ਹੇਜ ਕਬੱਡੀ ਕਲੱਬ ਲੰਡਨ ਵਲੋਂ ਵਿਛੜੇ ਤਿੰਨ
ਕਬੱਡੀ ਖਿਡਾਰੀਆਂ ਦੇ ਪਰਿਵਾਰਾਂ ਦਾ ਸਨਮਾਨ
ਬਲਜਿੰਦਰ ਸਿੰਘ ਯੂ.ਕੇ. ਵਲੋਂ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ
ਕਿਸ਼ਨਪੁਰਾ ਕਲਾਂ, 16 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਮਾਂ ਖੇਡ ਕਬੱਡੀ ਦੀ ਸੇਵਾ ਨੂੰ ਸਮਰਪਿਤ ਹੇਜ ਕਬੱਡੀ ਕਲੱਬ ਲੰਡਨ ਵਲੋਂ ਕਬੱਡੀ ਦੇ ਖੇਤਰ ਵਿਚ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਅਤੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਵਿੱਛੜ ਚੁੱਕੇ ਤਿੰਨ ਖਿਡਾਰੀਆਂ ਗੋਪੀ ਧੂਰਕੋਟ, ਨਿਰਭੈ ਹਠੂਰ ਅਤੇ ਗੁਰਜੀਤ ਤੂਤ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਬਾਈ ਬਲਜਿੰਦਰ ਸਿੰਘ ਭਿੰਡਰ ਯੂ.
ਕਿਸ਼ਨਪੁਰਾ ਕਲਾਂ, 16 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਮਾਂ ਖੇਡ ਕਬੱਡੀ ਦੀ ਸੇਵਾ ਨੂੰ ਸਮਰਪਿਤ ਹੇਜ ਕਬੱਡੀ ਕਲੱਬ ਲੰਡਨ ਵਲੋਂ ਕਬੱਡੀ ਦੇ ਖੇਤਰ ਵਿਚ ਆਪਣੀ ਖੇਡ ਦਾ ਲੋਹਾ ਮਨਵਾਉਣ ਵਾਲੇ ਅਤੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਵਿੱਛੜ ਚੁੱਕੇ ਤਿੰਨ ਖਿਡਾਰੀਆਂ ਗੋਪੀ ਧੂਰਕੋਟ, ਨਿਰਭੈ ਹਠੂਰ ਅਤੇ ਗੁਰਜੀਤ ਤੂਤ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਬਾਈ ਬਲਜਿੰਦਰ ਸਿੰਘ ਭਿੰਡਰ ਯੂ.ਕੇ. ਵਲੋਂ ਤਿੰਨਾਂ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕਰਕੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਲਜਿੰਦਰ ਸਿੰਘ ਯੂ.ਕੇ. ਨੇ ਕਿਹਾ ਕਿ ਗੋਪੀ ਧੂਰਕੋਟ, ਨਿਰਭੈ ਹਠੂਰ ਅਤੇ ਗੁਰਜੀਤ ਤੂਤ ਵਰਗੇ ਖਿਡਾਰੀ ਕਬੱਡੀ ਦੇ ਮੈਦਾਨਾਂ ਦੀ ਸ਼ਾਨ ਰਹੇ ਹਨ। ਉਨ੍ਹਾਂ ਆਪਣੀ ਮਿਹਨਤ, ਖੇਡ ਜਜ਼ਬੇ ਨਾਲ ਕਬੱਡੀ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਭਾਵੇਂ ਇਹ ਖਿਡਾਰੀ ਅੱਜ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ, ਮੈਦਾਨੀ ਯਾਦਾਂ ਖੇਡ ਪ੍ਰੇਮੀਆਂ ਦੇ ਦਿਲਾਂ ਵਿਚ ਵਸੇ ਰਹਿਣਗੇ। ਉਨ੍ਹਾਂ ਕਿਹਾ ਕਿ ਖਿਡਾਰੀ ਸਿਰਫ਼ ਮੈਦਾਨ ਵਿਚ ਹੀ ਆਪਣੀ ਪਛਾਣ ਨਹੀਂ ਬਣਾਉਂਦੇ, ਸਗੋਂ ਆਪਣੀ ਖੇਡ ਅਤੇ ਕਿਰਦਾਰ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ। ਵਿੱਛੜੇ ਖਿਡਾਰੀਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਸਮੁੱਚੇ ਖੇਡ ਜਗਤ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹੇਜ ਕਬੱਡੀ ਕਲੱਬ ਲੰਡਨ ਵਲੋਂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਗੇਲਾ ਕੈਨੇਡਾ, ਸਰਪੰਚ ਹਰਿੰਦਰ ਸਿੰਘ ਸਰਾਂ, ਸਰਪੰਚ ਇੰਦਰਪਾਲ ਸਿੰਘ, ਪੰਜਾਬ ਰੋਡਵੇਜ਼ ਮੋਗਾ ਦੇ ਜਨਰਲ ਮੈਨੇਜਰ ਜਗਰਾਜ ਸਿੰਘ ਤੂਰ, ਮਾਸਟਰ ਮਹਿੰਦਰ ਸਿੰਘ ਛਿੰਦੀ, ਮਾਸਟਰ ਭਜਨ ਸਿੰਘ, ਮੇਜਰ ਸਿੰਘ ਜੇ.ਈ., ਗੁਰਦੀਪ ਸਿੰਘ ਤੂਰ, ਚਮਕੌਰ ਸਿੰਘ ਭਿੰਡਰ, ਨੰਬਰਦਾਰ ਬਲਕਾਰ ਸਿੰਘ, ਨੰਬਰਦਾਰ ਜਸਵੀਰ ਸਿੰਘ ਫ਼ੌਜੀ, ਡਾ. ਅਤੁਲ ਆਸ਼ੂਤੋਸ਼, ਪਰਮਜੀਤ ਸਿੰਘ ਸਰਾਂ, ਹਰਵਿੰਦਰ ਸਿੰਘ ਸਾਬਕਾ ਪੰਚ, ਹਰਬੰਸ ਸਿੰਘ ਗਾਂਧੀ ਪੰਚ, ਸਤਪਾਲ ਸਿੰਘ, ਭੋਲਾ ਸਿੰਘ ਪੰਚ, ਸ਼ਿੰਦਰ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਕਰਨੈਲ ਸਿੰਘ ਭਲਵਾਨ, ਗੁਰਬਚਨ ਸਿੰਘ, ਜਗਰਾਜ ਸਿੰਘ ਜੱਗਾ ਪ੍ਰੇਮੀ, ਫ਼ਤਹਿ ਸਿੰਘ, ਲਖਵੀਰ ਸਿੰਘ, ਜਸਵੰਤ ਸਿੰਘ ਲਾਲੀ, ਸੁਖਦਰਸ਼ਨ ਸਿੰਘ ਪ੍ਰਧਾਨ, ਗੁਰਮੇਲ ਸਿੰਘ ਕਾਲਾ, ਸ਼ਿੰਦਾ ਸਿੰਘ ਮੈਂਬਰ, ਬਾਬਾ ਬਲਵਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ, ਪਰਜਿੰਦਰ ਸਿੰਘ, ਅਮਰੀਕ ਸਿੰਘ, ਕੰਵਲਜੀਤ ਸਿੰਘ ਪਿੰਕੀ ਅਤੇ ਸੁਖਵਿੰਦਰ ਸਿੰਘ ਪੱਪੂ ਮਨੀਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।