ (ਮਾਲ ਸਾਹਿਬ) ਪ੍ਰਧਾਨ ਸ਼੍ਰੀ ਰਾਜ ਕੁਮਾਰ ਗਰਗ, ਯੋਗੇਸ਼ ਬਾਂਸਲ ਯੋਗੀ ਤੇ ਮੰਦਰ ਪ੍ਰਬੰਧਕ ਕਮੇਟੀ ਆਗੂ। ਤਸਵੀਰ : ਕਾਠਪਾਲ 11-08-2026
ਬਾਘਾ ਪੁਰਾਣਾ, 10 ਅਗਸਤ (ਟਿੰਕੂ ਕਾਠਪਾਲ)-ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ (ਮਾਲ ਸਾਹਿਬ) ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸ਼੍ਰੀ ਰਾਜ ਕੁਮਾਰ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਾਵਣ ਮਹੀਨੇ ਦੀ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 11 ਅਗਸਤ, ਦਿਨ ਮੰਗਲਵਾਰ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਧਾਰਮਿਕ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਮੰਦਰ ਵਿਖੇ ਬਾਬਾ ਜੀ ਦੇ ਨਾਮ ‘ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਹ ਭੰਡਾਰਾ ਦੁਪਹਿਰ 12 ਵਜੇ ਸ਼ੁਰੂ ਹੋ ਕੇ ਸਾਰਾ ਦਿਨ ਅਤੁੱਟ ਵਰਤੇਗਾ। ਲੰਗਰ ਉਦਘਾਟਨ ਦੀ ਰਸਮ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸਰਦਾਰ ਜਗਦੀਪ ਸਿੰਘ ਗਟਰਾ ਵਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਿਵਰਾਤਰੀ ਮੌਕੇ ਮੰਦਰ ਵਿਚ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਵੇਗੀ ਅਤੇ 4 ਪਹਿਰ ਦੀ ਪੂਜਾ ਦਾ ਆਯੋਜਨ ਹੋਵੇਗਾ। ਸ਼ਰਧਾਲੂਆਂ ਲਈ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਬਾਬਾ ਜੀ ਦੇ ਨਾਮ ਦਾ ਸੰਕੀਰਤਨ ਵੀ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਰਾਜ ਕੁਮਾਰ ਗਰਗ ਤੋਂ ਇਲਾਵਾ ਯੋਗੇਸ਼ ਬਾਂਸਲ ਯੋਗੀ, ਦੀਪਕ ਬਾਂਸਲ ਰੇਲੂ, ਜਸਵੀਰ ਕੁਮਾਰ ਸ਼ੇਰੀ, ਕੇਵਲ ਕੁਮਾਰ ਬਿੱਟਾ, ਮੁਨੀਸ਼ ਗਰਗ ਟੀਨੀ, ਵਿੱਕੀ ਗਰਗ, ਲਵਪ੍ਰੀਤ ਲਵ, ਸੁਰਿੰਦਰ ਕੁਮਾਰ, ਰੈਂਟਾ ਜਿੰਦਲ, ਸੁਮਿਤ ਚੰਚਲ, ਜਤਿਨ ਅਰੋੜਾ, ਅਭੀ ਜਿੰਦਲ, ਜੁਗਨੂੰ ਗਰੋਵਰ, ਬੰਟੀ ਅਰੋੜਾ, ਐਮੀ ਜੇਠੀ, ਨਵੂ ਅਰੋੜਾ, ਰਾਹੁਲ ਖੱਤਰੀ, ਜਸ਼ਨ ਝੰਜੀ, ਦੀਪਾਂਸੂ ਕਪੂਰ, ਕਮਲ ਕਿਸ਼ੋਰ, ਰਾਜਵੀਰ ਸਿੰਘ, ਮੋਹਿਤ ਧਮੀਜਾ, ਨੀਰਜ ਗਰੋਵਰ ਅਤੇ ਪੁਜਾਰੀ ਕਾਕੂ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਟੂ, ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦੇ ਸਾਥੀਆਂ ਵਲੋਂ ਐੱਸ.ਐੱਸ.ਪੀ. ਦਫ਼ਤਰ... ਅਗਲੀ ਖ਼ਬਰ ਮੋਗਾ ਦਾ ਮਸ਼ਹੂਰ ਤੇ ਮਾਲਵੇ ਦਾ ਸਭ ਤੋਂ ਵੱਡਾ 21ਵਾਂ ਦੋ ਰੋਜ਼ਾ ਤੀਆਂ ਦਾ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ
Ad Position 24