17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਕਸਫੋਰਡ ਸਕੂਲ ਦੀਆਂ ਵਿਦਿਆਰਥਣਾਂ ਨੇ ਟੈਕਨੀਕਲ ਪੇਸ਼ਕਾਰੀ ’ਚ ਮਾਰੀਆਂ ਮੱਲਾਂ

ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੱਕ ਹੀ ਸੀਮਤ ਨਹੀਂ ਹਨ, ਉਹ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਵੱਖ-ਵੱਖ ਗਤੀਵਿਧੀਆਂ ਰਾਹੀਂ ਕਰਦੇ ਹੋਏ ਇਸ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ। ਬੀਤੇ ਦਿਨੀਂ ਬਠਿੰਡਾ ਲੋਕਲ ਸੈਂਟਰ ਪੰਜਾਬ ਬਠਿੰਡਾ ਵਲੋਂ 59ਵਾਂ ਇੰਜੀਨੀਅਰ ਡੇਅ” ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਸਿਲੇਬਸ ਦੀ ਪੜ੍ਹਾਈ ਤੱਕ ਹੀ ਸੀਮਤ ਨਹੀਂ ਹਨ, ਉਹ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਵੱਖ-ਵੱਖ ਗਤੀਵਿਧੀਆਂ ਰਾਹੀਂ ਕਰਦੇ ਹੋਏ ਇਸ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ। ਬੀਤੇ ਦਿਨੀਂ ਬਠਿੰਡਾ ਲੋਕਲ ਸੈਂਟਰ ਪੰਜਾਬ ਬਠਿੰਡਾ ਵਲੋਂ 59ਵਾਂ ਇੰਜੀਨੀਅਰ ਡੇਅ” ਮਨਾਇਆ ਗਿਆ। ਇਸ ਵਿਚ ਟੈਕਨੀਕਲ ਪੱਖ ਨੂੰ ਮੁੱਖ ਵਿਸ਼ੇ ਵਜੋਂ ਲਿਆ ਗਿਆ। ਪ੍ਰੋਗਰਾਮ ਵਿਚ ਪ੍ਰੋ. ਆਰ.ਕੇ. ਬਾਂਸਲ ਡੀਨ ਫੈਕਲਟੀ ਆਫ਼ ਇੰਜੀਨੀਅਰਿੰਗ, ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਗੇਸੂ ਸਿੰਗਲਾ (ਪ੍ਰੋਫੈਸਰ ਤੇ ਮੁੱਖ ਡਿਪਾਰਟਮੈਂਟ ਆਫ਼ ਬਾਇਓ ਕੈਮਿਸਟਰੀ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਤੇ ਰੀਸਰਚ ਬਠਿੰਡਾ ਨੇ ਗੈਸਟ ਆਫ਼ ਆਨਰ ਤੇ ਡਾ. ਮੁਖਜਿੰਦਰ ਸਿੰਘ (ਅਸਿਸਟੈਂਟ ਪ੍ਰੋ. ਡਿਪਾਰਟਮੈਂਟ ਆਫ਼ ਈ.ਸੀ.ਈ. ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਬਠਿੰਡਾ) ਨੇ ਸਪੀਕਰ ਦੀ ਭੂਮਿਕਾ ਨਿਭਾਈ। ਇਸ ਸਮੇਂ ਡਾ. ਜਗਪਾਲ ਸਿੰਘ ਚੇਅਰਮੈਨ, ਡਾ. ਜਗਤਾਰ ਸਿੰਘ ਸਿਵੀਆਂ ਚੇਅਰਮੈਨ, ਡਾ. ਅਮਨਦੀਪ ਸਿੰਘ ਸਰਾਓ ਸੈਕਟਰੀ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਮਾਰੋਹ ਵਿਚ ਆਕਸਫੋਰਡ ਦੇ ਵਿਦਿਆਰਥੀਆਂ ਨੇ ਤੀਖਣ ਬੁੱਧੀ ਦਾ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸੰਸਥਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਰਕੀਰਤ ਕੌਰ ਤੇ ਨੌਵੀਂ ਜਮਾਤ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ ਟੈਕਨੀਕਲ ਰੈਸਕਿਉ ਨੈੱਟ ਏ.ਆਈ. ਦਾ ਪੇਪਰ ਪੇਸ਼ ਕਰ ਕੇ ਪਹਿਲਾ ਸਥਾਨ ਤੇ ਛੇਵੀਂ ਜਮਾਤ ਦੀ ਵਿਦਿਆਰਥਣ ਜੈਨਮ ਅਤੇ ਜਸਨੀਤ ਕੌਰ ਨੇ ਡਰਾਈਵਰ ਲੈੱਸ ਕਾਰ ਦਾ ਪੇਪਰ ਪੇਸ਼ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ 1100 ਰੁਪਏ ਅਤੇ 900 ਰੁਪਏ ਦੇ ਨਗਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਤੇ ਸਮੁੱਚੀ ਟੀਮ ਤੇ ਏ.ਟੀ.ਐਲ. ਲੈਬ ਦੇ ਇੰਚਾਰਜ ਇੰਜੀਨੀਅਰ ਅਧਿਆਪਕ ਹਰੀਸ਼ਰਨ ਅਗਰਵਾਲ ਨੂੰ ਵੀ ਇਸ ਸਫਲਤਾ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਹਰਗੁਰਪ੍ਰੀ ਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਉਪ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ ਤੇ ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦੀ ਬਰਸੀ ਸਬੰਧੀ ਸਮਾਗਮ ਸਮਾਪਤ ਕਿਸਾਨਾਂ ਨੇ ਮੋਗਾ ’ਚ ਰੇਲਵੇ ਟਰੈਕ ਕੀਤਾ ਜਾਮ, ਪੁਲਿਸ ਨਾਲ ਹੋ... ਅਗਲੀ ਖ਼ਬਰ ਕੌਂਸਲਰ ਡਿੰਪਲ ਅਰੋੜਾ ਤੇ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਕੈਨੇਡਾ ਤੋਂ ਆਈ ਭਜਨ ਮੰਡਲੀ ਦਾ ਕੀਤਾ ਸਨਮਾਨ
Ad Position 24