17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਟੀ.ਐਲ.ਐਫ. ਸਕੂਲ ਵਿਚ ਸ਼ਰਧਾ ਨਾਲ ਮਨਾਇਆ ਗਣੇਸ਼ ਚਤੁਰਥੀ ਦਾ ਤਿਉਹਾਰ ਗਿਆਨ, ਖ਼ੁਸ਼ਹਾਲੀ, ਸਫਲਤਾ ਅਤੇ ਵਿਘਨਾਂ ਦੇ ਨਿਵਾਰਨ ਲਈ ਕੀਤੀ ਮੰਗਲ ਕਾਮਨਾ

ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ. ਐਲ.

Ad Position 21
No active advertisement
ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ, ਅਧਿਆਤਮਿਕ ਉਤਸ਼ਾਹ ਅਤੇ ਸਾਂਝੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿਚ ਵਿਧੀਵਤ ਢੰਗ ਨਾਲ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ ਅਤੇ ਸਮੁੱਚੇ ਟੀ.ਐਲ.ਐਫ. ਪਰਿਵਾਰ ਦੀ ਸੁੱਖ-ਸਮ੍ਰਿੱਧੀ, ਸਫਲਤਾ, ਗਿਆਨ ਅਤੇ ਚੜ੍ਹਦੀ ਕਲਾ ਲਈ ਪ੍ਰਾਰਥਨਾ ਕੀਤੀ ਗਈ। ਪਵਿੱਤਰ ਸਮਾਗਮ ਦੀ ਅਗਵਾਈ ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ, ਡੀਨ ਅਕੈਡਮਿਕਸ, ਹੈੱਡ ਮਿਸਟ੍ਰੈੱਸ, ਅਧਿਆਪਕ ਸਾਹਿਬਾਨ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਰਵਾਇਤੀ ਪੂਜਾ ਅਰਚਨਾ ਨਾਲ ਹੋਈ। ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਜੀ ਨੂੰ ਫੁੱਲ ਅਤੇ ਪ੍ਰਸਾਦ ਅਰਪਿਤ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਗਵਾਨ ਗਣੇਸ਼ ਜੀ ਨੂੰ ਗਿਆਨ, ਬੁੱਧੀ, ਸ਼ੁੱਭ ਆਰੰਭ ਅਤੇ ਵਿਘਨਹਰਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਭਗਵਾਨ ਗਣੇਸ਼ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦੇ ਹੋਏ ਸਿੱਖਿਆ ਦੇ ਨਾਲ-ਨਾਲ ਸੰਸਕਾਰਾਂ, ਅਨੁਸ਼ਾਸਨ, ਏਕਤਾ ਅਤੇ ਭਾਰਤੀ ਸਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨ। ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਗਣੇਸ਼ ਚਤੁਰਥੀ ਵਰਗੇ ਤਿਉਹਾਰ ਵਿਦਿਆਰਥੀਆਂ ਨੂੰ ਸਾਡੇ ਅਮੀਰ ਭਾਰਤੀ ਸਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਪੱਖੋਂ ਮਜ਼ਬੂਤ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਸੰਸਕਾਰਵਾਨ, ਜ਼ਿੰਮੇਵਾਰ ਅਤੇ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਚੰਗੇ ਇਨਸਾਨ ਬਣਾਉਣਾ ਵੀ ਹੈ। ਸਮਾਗਮ ਦੇ ਅੰਤ ਵਿਚ ਸ੍ਰੀ ਗਣੇਸ਼ ਜੀ ਦੀ ਅਰਾਧਨਾ ਕਰਦਿਆਂ ਟੀ.ਐਲ.ਐਫ. ਪਰਿਵਾਰ ਦੀ ਨਿਰੰਤਰ ਤਰੱਕੀ, ਖ਼ੁਸ਼ਹਾਲੀ, ਸਦਭਾਵਨਾ ਤੇ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਪੂਰਾ ਸਕੂਲ ਕੈਂਪਸ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
Ad Position 22
No active advertisement
ਪਿਛਲੀ ਖ਼ਬਰ ਬੱਧਨੀ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਪੁੱਜੀਆਂ ਸੰਗਤਾਂ ਦਾ ਖਣਮੁੱਖ ਭਾਰਤੀ ਪੱਤੋ ਨੇ ਧੰਨਵਾਦ ਕੀਤਾ ਅਗਲੀ ਖ਼ਬਰ ਹਲਕੇ ਦੇ 29 ਨਵੇਂ ਡਿਪੂ ਹੋਲਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Ad Position 24