ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਹੋਈ
ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਤੇ ਇਸ ਮੌਕੇ ਸਿਹਤ ਸਬੰਧੀ ਸੈਮੀਨਾਰ ਵੀ ਲਗਾਇਆ ਗਿਆ| ਇਸ ਮੀਟਿੰਗ ਦੀ ਸ਼ੁਰੂਆਤ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤੀ ਗਈ ਅਤੇ ਸਿਹਤ ਸਬੰਧੀ ਬੋਲਦਿਆਂ ਡਾ: ਗੁਰਪ੍ਰੀਤ ਸਿੰਘ ਅਤੇ ਡਾ: ਸੁਖਪਾਲ ਸਿੰਘ ਢਿਲਵਾਂ ਨੇ ਕਿਹਾ ਕਿ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਜਦੋਂ ਕਿ ਸਾਨੂੰ ਬਿਨਾਂ ਕੈਮੀਕਲ ਵਾਲੀਆਂ ਵਸਤੂਆਂ ਹੀ ਇਸਤੇਮਾਲ ਕਰਨੀਆਂ ਚਾਹੀਦੀਆਂ ਜਿਸ ਨਾਲ ਸਾਡਾ ਸਰੀਰ ਅਤੇ ਦਿਮਾਗ ਨਿਰੋਗ ਰਹਿੰਦਾ ਹੈ| ਇਸ ਸਮੇਂ ਡਾ. ਜਗਸੀਰ ਸਿੰਘ ਮੀਨੀਆਂ ਤੇ ਡਾ.
ਬਾਘਾ ਪੁਰਾਣਾ, 10 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਤੇ ਇਸ ਮੌਕੇ ਸਿਹਤ ਸਬੰਧੀ ਸੈਮੀਨਾਰ ਵੀ ਲਗਾਇਆ ਗਿਆ| ਇਸ ਮੀਟਿੰਗ ਦੀ ਸ਼ੁਰੂਆਤ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤੀ ਗਈ ਅਤੇ ਸਿਹਤ ਸਬੰਧੀ ਬੋਲਦਿਆਂ ਡਾ: ਗੁਰਪ੍ਰੀਤ ਸਿੰਘ ਅਤੇ ਡਾ: ਸੁਖਪਾਲ ਸਿੰਘ ਢਿਲਵਾਂ ਨੇ ਕਿਹਾ ਕਿ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਜਦੋਂ ਕਿ ਸਾਨੂੰ ਬਿਨਾਂ ਕੈਮੀਕਲ ਵਾਲੀਆਂ ਵਸਤੂਆਂ ਹੀ ਇਸਤੇਮਾਲ ਕਰਨੀਆਂ ਚਾਹੀਦੀਆਂ ਜਿਸ ਨਾਲ ਸਾਡਾ ਸਰੀਰ ਅਤੇ ਦਿਮਾਗ ਨਿਰੋਗ ਰਹਿੰਦਾ ਹੈ| ਇਸ ਸਮੇਂ ਡਾ. ਜਗਸੀਰ ਸਿੰਘ ਮੀਨੀਆਂ ਤੇ ਡਾ. ਜਸਵੀਰ ਸਿੰਘ ਮਾਣੂੰਕੇ ਨੇ ਈਮੇਗਾ-3 ਬਾਰੇ ਜਾਣਕਾਰੀ ਦਿੱਤੀ| ਮੀਟਿੰਗ ਵਿਚ ਬਠਿੰਡਾ ਤੋਂ ਪਹੁੰਚੇ ਡਾ. ਤਰਨ ਗਰਗ ਤੇ ਡਾ. ਵੀਰਪਾਲ ਸਿੰਘ ਗੋਂਦਾਰਾ ਨੇ ਸਾਰਦਾ ਹਸਪਤਾਲ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਚੰਦ ਸਿੰਘ ਬਾਘਾ ਪੁਰਾਣਾ ਤੇ ਲਖਵਿੰਦਰ ਸਿੰਘ ਰੌਂਤਾ ਨੇ ਡਾਕਟਰ ਸਾਥੀਆਂ ਨੂੰ ਆਯੁਰਵੈਦ ਦਵਾਈਆਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ| ਬਲਾਕ ਪ੍ਰਧਾਨ ਗੁਰਮੇਲ ਸਿੰਘ ਢਿਲਵਾਂ ਨੇ ਆਏ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ| ਮੀਟਿੰਗ ਵਿਚ ਦਵਿੰਦਰ ਕੁਮਾਰ ਬੁੱਧ ਸਿੰਘ ਵਾਲਾ, ਬਲਦੇਵ ਸਿੰਘ ਕਾਲੇਕੇ, ਗੁਰਦੇਵ ਸਿੰਘ, ਬਾਲ ਗੋਪਾਲ ਘੋਲੀਆ ਖੁਰਦ, ਬਲਵੀਰ ਸਿੰਘ ਮਾਣੂੰਕੇ, ਅੰਮ੍ਰਿਤਪਾਲ ਸਿੰਘ ਚੰਨੂਵਾਲਾ, ਸਤਨਾਮ ਸਿੰਘ, ਜਰਨੈਲ ਸਿੰਘ ਰਾਜੇਆਣਾ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਸਮਾਧ, ਦਰਸ਼ਨ ਸਿੰਘ, ਜਗਰੂਪ ਸਿੰਘ ਕੋਟਲਾ ਰਾਏਕਾ, ਮਨਪ੍ਰੀਤ ਸਿੰਘ ਮਾੜੀ ਮੁਸਤਫਾ, ਲਖਵੀਰ ਸਿੰਘ, ਗੁਰਚਰਨ ਸਿੰਘ ਫੂਲੇਵਾਲਾ, ਜਗਤਾਰ ਸਿੰਘ, ਗੁਰਸੇਵਕ ਸਿੰਘ ਲੰਗੇਆਣਾ, ਦਿਲਜੀਤ ਸੋਨੰੂ ਨੱਥੂਵਾਲਾ, ਦਿਸ਼ਾਤ ਗਿੱਲ, ਅਨਾਇਤ ਅਲੀ ਮੰਡੀਰਾਂ, ਸੁਖਵਿੰਦਰ ਕੁਮਾਰ, ਜਤਿੰਦਰਦੀਪ ਸਿੰਘ ਕੋਟਲਾ ਮਿਹਰ ਸਿੰਘ, ਬਲਤੇਜ ਸਿੰਘ ਨੱਥੋਕੇ, ਹਰਬਿੰਦਰ ਸਿੰਘ ਜੈ ਸਿੰਘ ਵਾਲਾ ਆਦਿ ਹਾਜ਼ਰ ਸਨ 10 ਮੋਗਾ43 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਗੁਰਮੇਲ ਸਿੰਘ ਢਿਲਵਾਂ ਅਤੇ ਹਾਜ਼ਰ ਮੈਡੀਕਲ ਪ੍ਰੈਕਟੀਸ਼ਨਰ| ਤਸਵੀਰਾਂ: ਮਾਣੂੰਕੇ