21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸਜ਼ ਦੀ ਸ਼ੁਰੂਆਤ ਸਮੇਂ ਧਾਰਮਿਕ ਸਮਾਗਮ ਕਰਵਾਇਆ

ਧਰਮਕੋਟ, 20 ਸਤੰਬਰ (ਪਰਮਜੀਤ ਸਿੰਘ)-ਭਾਈ ਘਨੱਈਆ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਕਮੇਟੀ ਵਲੋਂ ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸ ਜਲੰਧਰ ਰੋਡ ਧਰਮਕੋਟ ਜ਼ਿਲ੍ਹਾ ਮੋਗਾ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ| ਪਾਠਾਂ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ| ਸਮਾਗਮ ਵਿਚ ਭਾਈ ਘਨੱਈਆ ਗਰੁੱਪ ਆਫ ਕਾਲਜ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ, ਐਮ. ਡੀ.

Ad Position 21
No active advertisement
ਅਜੀਤ ਡੈਸਕ 21-09-2026
ਧਰਮਕੋਟ, 20 ਸਤੰਬਰ (ਪਰਮਜੀਤ ਸਿੰਘ)-ਭਾਈ ਘਨੱਈਆ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਕਮੇਟੀ ਵਲੋਂ ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸ ਜਲੰਧਰ ਰੋਡ ਧਰਮਕੋਟ ਜ਼ਿਲ੍ਹਾ ਮੋਗਾ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ| ਪਾਠਾਂ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ| ਸਮਾਗਮ ਵਿਚ ਭਾਈ ਘਨੱਈਆ ਗਰੁੱਪ ਆਫ ਕਾਲਜ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ, ਐਮ.ਡੀ. ਗੁਰਦਿਆਲ ਸਿੰਘ ਬੁੱਟਰ (ਪ੍ਰਧਾਨ ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ), ਡਾਇਰੈਕਟਰ ਪਰਮਪਾਲ ਸਿੰਘ ਬੁੱਟਰ, ਡਾਇਰੈਕਟਰ ਅਮਿਤੋਜ ਸਿੰਘ ਸੰਧੂ, ਡਾਇਰੈਕਟਰ ਡਾ. ਦਲਜੀਤ ਕੌਰ ਤੂਰ, ਪ੍ਰਿੰਸੀਪਲ ਕਿਰਨਜੀਤ ਕੌਰ, ਸਮੂਹ ਮੈਨੇਜਮੈਂਟ ਕਮੇਟੀ ਅਤੇ ਸਟਾਫ ਹਾਜ਼ਰ ਸਨ| ਇਸ ਤੋਂ ਇਲਾਵਾ ਰਿਟਾਇਰਡ ਡੀ.ਐਸ.ਪੀ. ਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਬਰਾੜ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ| ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਬੀ.ਐਸ.ਸੀ. ਨਰਸਿੰਗ ਜੀ.ਐਨ. ਐਮ. ਅਤੇ ਏ.ਐਨ.ਐਮ. ਕੋਰਸਾਂ ਲਈ ਦਾਖਲੇ ਹੋ ਰਹੇ ਹਨ| ਨਰਸਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਲਈ ਇੱਛੁਕ ਵਿਦਿਆਰਥੀਆਂ ਵਲੋਂ ਦਾਖਲਿਆਂ ਨੂੰ ਲੈ ਕੇ ਰੂਚੀ ਅਤੇ ਉਤਸ਼ਾਹ ਦਿਖਾਇਆ ਜਾ ਰਿਹਾ ਹੈ| ਭਾਈ ਘਨੱਈਆ ਗਰੁੱਪ ਆਫ ਕਾਲਜ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ ਐਮ.ਡੀ. ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੰਤਾ ਭਰਪੂਰ ਨਰਸਿੰਗ ਸਿੱਖਿਆ ਪ੍ਰੈਕਟੀਕਲ ਟਰੇਨਿੰਗ ਅਤੇ ਉੱਤਮ ਅਕਾਦਮਿਕ ਮਾਹੌਲ ਪ੍ਰਧਾਨ ਕਰਨਾ ਹੈ ਤਾਂ ਜੋ ਵਿਦਿਆਰਥੀ ਨਰਸਿੰਗ ਦੇ ਖੇਤਰ ਵਿਚ ਆਪਣਾ ਸੁਨਹਿਰਾ ਭਵਿੱਖ ਬਣਾ ਸਕਣ|
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਹਰਪ੍ਰੀਤ ਸਿੰਘ ਸਾਹੋਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਮੋਗਾ ਦਾ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਬਾਘਾ ਪੁਰਾਣਾ ’ਚ 19ਵਾਂ ਸ਼੍ਰੀ ਗਣੇਸ਼ ਮਹਾਂ ਉਤਸਵ ਧੂਮਧਾਮ ਨਾਲ ਸੰਪੂਰਨ- ਸ਼ਰਧਾ ਭਾਵਨਾ ਨਾਲ ਕੀਤਾ ਮੂਰਤੀ ਵਿਸਰਜਨ
Ad Position 24