11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਵਿਧਾਇਕ ਸੁਖਾਨੰਦ ਨੇ ਬਾਘਾ ਪੁਰਾਣਾ ਸ਼ਹਿਰ ’ਚ ਨਵੇਂ ਬਣਨ ਜਾ ਰਹੇ ਪਾਰਕ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ ਕਿਸ਼ਨਪੁਰਾ ਕਲਾਂ ਵਿਖੇ ਘੱਟ ਬਾਲਣ ਨਾਲ ਸੰਸਕਾਰ ਲਈ ਭੱਠੀ ਤਿਆਰ ਕਰਵਾ ਕੇ ਦੇਵੇਗਾ ਚਾਵਲਾ ਪਰਿਵਾਰ

ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਸ਼ਹਿਰ ‘ਚ ਵਾਰਡ ਨੰਬਰ ਛੇ ‘ਚ ਸਥਿਤ ਇਕ ਪ੍ਰਾਈਵੇਟ ਜੈਨ ਸਕੂਲ ਦੇ ਸਾਹਮਣੇ ਗੰਦੇ ਪਾਣੀ ਦਾ ਛੱਪੜ ਸੀ ਜਿਸ ਨਾਲ ਸਕੂਲ ਵਿਦਿਆਰਥੀ ਅਤੇ ਨੇੜੇ ਰਹਿੰਦੇ ਲੋਕ ਪਿਛਲੇ ਕਈ ਸਾਲਾਂ ਤੋ ਪ੍ਰੇਸ਼ਾਨ ਸਨ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਕੌਂਸਲਰ ਮਨਦੀਪ ਕੱਕੜ ਦੇ ਯਤਨਾਂ ਸਦਕਾ ਸ਼ਹਿਰ ਵਿਚ 78 ਲੱਖ ਰੁਪਏ ਦੀ ਲਾਗਤ ਨਾਲ ਸੈਰਗਾਹ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਸ਼ਹਿਰ ‘ਚ ਵਾਰਡ ਨੰਬਰ ਛੇ ‘ਚ ਸਥਿਤ ਇਕ ਪ੍ਰਾਈਵੇਟ ਜੈਨ ਸਕੂਲ ਦੇ ਸਾਹਮਣੇ ਗੰਦੇ ਪਾਣੀ ਦਾ ਛੱਪੜ ਸੀ ਜਿਸ ਨਾਲ ਸਕੂਲ ਵਿਦਿਆਰਥੀ ਅਤੇ ਨੇੜੇ ਰਹਿੰਦੇ ਲੋਕ ਪਿਛਲੇ ਕਈ ਸਾਲਾਂ ਤੋ ਪ੍ਰੇਸ਼ਾਨ ਸਨ। ਇਸ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਕੌਂਸਲਰ ਮਨਦੀਪ ਕੱਕੜ ਦੇ ਯਤਨਾਂ ਸਦਕਾ ਸ਼ਹਿਰ ਵਿਚ 78 ਲੱਖ ਰੁਪਏ ਦੀ ਲਾਗਤ ਨਾਲ ਸੈਰਗਾਹ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਪਾਰਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਲੋਂ ਕੀਤਾ ਗਿਆ। ਇਸ ਮੌਕੇ ਵਾਰਡ ਦੇ ਕੌਂਸਲਰ ਮਨਦੀਪ ਕੱਕੜ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੀ ਵਾਈਸ ਪ੍ਰਧਾਨ ਧਰਮਿੰਦਰ ਸਿੰਘ ਰੱਖਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਘਾ ਪੁਰਾਣਾ ਸ਼ਹਿਰ ਵਿਚ ਲੰਮੇ ਸਮੇਂ ਤੋਂ ਕੋਈ ਵੱਡਾ ਪਾਰਕ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ਼ਹਿਰ ਵਾਸੀਆਂ ਕੋਲ ਸੈਰ ਕਰਨ ਲਈ ਢੁਕਵੀਂ ਥਾਂ ਨਹੀਂ ਸੀ, ਜਿਸ ਕਾਰਨ ਲੋਕ ਸੜਕਾਂ ‘ਤੇ ਸੈਰ ਕਰਨ ਲਈ ਮਜਬੂਰ ਸਨ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਬਾਰੇ ਪਿਛਲੇ ਚਾਰਾਂ ਸਾਲਾਂ ਤੋ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ ਜਿਸ ਸਦਕਾ ਪੰਜਾਬ ਸਰਕਾਰ ਵਲੋਂ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਕੇ ਸੈਰਗਾਹ ਪਾਰਕ ਲਈ 78 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਕ ਦੇ ਨਿਰਮਾਣ ਕਾਰਜ ਨੂੰ ਜਲਦੀ ਮੁਕੰਮਲ ਕਰਵਾਇਆ ਜਾਵੇਗਾ ਅਤੇ ਕੰਮ ਪੂਰਾ ਹੋਣ ਉਪਰੰਤ ਇਹ ਪਾਰਕ ਬਹੁਤ ਜਲਦ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਬਣਨ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸ਼ਹਿਰ ਵਾਸੀਆਂ ਨੂੰ ਸੈਰ ਕਰਨ ਅਤੇ ਕੁਝ ਸਮਾਂ ਕੁਦਰਤੀ ਮਾਹੌਲ ਵਿਚ ਬਿਤਾਉਣ ਲਈ ਵਧੀਆ ਸਹੂਲਤ ਮਿਲੇਗੀ। ਇਸ ਮੌਕੇ ਨਗਰ ਕੌਂਸਲ ਬਾਘਾ ਪੁਰਾਣਾ ਦੀ ਵਾਈਸ ਪ੍ਰਧਾਨ ਧਰਮਿੰਦਰ ਸਿੰਘ ਰੱਖਰਾ, ਸੋਨੀਆ ਐਮ.ਸੀ., ਪ੍ਰਿਥੀ ਸਿੰਘ, ‘ਆਪ’ ਆਗੂ ਜਸਵੰਤ ਸਿੰਘ, ਪ੍ਰਧਾਨ ਅਰਵਿੰਦਰ ਭਾਟੀਆ, ਪ੍ਰਧਾਨ ਪ੍ਰੀਤਮ ਸਿੰਘ, ਜੰਗੀਰ ਸਿੰਘ, ਸੁਨੀਲ ਠੁਕਰਾਲ, ਸ਼ਿਵ ਸ਼ਰਮਾ, ਰਾਮ ਸਿੰਗਲਾ, ਯੋਗੇਸ਼ ਬਾਂਸਲ ਯੋਗੀ, ਰਾਹੁਲ ਗਰਗ, ਪਵਨ ਠੁਕਰਾਲ, ਨਿਸ਼ਾਂਤ ਗਾਂਧੀ, ਪ੍ਰਦੀਪ ਬਾਂਸਲ, ਵਿੱਕੀ, ਰਾਜੀਵ ਮਿੱਤਲ, ਅਮਿਤ ਜਿੰਦਲ, ਸਾਹਿਲ ਠੁਕਰਾਲ, ਜੁਗੂ ਸ਼ਰਮਾ, ਵਿਵੇਕ ਨੌਹਰੀਆ, ਇੰਦਰ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਪੋਸ਼ਣ ਮਾਹ ਤਹਿਤ ਮੋਗਾ ਦੇ ਆਂਗਣਵਾੜੀ ਕੇਂਦਰਾਂ ’ਚ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ‘ਤੇ
Ad Position 24