31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਿਸ਼ਨ ਫ਼ਤਿਹ 2027 ਦੇ ਤਹਿਤ ਸਾਬਕਾ ਵਿਧਾਇਕ ਲੋਹਗੜ੍ਹ ਨੇ ਪਿੰਡ ਕੜਾਹੇ ਵਾਲਾ ਵਾਸੀਆਂ ਨੂੰ ਕੀਤਾ ਲਾਮਬੰਦ

ਫ਼ਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਬੂਥ ਨੰਬਰ-1 ਪਿੰਡ ਕੜਾਹੇ ਵਾਲਾ ਦੇ ਕਾਂਗਰਸੀ ਆਗੂ ਅਰੂੜ ਸਿੰਘ ਸਰਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪਣੀ ਟੀਮ ਸਮੇਤ ਪਹੁੰਚੇ ਅਤੇ ਉਨ੍ਹਾਂ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ 2027 ਲਈ ਪਿੰਡ ਵਾਸੀਆਂ ਨੂੰ ਲਾਮਬੰਦ ਕੀਤਾ, ਉੱਥੇ ਉਨ੍ਹਾਂ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ।

Ad Position 21
No active advertisement
ਅਜੀਤ ਡੈਸਕ 31-08-2026
ਫ਼ਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਬੂਥ ਨੰਬਰ-1 ਪਿੰਡ ਕੜਾਹੇ ਵਾਲਾ ਦੇ ਕਾਂਗਰਸੀ ਆਗੂ ਅਰੂੜ ਸਿੰਘ ਸਰਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪਣੀ ਟੀਮ ਸਮੇਤ ਪਹੁੰਚੇ ਅਤੇ ਉਨ੍ਹਾਂ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ 2027 ਲਈ ਪਿੰਡ ਵਾਸੀਆਂ ਨੂੰ ਲਾਮਬੰਦ ਕੀਤਾ, ਉੱਥੇ ਉਨ੍ਹਾਂ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਪੱਧਰ ਤੇ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ ਸਾਬਤ ਕਰਦਾ ਹੈ ਕਿ ਪੰਜਾਬੀ ਲੋਟੂ ਬਦਲਾਅ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਅਰੂੜ ਸ ਿੰਘ ਸਰਾਂ, ਅਨੋਖਾ ਸਿੰਘ ਨੰਬਰਦਾਰ, ਨਿਰੰਜਣ ਸਿੰਘ ਢਿੱਲੋਂ, ਚਰਨਜੀਤ ਸਿੰਘ ਸਰਾਂ, ਦਿਲਪ੍ਰੀਤ ਸਾਬਕਾ ਸਰਪੰਚ, ਪ੍ਰਧਾਨ ਅਮਨਦੀਪ ਗਿੱਲ, ਸਾਬਕਾ ਸਰਪੰਚ ਦਰਸ਼ਨ ਲਲਿਹਾਂਦੀ, ਪ੍ਰਗਟ ਸਿੰਘ ਸਾਬਕਾ ਸਰਪੰਚ ਮੌਜੇਵਾਲਾ, ਸਾਬਕਾ ਸਰਪੰਚ ਦਲੇਰ ਚੋਟੀਆਂ, ਅਮਰਦੀਪ ਢਿੱਲੋਂ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਸਰਾਂ ਅਤੇ ਪਿੰਡ ਕੜਾਹੇ ਵਾਲਾ ਦੇ ਸਮੂਹ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਮੋਗਾ ਵਲੋਂ ਦੇਸ਼ ਭਗਤ ਕਾਲਜ ਮੋਗਾ ਵਿਖੇ ਸੈਮੀਨਾਰ ਅਗਲੀ ਖ਼ਬਰ ਗਰੀਨ ਸਕੂਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ ਵਲੋਂ ਟ੍...
Ad Position 24