ਬੱਧਨੀ ਖੁਰਦ ਸ਼ਹਿਰੀ ਫੀਡਰ ਚਾਲੂ ਹੋਣ ਨਾਲ ਇਲਾਕੇ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਸੁਚਾਰੂ-ਬਿਜਲੀ ਅਧਿਕਾਰੀ
ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ 220 ਕੇ. ਵੀ.
ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਵੱਲ ਅਹਿਮ ਕਦਮ ਚੁੱਕਦਿਆਂ 220 ਕੇ.ਵੀ. ਸਬ-ਸਟੇਸ਼ਨ ਬੱਧਨੀ ਕਲਾਂ ਵਿਖੇ ਬੱਧਨੀ ਖੁਰਦ ਫੀਡਰ ਚਾਲੂ ਕੀਤਾ ਗਿਆ| ਇਹ ਫੀਡਰ ਇੰਜ. ਮਨਦੀਪ ਸਿੰਘ ਸੰਧੂ, ਵਧੀਕ ਨਿਗਰਾਨ ਇੰਜੀਨੀਅਰ ਸਬ ਅਰਬਨ ਮੰਡਲ ਮੋਗਾ ਦੀ ਰਹਿਨੁਮਾਈ ਹੇਠ ਚਾਲੂ ਕੀਤਾ ਗਿਆ| ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਬਣਾਉਣ ਲਈ ਲਗਾਤਾਰ ਉਪਰਾਲੇ ਕਰਦੇ ਹੋਏ ਇਹ ਫੀਡਰ ਚਾਲੂ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਦੇ ਬਿਜਲੀ ਸਪਲਾਈ ਪ੍ਰਬੰਧ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ| ਬੱਧਨੀ ਖੁਰਦ ਫੀਡਰ ਦਾ ਉਦਘਾਟਨ ਇੰਜ. ਹਰਪ੍ਰੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਬੱਧਨੀ ਕਲਾਂ ਅਤੇ ਜੂਨੀਅਰ ਇੰਜੀਨੀਅਰ ਲਖਵਿੰਦਰ ਸਿੰਘ 220 ਕੇ.ਵੀ. ਗਰਿੱਡ ਬੱਧਨੀ ਕਲਾਂ ਵਲੋਂ ਕੀਤਾ ਗਿਆ| ਇਸ ਮੌਕੇ ਜੂਨੀਅਰ ਇੰਜੀਨੀਅਰ ਸੇਵਕ ਸਿੰਘ, ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਬੱਧਨੀ ਕਲਾਂ ਅਤੇ ਬੁੱਟਰ ਕਲਾਂ ਫੀਡਰਾਂ ਦੇ ਸਮੂਹ ਟੈਕਨੀਕਲ ਕਾਮੇ ਹਾਜ਼ਰ ਸਨ| ਇੰਜ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਫੀਡਰ ਦੇ ਚਾਲੂ ਹੋਣ ਨਾਲ ਬੱਧਨੀ ਖੁਰਦ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ, ਲੋਡ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ|