ਕੌਂਸਲਰ ਡਿੰਪਲ ਅਰੋੜਾ ਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਕੈਨੇਡਾ ਤੋਂ ਆਈ ਭਜਨ ਮੰਡਲੀ ਦਾ ਕੀਤਾ ਸਨਮਾਨ
ਮੋਗਾ, 16 ਸਤੰਬਰ (ਅਸ਼ੋਕ ਬਾਂਸਲ)-ਕੌਂਸਲਰ ਡਿੰਪਲ ਅਰੋੜਾ ਅਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਭਜਨ ਗਾਇਕਾਂ ਮਨਪ੍ਰੀਤ ਗਰੋਵਰ ਅਤੇ ਨੀਤੂ ਸ਼ਰਮਾ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਮੋਗਾ ਵਿਚ ਧਾਰਮਿਕ ਅਤੇ ਸਭਿਆਚਾਰਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੈ। ਦੋਵੇਂ ਕਲਾਕਾਰ ਮਾਂ ਅੰਬੇ ਦੁਰਗਾ ਭਜਨ ਮੰਡਲੀ, ਵਿਨੀਪੈਗ, ਕੈਨੇਡਾ ਨਾਲ ਜੁੜੇ ਹੋਏ ਹਨ।
ਮੋਗਾ, 16 ਸਤੰਬਰ (ਅਸ਼ੋਕ ਬਾਂਸਲ)-ਕੌਂਸਲਰ ਡਿੰਪਲ ਅਰੋੜਾ ਅਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਭਜਨ ਗਾਇਕਾਂ ਮਨਪ੍ਰੀਤ ਗਰੋਵਰ ਅਤੇ ਨੀਤੂ ਸ਼ਰਮਾ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਮੋਗਾ ਵਿਚ ਧਾਰਮਿਕ ਅਤੇ ਸਭਿਆਚਾਰਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੈ। ਦੋਵੇਂ ਕਲਾਕਾਰ ਮਾਂ ਅੰਬੇ ਦੁਰਗਾ ਭਜਨ ਮੰਡਲੀ, ਵਿਨੀਪੈਗ, ਕੈਨੇਡਾ ਨਾਲ ਜੁੜੇ ਹੋਏ ਹਨ। ਇਸ ਮੌਕੇ ਕੌਂਸਲਰ ਡਿੰਪਲ ਅਰੋੜਾ ਅਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਕਲਾਕਾਰਾਂ ਨੂੰ ‘ਪਿਆਰ ਦਾ ਪ੍ਰਤੀਕ’ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਭਜਨ ਮੰਡਲੀਆਂ ਧਾਰਮਿਕ ਅਤੇ ਭਗਤੀ ਸੰਗੀਤ ਰਾਹੀਂ ਭਾਰਤੀ ਸਭਿਆਚਾਰ ਅਤੇ ਅਧਿਆਤਮਿਕ ਸੰਦੇਸ਼ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਨਪ੍ਰੀਤ ਗਰੋਵਰ ਅਤੇ ਨੀਤੂ ਸ਼ਰਮਾ ਨੇ ਡਿੰਪਲ ਅਰੋੜਾ ਅਤੇ ਸਾਹਿਲ ਅਰੋੜਾ ਨੂੰ ਉਨ੍ਹਾਂ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ। ਇਸ ਦੌਰਾਨ ਧਾਰਮਿਕ ਅਤੇ ਸਮਾਜਿਕ ਖੇਤਰ ਨਾਲ ਜੁੜੇ ਲੋਕਾਂ ਨੇ ਕਲਾਕਾਰਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਵਿਜੇ ਮਦਨ, ਲਲਿਤ ਵਿੰਗ ਆਦਿ ਮੌਜੂਦ ਸਨ।