ਬੱਧਨੀ ਕਲਾਂ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਪੁੱਜੀਆਂ ਸੰਗਤਾਂ ਦਾ ਖਣਮੁੱਖ ਭਾਰਤੀ ਪੱਤੋ ਨੇ ਧੰਨਵਾਦ ਕੀਤਾ
ਮੋਗਾ, 16 ਸਤੰਬਰ (ਬੱਬੀ)-ਸੇਵਾ ਭਾਰਤੀ ਮੋਗਾ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਨਵੇਂ ਕੰਪਿਊਟਰ ਸੈਂਟਰ ਦੀ ਸ਼ੁਰੂਆਤ ਕੀਤੀ ਗਈ।
ਮੋਗਾ, 16 ਸਤੰਬਰ (ਬੱਬੀ)-ਸੇਵਾ ਭਾਰਤੀ ਮੋਗਾ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਨਵੇਂ ਕੰਪਿਊਟਰ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਦੇਵ ਪ੍ਰਿਆ ਤਿਆਗੀ ਵਲੋਂ 6 ਕੰਪਿਊਟਰ ਅਤੇ ਵਿਨੋਦ ਕੁਮਾਰ ਨੌਰੀਆ ਵਲੋਂ 1 ਕੰਪਿਊਟਰ ਸੈਂਟਰ ਲਈ ਭੇਟ ਕੀਤਾ ਗਿਆ। ਸਮਾਗਮ ਵਿਚ ਸੇਵਾ ਭਾਰਤੀ ਦੇ ਪ੍ਰਦੀਪ ਭਾਰਤੀ, ਪ੍ਰਦੀਪ ਗੋਇਲ, ਮੋਗਾ ਦੇ ਕੁਲਵੰਤ ਰਾਜਪੂਤ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਸੇਵਾ ਭਾਰਤੀ ਦੇ ਕੇਂਦਰ ਵਿਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੇ ਹਨ, ਉਸ ਵਿੱਚ ਸੇਵਾ ਭਾਰਤੀ ਵਲੋਂ ਦਿੱਤੇ ਸੰਸਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਸੇਵਾ ਭਾਰਤੀ ਮੋਗਾ ਦੇ ਪ੍ਰਧਾਨ ਸਤਪਾਲ ਜਿੰਦਲ, ਸੰਸਥਾਪਕ ਡਾ. ਪੀ.ਐਨ. ਮਹਾਜਨ ਅਤੇ ਨਵੀਨ ਪੁਰੀ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਮੁਕੇਸ਼ ਕੌਚਰ ਨਿਉਰੋਥਰੈਪਿਸਟ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਕੰਪਿਊਟਰ ਸਿੱਖਿਆ ਬੱਚਿਆਂ ਅਤੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ। ਇਹ ਕੰਪਿਊਟਰ ਸੈਂਟਰ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਅਮਿਤ ਘਈ, ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ, ਕੌਂਸਲਰ ਅਵਤਾਰ ਸਿੰਘ, ਦਰਸ਼ੇਮ ਜੈਨ, ਪਵਨ ਭੱਟੀ, ਰਾਮ ਨਾਥ, ਮਾਸਟਰ ਹੈਪੀ ਸਿੰਘ ਆਦਿ ਹਾਜ਼ਰ ਸਨ।