06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੈਨੇਟ ਚੋਣ ’ਚ ਯੋਗ ਉਮੀਦਵਾਰ ਨੂੰ ਪਹਿਲ ਦਿਓ-ਅਸ਼ੋਕ ਗੋਇਲ

ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਰਜ਼ ਯੂਨੀਅਨ ਪੰਜਾਬ ਸਬੰਧਿਤ ਏਟਕ ਦੀ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਫ਼ਾਜ਼ਿਲਕਾ, ਮੁੱਖ ਸਲਾਹਕਾਰ ਬਲਕਰਨ ਕੌਰ ਅਬੋਹਰ ਅਤੇ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ਭਾਗ ਦੌਰਾਨ ਪੂਰੀਆਂ ਨਹੀਂ ਕੀਤੀਆਂ।

Ad Position 21
repet_subhas-goyals [Copy P29]
ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਸੰਬੰਧਿਤ ਏਟਕ ਦੀ ਸੂਬਾ ਪੱਧਰੀ ਮੀਟਿੰਗ ਮੌਕੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ। ਤਸਵੀਰ : ਜਸਪਾਲ ਸਿੰਘ ਬੱਬੀ 07-09-2026
ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲਿਟੇਰਜ਼ ਯੂਨੀਅਨ ਪੰਜਾਬ ਸਬੰਧਿਤ ਏਟਕ ਦੀ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਫ਼ਾਜ਼ਿਲਕਾ, ਮੁੱਖ ਸਲਾਹਕਾਰ ਬਲਕਰਨ ਕੌਰ ਅਬੋਹਰ ਅਤੇ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਰਾਜ ਭਾਗ ਦੌਰਾਨ ਪੂਰੀਆਂ ਨਹੀਂ ਕੀਤੀਆਂ। ਇਸ ਕਰਕੇ ਜਥੇਬੰਦੀ ਨੇ ਇਹਨਾਂ ਮੰਗਾਂ ਦੇ ਨਿਪਟਾਰੇ ਲਈ ਹਰ ਪੱਧਰ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਸਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਤੁਹਾਡੇ ਫਿਕਸ ਭੱਤੇ ਵਿਚ 10 ਹਜਾਰ ਦਾ ਵਾਧਾ ਕੀਤਾ ਜਾਵੇਗਾ। ਜੋ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ। ਇਸ ਸਰਕਾਰ ਨੇ ਸਾਡੇ ਮਾਣ ਭੱਤੇ ਵਿਚ ਵਾਧਾ ਨਹੀਂ ਕੀਤਾ ਗਿਆ। ਜਦ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਸਿਰ ‘ਤੇ ਆ ਗਈਆਂ ਹਨ। ਇਸ ਰੋਸ ਵਜੋਂ ਪੰਜਾਬ ਭਰ ਦੀਆਂ ਆਸ਼ਾ ਵਰਕਰਜ਼ 24 ਸਤੰਬਰ 2026 ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੋਜ ਵਿਖੇ ਸੂਬਾ ਪੱਧਰੀ ਰੈਲੀ ਕਰ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤ ਕੌਰ ਸਰਾਏ ਨਾਗਾ, ਵਿੱਤ ਸਕੱਤਰ ਸਵਰਨਜੀਤ ਕੌਰ ਸਰਾਏ ਨਾਗਾ ਭੋਲਾ ਰਾਣੀ, ਰਮਨਦੀਪ ਕੌਰ, ਸੁਨੀਤਾ, ਰਮਨਦੀਪ ਕੌਰ ਫ਼ਿਰੋਜ਼ਪੁਰ, ਰਜਵੰਤ ਕੌਰ ਵੇਰਕਾ ਰਮਨਦੀਪ ਕੌਰ ਅੰਮ੍ਰਿਤਸਰ, ਸਵਰਨ ਕੌਰ, ਰਾਜ ਰਾਣੀ ਫ਼ਾਜ਼ਿਲਕਾ, ਸ਼ਿੰਦਰਪਾਲ ਕੌਰ ਮੰਦਰਾਂ , ਸੰਦੀਪ ਕੌਰ, ਨੀਤੂ, ਮਨਦੀਪ ਕੌਰਾ, ਨਿੰਦਰ ਕੌਰ ਮੋਗਾ, ਅਮਰਜੀਤ ਕੌਰ, ਕਮਲਜੀਤ ਕੌਰ ਲੁਧਿਆਣਾ, ਅਮਰਜੀਤ ਕੌਰ ਸੰਧਵਾਂ, ਲਖਵੀਰ ਕੌਰ ਸੰਧਵਾਂ, ਸੰਦੀਪ ਕੌਰ, ਅਮਨਦੀਪ ਕੌਰ ਬਰਨਾਲਾ, ਜਸਵੀਰ ਕੌਰ, ਕੁਲਦੀਪ ਕੌਰ ਬਠਿੰਡਾ, ਬਲਵਿੰਦਰ ਕੌਰ ਭੈਣੀ ਬਾਘਾ, ਵੀਰਪਾਲ ਕੌਰ ਉੱਭਾ ਮਾਨਸਾ, ਕਮਲਜੀਤ ਕੌਰ, ਭਗਵੰਤ ਕੌਰ ਫ਼ਤਿਹਗੜ੍ਹ ਸਾਹਿਬ, ਬਲਵਿੰਦਰ ਕੌਰ, ਸਿਮਲੋ ਦੇਵੀ ਪ੍ਰਚਾਰ ਸਕੱਤਰ ਸੁਨੀਲ ਰਾਣੀ, ਸ਼ਿਖਾ ਜਲੰਧਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰਸੇਟੀ ਮੋਗਾ ਤੋਂ ਸਿਖਲਾਈ ਪ੍ਰਾਪਤ 27 ਨੌਜਵਾਨ ਬਣੇ ਡੇਅਰੀ ਫਾਰਮਿੰਗ ਉੱਦਮੀ ਅਗਲੀ ਖ਼ਬਰ ਸੀ.ਪੀ.ਆਈ. (ਐਮ) ਤਹਿਸੀਲ ਧਰਮਕੋਟ ਦੀ ਅਹਿਮ ਬੈਠਕ ਹੋਈ 7 ਸਤੰਬਰ ਨੂੰ ਮੁੱਖ ਮੰਤਰੀ ਦੇ ਨਾਂਅ ਦਿੱਤੇ ਜਾਣਗੇ ਮੰਗ ਪੱਤਰ -...
Ad Position 24