ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਮੋਗਾ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ
ਮੋਗਾ, 11 ਅਕਤੂਬਰ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਵਿਖੇ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਮੋਗਾ ਵਲੋਂ ਹਾਕੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਿਹਤ ਜਾਂਚ ਲਈ ਹਾਕੀ ਖਿਡਾਰੀ ਰਾਜ ਕੜਿਆਲ ਪਾਂਡੇ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ, ਸੈਕਟਰੀ ਰਾਜ ਕੜਿਆਲ ਪਾਂਡੇ ਨੇ ਦੱਸਿਆ ਕਿ ਸਾਡਾ ਉਦੇਸ਼ ਤੰਦਰੁਸਤ ਖਿਡਾਰੀ, ਸਿਹਤਮੰਦ ਪਰਿਵਾਰ ਅਤੇ ਨਸ਼ਾ-ਮੁਕਤ ਪੰਜਾਬ ਬਣਾਉਣਾ ਹੈ।
ਮੋਗਾ, 11 ਅਕਤੂਬਰ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਵਿਖੇ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਮੋਗਾ ਵਲੋਂ ਹਾਕੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਿਹਤ ਜਾਂਚ ਲਈ ਹਾਕੀ ਖਿਡਾਰੀ ਰਾਜ ਕੜਿਆਲ ਪਾਂਡੇ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ, ਸੈਕਟਰੀ ਰਾਜ ਕੜਿਆਲ ਪਾਂਡੇ ਨੇ ਦੱਸਿਆ ਕਿ ਸਾਡਾ ਉਦੇਸ਼ ਤੰਦਰੁਸਤ ਖਿਡਾਰੀ, ਸਿਹਤਮੰਦ ਪਰਿਵਾਰ ਅਤੇ ਨਸ਼ਾ-ਮੁਕਤ ਪੰਜਾਬ ਬਣਾਉਣਾ ਹੈ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡ ਮੈਦਾਨਾਂ ਨਾਲ ਜੁੜ ਕੇ ਆਪਣਾ ਭਵਿੱਖ ਉਜਲ ਬਣਾਉਣ। ਇਸ ਮੌਕੇ ਆਯੁਸ਼ਮਾਨ ਹੈਲਥ ਕੇਅਰ ਫਾਊਡੇਸਨ ਲਬਾਰਟਰੀ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਰਜਿ: ਮੋਗਾ ਵਲੋਂ ਕਰੀਬ 70 ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆ ਦਾ ਮੁਫ਼ਤ ਸ਼ੂਗਰ ਬਲੱਡ ਟੈੱਸਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ, ਸੈਕਟਰੀ ਰਾਜ ਕੜਿਆਲ ਪਾਡੇ, ਕੈਸ਼ੀਅਰ ਨਿਸ਼ਿਤ ਕੌਸ਼ਿਕ, ਕਲੱਬ ਮੈਂਬਰ ਆਸ਼ੂ, ਪਲਵਿੰਦਰ ਸਿੰਘ, ਸੁਖਜੀਤ ਸਿੰਘ, ਬਵਨੀਤ ਸਿੰਘ ਨੈਸਲੇ, ਮਲਵਿੰਦਰ ਸਿੰਘ ਨੈਸਲੇ, ਸਨਮੀਤ ਸਿੰਘ ਨੈਸਲੇ ਜਗਜੀਤ ਸਿੰਘ ਜੀਤਾ, ਅਨਮੋਲ ਕਪੂਰ, ਜੱਸਾ, ਡਾਕਟਰ ਸ਼ਿੰਦਰਪਾਲ ਸਰਮਾ, ਹਰਜੀਤ ਸਿੰਘ ਜੌਹਲ ਸਮੇਤ ਖਿਡਾਰੀ ਸ਼ਾਮਲ ਸਨ।