ਬੀਬਾ ਗੁਰਮੀਤ ਕੌਰ ਗੀਤਾ ਦਾ ਪਹਿਲੀ ਅਕਤੂਬਰ ਨੂੰ ਹੋਵੇਗਾ ਗੀਤ ਰਿਲੀਜ਼
ਠੱਠੀ ਭਾਈ, 28 ਸਤੰਬਰ (ਜਗਰੂਪ ਸਿੰਘ ਮਠਾੜੂ)- ਸੰਗੀਤ ਅਤੇ ਸਾਹਿਤ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀ ਬੀਬਾ ਗੁਰਮੀਤ ਕੌਰ ਗੀਤਾ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਦਰਦਮਈ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੀ ਹੈ। ਇਸ ਨੂੰ ਬੀਬਾ ਗੁਰਮੀਤ ਕੌਰ ਗੀਤਾ ਨੇ ਖੁਦ ਕ ਲਮਬੱਧ ਕੀਤਾ ਹੈ ਅਤੇ ਆਪਣੀ ਆਵਾਜ਼ ਵਿਚ ਗਾਇਆ ਹੈ ਜਦੋਂ ਕਿ ਇਸ ਦਾ ਸੰਗੀਤ ਗੋਬਿੰਦ ਸਮਾਲਸਰ ਵਲੋਂ ਤਿਆਰ ਕੀਤਾ ਗਿਆ ਹੈ।
ਅਜੀਤ ਡੈਸਕ
29-09-2026