30 ਵੇਂ ਭਗਵਤੀ ਜਾਗਰਣ ਦੀ ਸਫਲਤਾ ’ਤੇ ਮੋਗਾ ਦੇ ਸ਼ਰਧਾਲੂਆਂ ਨੇ ਮਾਤਾ ਚਿੰਤਪੁਰਨੀ ਦਰਬਾਰ ’ਚ ਚੜ੍ਹਾਇਆ ਝੰਡਾ
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵਲੋਂ ਕਰਵਾਏ ਗਏ 30ਵੇਂ ਵਿਸ਼ਾਲ ਭਗਵਤੀ ਜਾਗਰਣ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਨ ਦੀ ਖ਼ੁਸ਼ੀ ਵਿਚ ਸੰਸਥਾ ਦੇ ਮੈਂਬਰਾਂ ਵਲੋਂ ਅੱਜ ਮਾਤਾ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਪਹੁੰਚ ਕੇ ਮਾਂ ਭਗਵਤੀ ਦੇ ਪਾਵਨ ਦਰਬਾਰ ਵਿਚ ਮੱਥਾ ਟੇਕਿਆ ਗਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸ਼ਰਧਾਲੂਆਂ ਨੇ ਦਰਬਾਰ ਵਿਚ ਵਿਧੀਵਤ ਪੂਜਾ ਅਰਚਨਾ ਕਰ ਕੇ ਸਫਲ ਜਾਗਰਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ।
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵਲੋਂ ਕਰਵਾਏ ਗਏ 30ਵੇਂ ਵਿਸ਼ਾਲ ਭਗਵਤੀ ਜਾਗਰਣ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਨ ਦੀ ਖ਼ੁਸ਼ੀ ਵਿਚ ਸੰਸਥਾ ਦੇ ਮੈਂਬਰਾਂ ਵਲੋਂ ਅੱਜ ਮਾਤਾ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਪਹੁੰਚ ਕੇ ਮਾਂ ਭਗਵਤੀ ਦੇ ਪਾਵਨ ਦਰਬਾਰ ਵਿਚ ਮੱਥਾ ਟੇਕਿਆ ਗਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸ਼ਰਧਾਲੂਆਂ ਨੇ ਦਰਬਾਰ ਵਿਚ ਵਿਧੀਵਤ ਪੂਜਾ ਅਰਚਨਾ ਕਰ ਕੇ ਸਫਲ ਜਾਗਰਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਇਸ ਮੌਕੇ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਮਾਤਾ ਦੇ ਦਰਬਾਰ ਵਿਚ ਝੰਡਾ ਚੜ੍ਹਾਇਆ ਗਿਆ। ਇਸ ਉਪਰੰਤ ਕੰਜਕ ਪੂਜਣ ਕੀਤਾ ਗਿਆ ਅਤੇ ਕੰਨਿਆਵਾਂ ਨੂੰ ਸ਼ਰਧਾ ਪੂਰਵਕ ਭੋਜਨ ਕਰਵਾਇਆ ਗਿਆ। ਸ਼ਰਧਾਲੂਆਂ ਵਿਚ ਪ੍ਰਸਾਦ ਵੀ ਵੰਡਿਆ ਗਿਆ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਮੋਗਾ ਸ਼ਹਿਰ ਵਾਸੀਆਂ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ, ਖ਼ੁਸ਼ਹਾਲੀ ਅਤੇ ਸਮਰਿੱਧੀ ਲਈ ਮਾਤਾ ਚਿੰਤਪੁਰਨੀ ਦੇ ਚਰਨਾਂ ਵਿਚ ਵਿਸ਼ੇਸ਼ ਮੰਗਲ ਕਾਮਨਾ ਕੀਤੀ। ਪੂਰੇ ਪ੍ਰੋਗਰਾਮ ਦੌਰਾਨ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਕ੍ਰਿਸ਼ਨ ਤਾਇਲ, ਮੋਹਨ ਲਾਲ, ਰਾਕੇਸ਼ ਗੋਇਲ, ਅਨੰਦ ਜੈਨ, ਅਮਿਤ ਮਿੱਤਲ, ਗਗਨ ਮਿੱਤਲ, ਰਮਨ ਬੱਬਰ, ਦਿਨੇਸ਼ ਜਿੰਦਲ, ਸੁਸ਼ਮਾ ਗੋਇਲ, ਮੋਨਿਕਾ ਜੈਨ ਅਤੇ ਸੋਨੀਆ ਜੌਲੀ ਬੱਬਰ ਸਮੇਤ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ। ਸ਼ਰਧਾਲੂਆਂ ਨੇ ਕਿਹਾ ਕਿ ਮਾਂ ਭਗਵਤੀ ਦੀ ਕਿਰਪਾ ਸਦਕਾ 30ਵਾਂ ਵਿਸ਼ਾਲ ਭਗਵਤੀ ਜਾਗਰਣ ਸਫਲਤਾ ਪੂਰਵਕ ਸਮਾਪਤ ਹੋਇਆ। ਇਸੇ ਸ਼ਰਧਾ ਅਤੇ ਵਿਸ਼ਵਾਸ ਨਾਲ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।