ਰਘਬੀਰ ਸਿੰਘ ਲੰਗੇਆਣਾ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਸਬ ਡਵੀਜ਼ਨ ਦੇ ਪ੍ਰਧਾਨ ਬਣੇ
ਬਾਘਾ ਪੁਰਾਣਾ, 3 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਹੋਈ| ਮੀਟਿੰਗ ਵਿਚ ਰਘਬੀਰ ਸਿੰਘ ਲੰਗੇਆਣਾ ਦੀ ਬਤੌਰ ਸਬਡਵੀਜ਼ਨ ਪ੍ਰਧਾਨ ਵਜੋਂ ਚੋਣ ਕੀਤੀ ਗਈ। ਉਨ੍ਹਾਂ ਦੀ ਚੋਣ ਗੁਰਜੰਟ ਸਿੰਘ ਸੰਘਾ ਵਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਪਰੰਤ ਹੋਈ ਜਿਸ ਦੀ ਸਮੂਹ ਹਾਜ਼ਰੀਨ ਨੇ ਤਾਈਦ ਕੀਤੀ।
ਬਾਘਾ ਪੁਰਾਣਾ, 3 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਹੋਈ| ਮੀਟਿੰਗ ਵਿਚ ਰਘਬੀਰ ਸਿੰਘ ਲੰਗੇਆਣਾ ਦੀ ਬਤੌਰ ਸਬਡਵੀਜ਼ਨ ਪ੍ਰਧਾਨ ਵਜੋਂ ਚੋਣ ਕੀਤੀ ਗਈ। ਉਨ੍ਹਾਂ ਦੀ ਚੋਣ ਗੁਰਜੰਟ ਸਿੰਘ ਸੰਘਾ ਵਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਪਰੰਤ ਹੋਈ ਜਿਸ ਦੀ ਸਮੂਹ ਹਾਜ਼ਰੀਨ ਨੇ ਤਾਈਦ ਕੀਤੀ। ਸੁਰਿੰਦਰਪਾਲ ਸਿੰਘ ਵਿੱਤ ਸਕੱਤਰ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਮੀਟਿੰਗ ਵਿਚ ਨਵੇਂ ਸ਼ਾਮਲ ਹੋਏ ਦੋ ਸਾਥੀਆਂ ਕੰਵਲਜੀਤ ਸਿੰਘ ਬੰਬੀਹਾ ਭਾਈ ਅਤੇ ਗੁਰਲਾਲ ਸਿੰਘ ਨੂੰ ਜੀ ਆਇਆਂ ਕਿਹਾ। ਸ਼ੁਰੂ ਵਿਚ ਸਦੀਵੀ ਵਿਛੋੜਾ ਦੇ ਗਏ ਜਗਰੂਪ ਸਿੰਘ, ਬੇਅੰਤ ਸਿੰਘ ਮਾਣੂੰਕੇ ਅਤੇ ਵਿਅੰਗਕਾਰ ਗਰਗ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ| ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ 18 ਸਤੰਬਰ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ| ਮਾਸਟਰ ਨਾਹਰ ਸਿੰਘ ਨੱਥੋਕੇ, ਪ੍ਰਿੰਸੀਪਲ ਮਨਮੋਹਣ ਸਿੰਘ, ਪ੍ਰਿੰ. ਜਗਰੂਪ ਸਿੰਘ ਰਾਜੇਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਸਬੰਧੀ ਮਾਣਯੋਗ ਹਾਈ ਕੋਰਟ ਦੇ ਫੈਸਲੇ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ। ਗੁਰਦਰਸ਼ਨ ਸਿੰਘ ਸੰਘਾ ਡੇਮਰੂ ਨੇ 10 ਤਰੀਕ ਨੂੰ ਸੰਗਰੂਰ ਜਾਣ ਵਾਲੀ ਬੱਸ ਦੇ ਰੂਟ ਅਤੇ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਡੇਮਰੂ ਖੁਰਦ ਤੋਂ 7 ਵਜੇ, 7.15 ਵਜੇ ਲੰਡੇ, ਸਮਾਲਸਰ, 7.30 ਵਜੇ ਬਾਘਾ ਪੁਰਾਣਾ ਪਹੁੰਚੇਗੀ ਅਤੇ ਸੰਗਰੂਰ ਲਈ ਰਵਾਨਾ ਹੋਵੇਗੀ| ਜਸਵੰਤ ਸਿੰਘ ਕੋਟਲਾ, ਇੰਦਰਜੀਤ ਸਿੰਘ ਕਾਲੇਕੇ, ਬਲਦੇਵ ਸਿੰਘ ਚੰਨੂਵਾਲਾ, ਬਖਸ਼ੀਸ਼ ਸਿੰਘ ਨੱਥੋਕੇ ਪਿਆਰਾ ਸਿੰਘ ਉੱਗੋਕੇ, ਰੁਲਦੂ ਰਾਮ ਸੇਖਾ, ਡਾ: ਪ੍ਰੀਤਮ ਸਿੰਘ, ਦਰਸ਼ਨ ਸਿੰਘ ਕੋਟਲਾ, ਸੁਖਚੈਨ ਸਿੰਘ ਸੇਖਾ ਖੁਰਦ, ਕਾਮਰੇਡ ਗੁਰਦੇਵ ਸਿੰਘ, ਜਗਰਾਜ ਸਿੰਘ ਮਾਣੂੰਕੇ, ਬਲਵਿੰਦਰ ਸਿੰਘ, ਨਿਰੰਜਣ ਸਿੰਘ ਰਾਜੇਆਣਾ, ਮਲਕੀਤ ਸਿੰਘ ਬਰਾੜ, ਸਾਧੂ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਰਣੀਆਂ, ਬਲਦੇਵ ਸਿੰਘ ਕਾਲੇਕੇ, ਦਿਲਬਾਗ ਸਿੰਘ ਕਾਲੇਕੇ, ਸੁਖਦੇਵ ਸਿੰਘ ਬੁੱਧ ਸਿੰਘ ਵਾਲਾ, ਅਜਮੇਰ ਸਿੰਘ ਚੰਦ ਨਵਾਂ, ਗੁਰਮੀਤ ਸਿੰਘ ਬਰਾੜ, ਹਰਜੀਤ ਸਿੰਘ ਬਰਾੜ, ਰਾਮ ਬਰਨ, ਸਾਧੂ ਰਾਮ, ਸੁਰਜਾ ਰਾਮ, ਸੋਹਣ ਸਿੰਘ, ਮਨਜੀਤ ਸਿੰਘ ਆਦਿ ਆਗੂ ਮੀਟਿੰਗ ਵਿਚ ਹਾਜ਼ਰ ਸਨ।