07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਬਾਲਾ ਜੀ ਮਿੱਤਰ ਮੰਡਲ ਵਲੋਂ ਗਣਪਤੀ ਮਹਾਂਉਤਸਵ ਨੂੰ ਲੈ ਕੇ ਤਿਆਰੀਆਂ ਸ਼ੁਰੂ

ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਬਾਲਾ ਜੀ ਮਿੱਤਰ ਮੰਡਲ ਵਲੋਂ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਕਰਵਾਏ ਜਾ ਰਹੇ ਗਣਪਤੀ ਮਹਾਂਉਤਸਵ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਗਣਪਤੀ ਮਹਾਂਉਤਸਵ ਦੇ ਸੱਦਾ ਪੱਤਰ ਦਾ ਲੋਕ ਅਰਪਣ ਸਮਾਜ ਸੇਵੀ ਸੰਜੀਵ ਕੁਮਾਰ ਅਤੇ ਸਮਾਜ ਸੇਵੀ ਰਾਕੇਸ਼ ਸਿਤਾਰਾ ਵਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਬਾਲਾ ਜੀ ਮਿੱਤਰ ਮੰਡਲ ਵਲੋਂ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਕਰਵਾਏ ਜਾ ਰਹੇ ਗਣਪਤੀ ਮਹਾਂਉਤਸਵ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਗਣਪਤੀ ਮਹਾਂਉਤਸਵ ਦੇ ਸੱਦਾ ਪੱਤਰ ਦਾ ਲੋਕ ਅਰਪਣ ਸਮਾਜ ਸੇਵੀ ਸੰਜੀਵ ਕੁਮਾਰ ਅਤੇ ਸਮਾਜ ਸੇਵੀ ਰਾਕੇਸ਼ ਸਿਤਾਰਾ ਵਲੋਂ ਕੀਤਾ ਗਿਆ। ਇਸ ਮੌਕੇ ਸੁਸ਼ੀਲ ਮਿੱਢਾ, ਮਨੋਜ ਟੰਡਨ, ਸ਼ਿਵ ਟੰਡਨ, ਸੌਰਵ ਗੋਇਲ, ਅਮਨ ਮਦਾਨ, ਸ਼ੁਭਮ ਗੁਪਤਾ, ਰਵੀ ਕੁਮਾਰ, ਰਾਹੁਲ ਸਨੀ, ਸ਼ੁਭਮ ਹਨੀ, ਪਰਵੀਨ ਮੋਨੂ, ਸ਼ਿਵਮ, ਅਸ਼ਵਨੀ ਅਤੇ ਰੋਹਿਤ ਸਮੇਤ ਮੰਡਲ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਮਿੱਤਰ ਮੰਡਲ ਵਲੋਂ ਗਣਪਤੀ ਮਹਾਂਉਤਸਵ 13 ਸਤੰਬਰ ਤੋਂ 25 ਸਤੰਬਰ ਤੱਕ ਕੋਟਕਪੂਰਾ ਰੋਡ ਮੋਗਾ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਸ਼ਰਧਾਲੂਆਂ ਲਈ ਵੱਖ-ਵੱਖ ਧਾਰਮਿਕ ਅਤੇ ਭਗਤੀ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਆਯੋਜਕਾਂ ਨੇ ਸ਼ਹਿਰ ਵਾਸੀਆਂ ਨੂੰ ਗਣਪਤੀ ਮਹਾਂਉਤਸਵ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਅਤੇ ਭਗਵਾਨ ਸ੍ਰੀ ਗਣੇਸ਼ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਮਹਾਂਉਤਸਵ ਦੀ ਸਮਾਪਤੀ 25 ਸਤੰਬਰ ਨੂੰ ਗਣਪਤੀ ਦੀ ਮੂਰਤੀ ਦੇ ਵਿਧੀਵਤ ਵਿਸਰਜਨ ਨਾਲ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਵਰ੍ਹੇ ਭਾਜਪਾ ਕਿਸਾਨ ਮੋਰਚਾ ਸਰਕਲ ਖੋਸਾ ਕੋਟਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ 30 ਵੇਂ ਭਗਵਤੀ ਜਾਗਰਣ ਦੀ ਸਫਲਤਾ ’ਤੇ ਮੋਗਾ ਦੇ ਸ਼ਰਧਾਲੂਆਂ ਨੇ ਮਾਤਾ ਚਿੰਤਪੁਰਨੀ ਦਰਬਾਰ ’ਚ ਚੜ੍ਹਾਇਆ ਝੰਡਾ
Ad Position 24