ਆਈਲਟਸ ਤੇ ਪੀ.ਟੀ.ਈ. ਕੋਚਿੰਗ ਲਈ ਆਧੁਨਿਕ ਸੁਵਿਧਾਵਾਂ ਕਾਰਨ ਮੈਕਰੋ ਗਲੋਬਲ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ-ਗੁਰਮਿਲਾਪ ਸਿੰਘ ਡੱਲਾ
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੈਕਰੋ ਗਲੋਬਲ ਆਈਲਟਸ ਅਤੇ ਪੀ . ਟੀ .
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੈਕਰੋ ਗਲੋਬਲ ਆਈਲਟਸ ਅਤੇ ਪੀ . ਟੀ . ਈ . ਕੋਚਿੰਗ ਦੇ ਖੇਤਰ ਵਿਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਿਹਾ ਹੈ । ਸੰਸਥਾ ਦੇ ਐਮ . ਡੀ . ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਰੀਕਿਆਂ ਨਾਲ ਆਈਲਟਸ ਅਤੇ ਪੀ . ਟੀ . ਈ . ਦੀ ਤਿਆਰੀ ਕਰਵਾਈ ਜਾਂਦੀ ਹੈ , ਜਿਸ ਨਾਲ ਵਿਦਿਆਰਥੀ ਵਧੀਆ ਬੈਂਡ ਹਾਸਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸੰਸਥਾ ਵਿਚ ਵਿਦਿਆਰਥੀਆਂ ਦੀ ਅੰਗਰੇਜ਼ੀ ਦੀ ਸਮਝ ਦੇ ਆਧਾਰ ‘ ਤੇ ਗਰਾਮਰ ਟੈਸਟ ਲਿਆ ਜਾਂਦਾ ਹੈ ਅਤੇ ਉਸ ਦੇ ਆਧਾਰ ‘ ਤੇ ਕਲਾਸਾਂ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ । ਅਨੁਭਵੀ ਅਧਿਆਪਕਾਂ ਵਲੋਂ ਰੀਡਿੰਗ , ਰਾਈਟਿੰਗ , ਲਿਸਨਿੰਗ ਅਤੇ ਸਪੀਕਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ । ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਖ਼ਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਘਰ ਵਿਚ ਅਭਿਆਸ ਲਈ ਮੈਟੀਰੀਅਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਮੈਕਰੋ ਗਲੋਬਲ ਵਲੋਂ ਆਈਲਟਸ ਅਤੇ ਪੀ . ਟੀ . ਈ . ਦੀਆਂ ਆਫ਼ਲਾਈਨ ਦੇ ਨਾਲ - ਨਾਲ ਆਨਲਾਈਨ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ , ਤਾਂ ਜੋ ਦੂਰ - ਦਰਾਜ਼ ਇਲਾਕਿਆਂ ਦੇ ਵਿਦਿਆਰਥੀ ਵੀ ਘਰ ਬੈਠੇ ਤਿਆਰੀ ਕਰ ਸਕਣ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੰਸਥਾ ਵਲੋਂ ਸਟੱਡੀ ਵੀਜ਼ਾ , ਟੂਰਿਸਟ ਵੀਜ਼ਾ , ਵਰਕ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸਬੰਧੀ ਵੀ ਮਾਹਿਰ ਸਲਾਹ ਦਿੱਤੀ ਜਾਂਦੀ ਹੈ । ਜੇਕਰ ਕੋਈ ਵਿਦਿਆਰਥੀ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਫਾਈਲ ਸਬੰਧੀ ਸਹੀ ਸਲਾਹ ਲਈ ਮੈਕਰੋ ਗਲੋਬਲ ਦਫ਼ਤਰ ਵਿਚ ਮਿਲ ਸਕਦਾ ਹੈ ।