06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਾਕਾ ਗੁਰਨਾਜ਼ ਸਿੰਘ ਗਿੱਲ (ਡਾਲਾ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਕਿਸ਼ਨਪੁਰਾ ਕਲਾਂ, 6 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਇਲਾਕੇ ਦਾ ਨਾਮੀ ਮਾਨ ਪਰਿਵਾਰ ਦੇ ਅਗਾਂਹਵਧੂ ਕਿਸਾਨ ਰਾਜਪਾਲ ਸਿੰਘ ਰਾਜਾ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਮਾਨ ਕਾਹਨੇ ਕੇ ਦੇ ਪਿਤਾ ਮਲਕੀਤ ਸਿੰਘ ਮਾਨ ਕਾਹਨੇ ਕੇ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਹੋਈ। ਜਿਸ ਵਿਚ ਗੁਰੂ ਘਰ ਦੀ ਕੀਰਤਨੀਏ ਭਾਈ ਗੁਰਮੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕਿਸ਼ਨਪੁਰਾ ਕਲਾਂ, 6 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਇਲਾਕੇ ਦਾ ਨਾਮੀ ਮਾਨ ਪਰਿਵਾਰ ਦੇ ਅਗਾਂਹਵਧੂ ਕਿਸਾਨ ਰਾਜਪਾਲ ਸਿੰਘ ਰਾਜਾ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਮਾਨ ਕਾਹਨੇ ਕੇ ਦੇ ਪਿਤਾ ਮਲਕੀਤ ਸਿੰਘ ਮਾਨ ਕਾਹਨੇ ਕੇ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਹੋਈ। ਜਿਸ ਵਿਚ ਗੁਰੂ ਘਰ ਦੀ ਕੀਰਤਨੀਏ ਭਾਈ ਗੁਰਮੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਸਟੇਜ ਦਾ ਸੰਚਾਲਨ ਕਰਦਿਆਂ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਅਧਿਆਪਕਾਂ ਨਵਜੋਤ ਕੌਰ ਮਾਨ ਅਤੇ ਸੀਨੀਅਰ ਭਾਜਪਾ ਆਗੂ ਸ਼ਮਸ਼ੇਰ ਸਿੰਘ ਕੈਲਾ ਨੇ ਬਾਪੂ ਮਲਕੀਤ ਸਿੰਘ ਮਾਨ ਨਾਲ ਆਪਣੇ ਚੰਗੇ ਸੰਬੰਧਾਂ ਯਾਦਾਂ ਤਾਜ਼ਾ ਕੀਤੀਆਂ ਉੱਥੇ ਕਿਹਾ ਕਿ ਰਾਜਪਾਲ ਸਿੰਘ ਰਾਜਾ ਤੇ ਦਵਿੰਦਰ ਸਿੰਘ ਮਾਨ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਅਤੁੱਟ ਰਿਸ਼ਤਾ ਬਣਿਆ ਰਹੇਗਾ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਬਾਪੂ ਮਲਕੀਤ ਸਿੰਘ ਮਾਨ ਦਾ ਅਫਸੋਸ ਪ੍ਰਗਟ ਕਰਦਿਆਂ ਮਾਨ ਪਰਿਵਾਰ ਨੂੰ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਦੀ ਕਾਮਨਾ ਕੀਤੀ। ਅੰਤ ਵਿਚ ਬਾਪੂ ਮਲਕੀਤ ਸਿੰਘ ਮਾਨ ਦੀ ਨੂੰਹ ਅਧਿਆਪਕਾਂ ਨਵਜੋਤ ਕੌਰ ਮਾਨ ਪਤਨੀ ਦਵਿੰਦਰ ਸਿੰਘ ਮਾਨ ਨੇ ਬਾਪੂ ਮਲਕੀਤ ਸਿੰਘ ਮਾਨ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਾਪੂ ਮਲਕੀਤ ਸਿੰਘ ਮਾਨ ਦੀ ਯਾਦ ਵਿਚ ਰਾਜਪਾਲ ਸਿੰਘ ਰਾਜਾ ਮਾਨ ਤੇ ਦਵਿੰਦਰ ਸਿੰਘ ਮਾਨ ਸਮੂਹ ਮਾਨ ਪਰਿਵਾਰ ਵਲੋਂ ਵੱਖ ਵੱਖ ਸਥਾਨਾਂ ਨੂੰ ਮਾਇਆ ਦਾਨ ਕੀਤੀ ਗਈ। ਮਾਨ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਵਾਲਿਆਂ ’ ਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਸਰਪੰਚ ਗੁਰਨਿਸਾਨ ਸਿੰਘ ਕੈਲਾ, ਜਸਵਿੰਦਰ ਸਿੰਘ ਸਿੱਧੂ ਸੀਨੀਅਰ ਆਗੂ ਵਾਰਸ ਪੰਜਾਬ, ਪੰਚ ਅਵਤਾਰ ਸਿੰਘ ਮਾਨ, ਖਜ਼ਾਨਚੀ ਇੰਦਰਜੀਤ ਸਿੰਘ ਹੈਪੀ, ਗੁਰਮੀਤ ਸਿੰਘ ਨੰਬਰਦਾਰ, ਪੰਚ ਚਰਨਜੀਤ ਕੌਰ, ਲਾਡੀ ਟੇਲਰ, ਗਊਸ਼ਾਲਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ, ਪ੍ਰਧਾਨ ਜਗਦੀਪ ਸਿੰਘ ਢਿੱਲੋਂ ਸੁਸਾਇਟੀ, ਐਡਵੋਕੇਟ ਮਲਕੀਤ ਬਾਵਾ, ਰਾਕੇਸ਼ ਕੁਮਾਰ ਗੋਰਾ, ਹਰਜਿੰਦਰ ਸਿੰਘ ਔਲਖ, ਸੋਨੀ, ਮਾਨ, ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ, ਮਨਪ੍ਰੀਤ ਸਿੰਘ ਨੀਟਾ ਵਣੀਵਾਲੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚ ਜਗਤਾਰ ਸਿੰਘ ਬਾਬਾ, ਸੰਦੀਪ ਕੁਮਾਰ ਕਾਲਾ, ਬਲਵਿੰਦਰ ਸੀਮੈਂਟ ਸਟੋਰ, ਅਜੀਤ ਸਿੰਘ ਸਾਗੂ, ਨਿਰਮਲ ਸਿੰਘ ਮੱਟੂ, ਅੰਗਰੇਜ਼ ਸਿੰਘ ਮ ਾਣੀਆਂ, ਨਿਰਮਲ ਸਿੰਘ ਔਲਖ, ਰੇਸ਼ਮ ਸਿੰਘ ਔਲਖ ਰਿਟਾ. ਡੀ. ਓ., ਗੁਰਮੀਤ ਸਿੰਘ ਰਾਜਾ ਮੱਟੂ, ਸਾਧੂ ਸਿੰਘ ਬੱਡੂਵਾਲ, ਮੇਜਰ ਸਿੰਘ ਮੇਜੀ, ਸੀਰਾ ਭੂਨੀਆ, ਬਲਜਿੰਦਰ ਸਿੰਘ ਸੰਧੂ, ਚਰਨਜੀਤ ਸਿੰਘ ਭਿੰਦਾ ਨੈਸਲੇ ਡੇਅਰੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਰਿਸ਼ਤੇਦਾਰ ਸਾਕ ਸਬੰਧੀ ਦੋਸਤ ਮਿੱਤਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਕਲੱਬ ਨੇ ਅਧਿਆਪਕ ਦਿਵਸ ਮਨਾ ਕੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਲੌਸਮ ਕਾਨਵੈਂਟ ਸਕੂਲ ਵਿਚ ਅਧਿਆਪਕ ਦਿਵਸ ਮਨਾਇਆ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24