ਮੁਫ਼ਤ ਫਾਈਬਰੋਸਕੈਨ ਤੇ ਲਿਵਰ ਜਾਂਚ ਕੈਂਪ ਲੱਗਾ
ਮੋਗਾ, 11 ਅਕਤੂਬਰ (ਜਸਪਾਲ ਸਿੰਘ ਬੱਬੀ)- ਮੋਗਾ ਪੀੜਤ ਸਹਾਇਤਾ ਅਤੇ ਸਮਾਰਕ ਸਮਿਤੀ ਵਲੋਂ ਸ਼ਹੀਦੀ ਪਾਰਕ ਮੋਗਾ ਵਿਖੇ ਲਿਵਰ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁਫ਼ਤ ਫਾਈਬਰੋਸਕੈਨ ਤੇ ਲਿਵਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 96 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਮੋਗਾ, 11 ਅਕਤੂਬਰ (ਜਸਪਾਲ ਸਿੰਘ ਬੱਬੀ)- ਮੋਗਾ ਪੀੜਤ ਸਹਾਇਤਾ ਅਤੇ ਸਮਾਰਕ ਸਮਿਤੀ ਵਲੋਂ ਸ਼ਹੀਦੀ ਪਾਰਕ ਮੋਗਾ ਵਿਖੇ ਲਿਵਰ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁਫ਼ਤ ਫਾਈਬਰੋਸਕੈਨ ਤੇ ਲਿਵਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 96 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮੁਫ਼ਤ ਲਿਵਰ ਫੰਕਸ਼ਨ ਟੈੱਸਟ ਤੇ ਖੂਨ ਦੀ ਜਾਂਚ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ। ਕੈਂਪ ਵਿਚ ਡਾ. ਸੁਨੰਦਨ ਮਿੱਤਲ ਐਮ.ਡੀ., ਐਮ.ਐਸ. ਨੇ ਸੇਵਾਵਾਂ ਦਿੱਤੀਆਂ। ਫਾਈਬਰੋਸਕੈਨ ਜਾਂਚ ਲਈ ਮਸ਼ੀਨ ਫੋਰਟਿਸ ਹਸਪਤਾਲ, ਮੋਹਾਲੀ ਵਲੋਂ ਉਪਲਬਧ ਕਰਵਾਈ ਗਈ, ਆਯੂਸ਼ ਲੈਬ, ਜਲੰਧਰ ਵਲੋਂ ਮੁਫ਼ਤ ਲਿਵਰ ਫੰਕਸ਼ਨ ਟੈੱਸਟ ਅਤੇ ਖੂਨ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਲਿਵਰ ਦੀ ਸਿਹਤ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਲਾਹ ਵੀ ਦਿੱਤੀ ਗਈ। ਕੈਂਪ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਲਗਾਉਣ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ। ਮੁਕੇਸ਼ ਕੋਚਰ ਨਿਉਰੋਥਰੈਪਿਸਟ ਨੇ ਕਿਹਾ ਕਿ ਲਿਵਰ ਦੀ ਸਿਹਤ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਜਿਵੇਂ ਅਸੀਂ ਦਿਲ ਦੀ ਸਿਹਤ ਦੀ ਜਾਂਚ ਕਰਵਾਉਣ ਵੱਲ ਧਿਆਨ ਦਿੰਦੇ ਹਾਂ, ਉਸੇ ਤਰ੍ਹਾਂ ਲਿਵਰ ਦੀ ਸਿਹਤ ਬਾਰੇ ਵੀ ਜਾਗਰੂਕ ਰਹਿਣਾ ਚਾਹੀਦਾ ਹੈ। ਕੈਂਪ ਦੌਰਾਨ ਸੰਜੀਵ ਸਿੰਗਲਾ, ਰਾਮ ਪਾਲ ਗੁਪਤਾ, ਹਰਸ਼ ਕੁਮਾਰ ਗੋਇਲ, ਅਨਿਲ ਬਾਂਸਲ, ਜਵਾਲਾ ਪ੍ਰਸਾਦ, ਜਸਵੀਰ ਸਿੰਘ, ਰਾਕੇਸ਼ ਗੁਪਤਾ, ਚੇਤਨ ਬਾਂਸਲ, ਰਾਜਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਡਾ. ਪ੍ਰਦੀਪ ਸਿੰਘ, ਸੰਦੀਪ ਸ਼ਰਮਾ, ਰਾਜੇਸ਼ ਚੌਹਾਨ ਅਤੇ ਵਿਸ਼ਾਲ ਲੂੰਬਾ ਆਦਿ ਹਾਜ਼ਰ ਸਨ।