ਬਾਘਾ ਪੁਰਾਣਾ ’ਚ 19ਵਾਂ ਸ਼੍ਰੀ ਗਣੇਸ਼ ਮਹਾਂ ਉਤਸਵ ਧੂਮਧਾਮ ਨਾਲ ਸੰਪੂਰਨ- ਸ਼ਰਧਾ ਭਾਵਨਾ ਨਾਲ ਕੀਤਾ ਮੂਰਤੀ ਵਿਸਰਜਨ
ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ 19ਵਾਂ ਸ਼੍ਰੀ ਗਣੇਸ਼ ਉਤਸਵ 14 ਸਤੰਬਰ ਤੋਂ 20 ਸਤੰਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਰਿਸ਼ੀਕੇਸ਼ ਤੋਂ ਪਹੁੰਚੇ ਸੰਤ ਹਰਿਦਾਸ ਨੇ ਸ਼੍ਰੀ ਮਦ ਭਾਗਵਤ ਕਥਾ ਦੇ ਪ੍ਰਸੰਗਾਂ ਦੀ ਮਹਿਮਾ ਦਾ ਵਖਿਆਨ ਕੀਤਾ ਅਤੇ ਸੰਗਤਾਂ ਨੂੰ ਪ੍ਰਮਾਤਮਾ ਦੇ ਦੱਸੇ ਹੋਏ ਸੱਚੇ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਦੀ ਪ੍ਰੇਰਨਾ ਦਿੱਤੀ।
ਸ
ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ| ਅਜੀਤ ਤਸਵੀਰ
21-09-2026
ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਵਲੋਂ 19ਵਾਂ ਸ਼੍ਰੀ ਗਣੇਸ਼ ਉਤਸਵ 14 ਸਤੰਬਰ ਤੋਂ 20 ਸਤੰਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਰਿਸ਼ੀਕੇਸ਼ ਤੋਂ ਪਹੁੰਚੇ ਸੰਤ ਹਰਿਦਾਸ ਨੇ ਸ਼੍ਰੀ ਮਦ ਭਾਗਵਤ ਕਥਾ ਦੇ ਪ੍ਰਸੰਗਾਂ ਦੀ ਮਹਿਮਾ ਦਾ ਵਖਿਆਨ ਕੀਤਾ ਅਤੇ ਸੰਗਤਾਂ ਨੂੰ ਪ੍ਰਮਾਤਮਾ ਦੇ ਦੱਸੇ ਹੋਏ ਸੱਚੇ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਦੀ ਪ੍ਰੇਰਨਾ ਦਿੱਤੀ। ਉਤਸਵ ਦੇ ਆਖ਼ਰੀ ਦਿਨ ਸ਼੍ਰੀ ਭਾਗਵਤ ਕਥਾ ਦੇ ਸੰਪੂਰਨ ਹੋਣ ਉਪਰੰਤ ਪੂਰਨ ਆਹੂਤੀ ਪਾ ਕੇ ਵਿਸ਼ੇਸ਼ ਹਵਨ-ਯੱਗ ਕਰਵਾਇਆ ਗਿਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦੇ ਵਿਸਰਜਨ ਲਈ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਸ਼ੋਭਾ ਯਾਤਰਾ ਦੇ ਸ਼ਹਿਰ ਵਿਚੋਂ ਗੁਜ਼ਰਨ ਦੌਰਾਨ ਵੱਖ-ਵੱਖ ਥਾਵਾਂ ‘ਤੇ ਸ਼ਹਿਰ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮੂਰਤੀ ਵਿਸਰਜਨ ਕੀਤਾ ਗਿਆ। ਇਸ ਮੌਕੇ ਗਣਪਤੀ ਸੇਵਾ ਮੰਡਲ ਦੇ ਆਗੂ ਰਕੇਸ਼ ਕੁਮਾਰ ਰਿੰਪੀ, ਅਜੇ ਗੁਪਤਾ ਪੋਪੀ, ਮਨੀਸ਼ ਗੁਪਤਾ, ਵਿਜੇ ਮੋਹਨ, ਰਿੰਕੂ ਬੰਸਲ, ਗੋਰਾ ਗੋਇਲ, ਨਵਦੀਪ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਸੰਗਤਾਂ ਹਾਜ਼ਰ ਸਨ।